ਪ੍ਰਾਈਵੇਟ ਸਕੂਲਾਂ ਦੀ ਵਧੀ ਗਿਣਤੀ ਨੇ ਸਰਕਾਰੀ ਸਕੂਲਾਂ ਵਿੱਚ ਪਾੜਿਆਂ ਦੀ ਗਿਣਤੀ ਨੂੰ ਇਕ ਵਾਰ ਤਾਂ ਠੱਲ੍ਹ ਕੇ ਰੱਖ ਦਿੱੱਤਾ ਸੀ ਪਰ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੋਂ ਬੱਚਿਆਂ ਦੇ ਵਧੀਆ ਨਤੀਜੇ ਅਤੇ ਸਕੂਲਾਂ ਦੀ ਦਿੱਖ ਨੂੰ ਪ੍ਰਾਈਵੇਟ ਸਕੂਲਾਂ ਵਾਂਗ ਬਣਾਉਣ ਦੇ ਹੁਕਮ ਜਾਰੀ ਕਰ ਦਿੱਤੇ ਤਾਂ ਸਰਕਾਰੀ ਸਕੂਲਾਂ ਵਿਚ ਪੜ੍ਹਾਉਂਦੇ ਅਧਿਆਕਾਂ ਨੇ ਆਪਣੇ ਸਕੂਲਾਂ ਦੇ ਵਧੀਆ ਨਤੀਜੇ ਅਤੇ ਸਕੂਲਾਂ ਦਾ ਸੁੰਦਰੀਕਰਨ ਕਰਨ ‘ਤੇ ਪੂਰਾ ਜ਼ੋਰ ਲਗਾ ਦਿੱਤਾ।

ਇਸ ਦੀ ਮਿਸਾਲ ਬਣੇ ਨਥਾਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਜਿੱਥੇ ਹੋਣਹਾਰ ਅਧਿਆਪਕ ਸੁਖਪਾਲ ਸਿੰਘ ਸਿੱਧੂ ਨੇ ਆਪਣੇ ਅਧਿਆਪਕ ਸਾਥੀਆਂ ਤੇ ਸਮੁੱਚੇ ਨਥਾਣਾ ਨਗਰ ਦੇ ਸਹਿਯੋਗ ਨਾਲ ਅੱਜ ਸਕੂਲ ਦੇ ਸੁੰਦਰੀਕਰਨ ਤੋਂ ਇਲਾਵਾ ਸਾਰੇ ਸਕੂਲ ਨੂੰ ਏਸੀ ਬਣਾ ਦਿੱਤਾ ਹੈ।

ਇਸ ਏਸੀ ਸਕੂਲ ਦਾ ਉਦਘਾਟਨ ਕਰਨ ਪੁੱਜੇ ਸਿੱਖਿਆ ਅਫਸਰ ਜ਼ਿਲ੍ਹਾ ਬਠਿੰਡਾ ਨੇ ਸਕੂਲ ਮੁਖੀ ਸੁਖਪਾਲ ਸਿੰਘ ਸਿੱਧੂੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਕੂਲ ਬਠਿੰਡੇ ਜ਼ਿਲ੍ਹੇ ਦਾ ਪਹਿਲਾ ਅਤੇ ਪੰਜਾਬ ਦਾ ਦੂਜਾ ਫੁੱਲ ਏਸੀ ਸਕੂਲ ਹੈ, ਜਿਥੇ ਸੁਖਪਾਲ ਸਿੰਘ ਦੀ ਮਿਹਨਤ ਰੰਗ ਲੈ ਕੇ ਆਈ ਹੈ ਅਤੇ ਇਹ ਇਲਾਕੇ ਦੇ ਨਿੱਜੀ ਸਕੂਲਾਂ ਨੂੰ ਹਰ ਪੱਖੋਂ ਮਾਤ ਪਾ ਰਿਹਾ ਹੈ।

