ਅੱਜ ਦੇ ਸਮੇਂ ਵਿੱਚ ਟਰੈਕਟਰ ਦੇ ਬਿਨਾਂ ਖੇਤੀ ਬਹੁਤ ਮੁਸ਼ਕਲ ਹੋ ਚੁੱਕੀ ਹੈ ਅਤੇ ਹਰ ਕਿਸਾਨ ਕੋਲ ਟਰੈਕਟਰ ਹੋਣਾ ਸਭਤੋਂ ਜ਼ਿਆਦਾ ਜਰੂਰੀ ਹੋ ਗਿਆ ਹੈ। ਪਰ ਮਹਿੰਗਾ ਹੋਣ ਦੇ ਕਾਰਨ ਹਰ ਕਿਸਾਨ ਟਰੈਕਟਰ ਨਹੀਂ ਖਰੀਦ ਸਕਦਾ। ਟ੍ਰੈਕਟਰ ਦੀ ਘੱਟ ਤੋਂ ਘੱਟ ਕੀਮਤ 8 ਤੋਂ 10 ਲੱਖ ਰੂਪਏ ਹੈ ਅਤੇ ਛੋਟੇ ਕਿਸਾਨ ਕੋਲ ਇੰਨਾ ਪੈਸਾ ਨਹੀਂ ਹੁੰਦਾ।
ਇਸ ਲਈ ਅੱਜ ਅਸੀ ਤੁਹਾਨੂੰ ਕੇਂਦਰ ਸਰਕਾਰ ਦੀ ਇੱਕ ਅਜਿਹੀ ਯੋਜਨਾ ਬਾਰੇ ਜਾਣਕਾਰੀ ਦੇਵਾਂਗੇ ਜਿਸ ਵਿੱਚ ਕਿਸਾਨ ਅੱਧੀ ਕੀਮਤ ਵਿੱਚ ਨਵਾਂ ਟਰੈਕਟਰ ਖਰੀਦ ਸਕਦੇ ਹਨ। ਯਾਨੀ ਕਿਸਾਨ ਨੂੰ ਟਰੈਕਟਰ ਦੀ ਸਿਰਫ 50 ਫ਼ੀਸਦੀ ਕੀਮਤ ਦੇਣੀ ਪਵੇਗੀ ਅਤੇ ਬਾਕੀ 50 ਫ਼ੀਸਦੀ ਸਰਕਾਰ ਸਬਸਿਡੀ ਦੇਵੇਗੀ। ਇਸ ਯੋਜਨਾ ਦੇ ਅਨੁਸਾਰ ਤੁਸੀ ਕਿਸੇ ਵੀ ਕੰਪਨੀ ਦਾ ਟਰੈਕਟਰ ਅੱਧੀ ਕੀਮਤ ਵਿੱਚ ਖਰੀਦ ਸਕਦੇ ਹੋ।
ਤੁਹਾਨੂੰ ਦੱਸ ਦੇਈਏ ਕਿ ਇਸ ਯੋਜਨਾ ਦਾ ਨਾਮ ਪ੍ਰਧਾਨ ਮੰਤਰੀ ਕਿਸਾਨ ਟ੍ਰੈਕਟਰ ਯੋਜਨਾ ਹੈ ਅਤੇ ਇਹ ਖਾਸਕਰ ਛੋਟੇ ਕਿਸਾਨਾਂ ਲਈ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਨੂੰ ਭਾਰਤ ਦੇ ਹਰ ਸੂਬੇ ਵਿੱਚ ਲਾਗੁ ਕੀਤਾ ਗਿਆ ਹੈ। ਇਸੇ ਤਰਾਂ ਕਈ ਸੂਬਾ ਸਰਕਾਰਾਂ ਵੀ ਕਿਸਾਨਾਂ ਨੂੰ ਟਰੈਕਟਰ ਖਰੀਦਣ ਲਈ 20 ਤੋਂ 50 ਫ਼ੀਸਦੀ ਤੱਕ ਸਬਸਿਡੀ ਦਿੰਦੀਆਂ ਹਨ। ਜੇਕਰ ਤੁਸੀ ਕਿਸਾਨ ਹੋ ਅਤੇ ਤੁਹਾਡੇ ਕੋਲ ਟਰੈਕਟਰ ਨਹੀਂ ਹੈ ਤਾਂ ਤੁਸੀ ਸਰਕਾਰ ਦੀ ਇਸ ਯੋਜਨਾ ਦਾ ਫਾਇਦਾ ਲੈ ਸਕਦੇ ਹੋ।