ਸਕੂਲ ਮੁਖੀ ਸੁਖਪਾਲ ਸਿੰਘ ਨੇ ਕਿਹਾ ਕਿ ਸਕੂੂਲ ਦੀ ਚਮਕ-ਦਮਕ ਵਾਲੀ ਬਿਲਡਿੰਗ, ਰੰਗਦਾਰ ਫਰਨੀਚਰ, ਆਧੁਨਿਕ ਪੋ੍ਜੈਕਟਰਾਂ ਰਾਹੀਂ ਈ-ਕੰਟੈਂਟ ਦੀ ਪੜ੍ਹਾਈ, ਖੂਬਸੂਰਤ ਪਾਰਕ, ਝੂਲੇ, ਗਿਆਨ ਵਰਧਕ ਪਾਰਕ ਤੇ ਹੋਰ ਆਧੁਨਿਕ ਸਾਜ਼ੋ-ਸਮਾਨ ਦਾਨੀ ਸੱਜਣਾਂ ਦੀ ਮੇਹਰਬਾਨੀ ਕਰਕੇ ਹੀ ਸੰਭਵ ਹੋਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਾਲ ਸਕੂਲ ਵਿਚ 40 ਵਿਦਿਆਰਥੀ ਪ੍ਰਾਈਵੇਟ ਸਕੂਲਾਂ ਵਿਚ ਹੱਟ ਕੇ ਇਸ ਸਰਕਾਰੀ ਸਕੂਲ ਵਿਚ ਦਾਖਲ ਹੋਏ ਹਨ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭਾਲਾ ਰਾਮ ਨੇ ਕਿਹਾ ਕਿ ਸਕੂਲ ਸਟਾਫ਼ ਵੱਲੋਂ ਆਪਣੇ ਪੱਧਰ ‘ਤੇ ਸਵੈ ਇਛੁੱਕ ਅੰਗਰੇਜ਼ੀ ਮਾਧਿਅਮ ਸ਼ੁਰੂ ਕਰਕੇ ਲਾਕਡਾਊਨ ਦੌਰਾਨ ਬੱਚਿਆਂ ਦੇ ਘਰਾਂ ਤਕ ਕੀਤੀ ਪਹੁੰਚ ਦੇ ਨਤੀਜੇ ਵਜੋਂ ਅੱਜ ਇਹ ਸਕੂਲ ਪੰਜਾਬ ਦੇ ਮੋਹਰੀ ਸਕੂਲਾਂ ਵਿਚ ਸ਼ਾਮਲ ਹੈ।

ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਜਗਸੀਰ ਸਿੰਘ, ਨਗਰ ਪੰਚਇਤ ਪ੍ਰਧਾਨ ਸੁਖਮੰਦਰ ਸਿੰਘ, ਕੌਂਸਲਰ ਸਰਬਜੀਤ ਸਿੰਘ, ਨੰਬਰਦਾਰ ਗੁਰਲਾਲ ਸਿੰਘ, ਐੱਮਸੀ ਬਲਬੀਰ ਸਿੰਘ, ਐੱਮਸੀ ਦਰਸ਼ਨ ਸਿੰਘ, ਹਰਪ੍ਰੀਤ ਸਿੰਘ, ਗਗਨ ਸਕੱਤਰ ਸੁਖ ਸੇਵਾ ਸੁਸਾਇਟੀ ਪੰਜਾਬ, ਪਵਨਪ੍ਰੀਤ ਸਿੰਘ ਜਿੰਮੀ ਸਲਾਹਕਾਰ ਸੁਖ ਸੇਵਾ ਸੁਸਾਇਟੀ ਪੰਜਾਬ, ਹੈੱਡ ਟੀਚਰ ਸੁਖਵੀਰ ਸਿੰਘ ਬਰਾੜ, ਪਰਮਜੀਤ ਕੌਰ ਅਤੇ ਗੁਰਮੀਤ ਕੌਰ ਆਦਿ ਹਾਜ਼ਰ ਸਨ।
ਪ੍ਰਾਈਵੇਟ ਸਕੂਲਾਂ ਦੀ ਵਧੀ ਗਿਣਤੀ ਨੇ ਸਰਕਾਰੀ ਸਕੂਲਾਂ ਵਿੱਚ ਪਾੜਿਆਂ ਦੀ ਗਿਣਤੀ ਨੂੰ ਇਕ ਵਾਰ ਤਾਂ ਠੱਲ੍ਹ ਕੇ ਰੱਖ ਦਿੱੱਤਾ ਸੀ ਪਰ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੋਂ ਬੱਚਿਆਂ …
Wosm News Punjab Latest News