ਤੁਹਾਨੂੰ ਦੱਸ ਦੇਈਏ ਕਿ ਇਸ ਯੋਜਨਾ ਦਾ ਫਾਇਦਾ ਲੈਣ ਲਈ ਕਿਸਾਨ ਆਨਲਾਇਨ ਰਜਿਸਟਰ ਕਰ ਸਕਦੇ ਹਨ। ਸਾਰੇ ਸੂਬਿਆਂ ਵੱਲੋਂ ਇਸ ਯੋਜਨਾ ਲਈ ਵੱਖ ਵੱਖ ਵੈਬਸਾਈਟਾਂ ਬਣਾਈਆਂ ਗਈਆਂ ਹਨ ਅਤੇ ਇਸ ਲਈ ਤੁਸੀ ਆਪਣੇ ਨਜ਼ਦੀਕੀ CSC ਸੈਂਟਰ ਵਿੱਚ ਜਾਕੇ ਵੀ ਅਪਲਾਈ ਕਰ ਸਕਦੇ ਹੋ।
ਇਸ ਯੋਜਨਾ ਦਾ ਫਾਇਦਾ ਲੈਣ ਲਈ ਤੁਹਾਡੇ ਕੋਲ ਆਧਾਰ ਕਾਰਡ, ਜ਼ਮੀਨ ਦੇ ਕਾਗਜ਼, ਬੈਂਕ ਡਿਟੇਲ, ਪਾਸਪੋਰਟ ਸਾਇਜ ਫੋਟੋ ਆਦਿ ਚੀਜਾਂ ਹੋਣਾ ਜਰੂਰੀ ਹੈ। ਰਜਿਸਟਰੇਸ਼ਨ ਤੋਂ ਬਾਅਦ ਕਿਸਾਨਾਂ ਨੂੰ ਸਿੱਧਾ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਸਬਸਿਡੀ ਦੀ ਰਾਸ਼ੀ ਮਿਲ ਜਾਵੇਗੀ। ਇਸ ਯੋਜਨਾ ਦੀਆਂ ਕੁੱਝ ਸ਼ਰਤਾਂ ਵੀ ਹਨ, ਪਹਿਲੀ ਸ਼ਰਤ ਇਹ ਹੈ ਕਿ ਇਸ ਯੋਜਨਾ ਵਿੱਚ ਰਜਿਸਟਰ ਕਰਨ ਵਾਲੇ ਕਿਸਾਨ ਨੇ ਪਿਛਲੇ 7 ਸਾਲ ਵਿੱਚ ਕੋਈ ਟਰੈਕਟਰ ਨਾ ਖਰੀਦਿਆ ਹੋਵੇ।
ਇੱਕ ਕਿਸਾਨ ਸਿਰਫ ਇੱਕ ਹੀ ਟਰੈਕਟਰ ਖਰੀਦ ਸਕਦਾ ਹੈ ਅਤੇ ਮਹਿਲਾ ਕਿਸਾਨਾਂ ਨੂੰ ਇਸ ਸਕੀਮ ਵਿੱਚ ਪਹਿਲ ਦਿੱਤੀ ਜਾਵੇਗੀ। ਨਾਲ ਹੀ ਕਿਸਾਨ ਦੇ ਨਾਮ ਉੱਤੇ ਜ਼ਮੀਨ ਹੋਣੀ ਚਾਹੀਦੀ ਹੈ ਅਤੇ ਸਾਰੇ ਕਾਗਜ਼ ਹੋਣੇ ਚਾਹੀਦੇ ਹਨ। ਯੋਜਨਾ ਵਿੱਚ ਰਜਿਸਟਰੇਸ਼ਨ ਤੋਂ ਬਾਅਦ ਤੁਹਾਡਾ ਫ਼ਾਰਮ ਪਾਸ ਹੁੰਦੇ ਹੀ ਤੁਸੀ ਆਪਣੀ ਪਸੰਦ ਦਾ ਕੋਈ ਵੀ ਟਰੈਕਟਰ ਖਰੀਦ ਸਕਦੇ ਹੋ।
ਅੱਜ ਦੇ ਸਮੇਂ ਵਿੱਚ ਟਰੈਕਟਰ ਦੇ ਬਿਨਾਂ ਖੇਤੀ ਬਹੁਤ ਮੁਸ਼ਕਲ ਹੋ ਚੁੱਕੀ ਹੈ ਅਤੇ ਹਰ ਕਿਸਾਨ ਕੋਲ ਟਰੈਕਟਰ ਹੋਣਾ ਸਭਤੋਂ ਜ਼ਿਆਦਾ ਜਰੂਰੀ ਹੋ ਗਿਆ ਹੈ। ਪਰ ਮਹਿੰਗਾ ਹੋਣ ਦੇ ਕਾਰਨ …
Wosm News Punjab Latest News