ਖੇਤੀ ਬਿਲਾਂ ਦੇ ਵਿਰੋਧ ‘ਚ ਕਿਸਾਨ ਜਥੇਬੰਦੀਆਂ ਦੇ ਭਾਰਤ ਬੰਦ ਦੇ ਸੱਦੇ ‘ਤੇ ਖੇਤੀ ਪ੍ਰਧਾਨ ਪੰਜਾਬ-ਹਰਿਆਣਾ ਸੂਬਿਆਂ ‘ਚ ਸ਼ੁੱਕਰਵਾਰ ਨੂੰ ਵੱਡੀ ਗਿਣਤੀ ‘ਚ ਕਿਸਾਨ ਪੁੱਜੇ ਸਨ ਅਤੇ ਇਸ ਦੌਰਾਨ ਪੰਜਾਬੀਆਂ ਵਲੋਂ ਪੂਰਾ ਸਮੱਰਥਨ ਦਿੱਤਾ ਗਿਆ। ਇਸ ਮੌਕੇ ਪ੍ਰਸਿੱਧ ਗਾਇਕਾਂ ਹਰਭਜਨ ਮਾਨ, ਰਣਜੀਤ ਬਾਵਾ, ਤਰਸੇਮ ਜੱਸੜ, ਹਰਜੀਤ ਹਰਮਨ ਅਤੇ ਕਲਾਕਾਰ ਵੀ ਪੁੱਜੇ ਸਨ।

ਇਸ ਦੌਰਾਨ ਫ਼ਿਲਮੀ ਕਲਾਕਾਰ ਦੀਪ ਸਿੱਧੂ ਦਾ ਮੋਬਾਈਲ ਫੋਨ ਸ਼ੰਭੂ ਧਰਨੇ ‘ਚ ਗੁਆਚ ਗਿਆ ਹੈ। ਇਸ ਸਬੰਧੀ ਦੀਪ ਸਿੱਧੂ ਨੇ ਆਪਣੇ ਫੇਸਬੁੱਕ ‘ਕੇ ਪੋਸਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।ਫ਼ਿਲਮੀ ਕਲਾਕਾਰ ਦੀਪ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਪੋਸਟ ‘ਚ ਲਿਖਿਆ ਹੈ,”ਮੇਰਾ ਆਈਫੋਨ ਸ਼ੰਭੂ ਧਰਨੇ ‘ਚ ਗੁਆਚ ਗਿਆ ਹੈ, ਜਿਸ ‘ਚ ਮੇਰੀ ਬਹੁਤ ਸਾਰੀ ਰਿਸਰਚ ਹੈ।

ਆਈਫੋ ਲੱਭ ਕੇ ਵਾਪਿਸ ਕਰਨ ਵਾਲੇ ਬਾਈ ਜੀ ਨੂੰ 20,000 ਇਨਾਮ ਦਿੱਤਾ ਜਾਵੇਗਾ ਤੇ ਮੈਂ ਧੰਨਵਾਦੀ ਹੋਵਾਗਾਂ।ਦੂਜੇ ਪਾਸੇ ਸਬੰਧੀ ਥਾਣਾ ਸੰਭੂ ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਕਿਸੇ ਵੱਲੋਂ ਮੋਬਾਈਲ ਗੁਆਚਣ ਸਬੰਧੀ ਸੂਚਨਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਿਸਾਨਾਂ ਦੇ ਹੱਕ ‘ਚ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਸੁਖਪਾਲ ਸਿੰਘ ਪੁੱਤਰ ਨਿੱਕਾ ਸਿੰਘ ਪਿੰਡ ਕੋਟਦੁਨਾ ਜ਼ਿਲਾ ਬਰਨਾਲਾ ਵਿਸ਼ੇਸ਼ ਤੌਰ ‘ਤੇ ਆਪਣੀ ਕਾਰ ਰਾਹੀਂ ਪਹੁੰਚਿਆ ਅਤੇ ਉਹ ਆਪਣੀ ਪਿਸਤੌਲ ਕਾਰ ‘ਚ ਰੱਖ ਕੇ ਪ੍ਰਦਰਸ਼ਨ ‘ਚ ਸ਼ਾਮਲ ਹੋ ਗਿਆ ਪਰ ਜਦੋਂ ਵਾਪਸ ਆਇਆ ਤਾਂ ਉਸ ਦੀ ਪਿਸਤੌਲ ਕਾਰ ‘ਚੋਂ ਗਾਇਬ ਸੀ।

ਇਸ ਤੋਂ ਬਾਅਦ ਚਾਰੇ ਪਾਸੇ ਹਫੜਾ-ਦਫੜੀ ਮਚ ਗਈ। ਥਾਣਾ ਸਿਟੀ 1 ਮਾਨਸਾ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮੌਕੇ ਪੁੱਜੇ ਕਲਾਕਾਰਾਂ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਬਿੱਲਾਂ ਦੀ ਵਿਰੋਧਤਾ ਕਰਦੇ ਹਨ ਅਤੇ ਹਰ ਸਮੇਂ ਕਿਸਾਨਾਂ ਦੇ ਨਾਲ ਖੜ੍ਹੇ ਹਨ।

ਕਲਾਕਾਰਾਂ ਨੇ ਮੰਗ ਕੀਤੀ ਹੈ ਕਿ ਤੁਰੰਤ ਇਸ ਬਿੱਲ ਨੂੰ ਤੁਰੰਤ ਕੀਤਾ ਜਾਵੇ। ਕਲਾਕਾਰਾਂ ਨੇ ਇਕ ਸੁਰ ‘ਚ ਕਿਹਾ ਕਿ ਜੇਕਰ ਇਹ ਬਿੱਲ ਵਾਪਸ ਨਾ ਲਿਆ ਗਿਆ ਤਾਂ ਉਹ ਕਿਸਾਨਾਂ ਦੇ ਹਰ ਸੰਘਰਸ਼ ‘ਚ ਵਧ ਚੜ੍ਹ ਕੇ ਹਿੱਸਾ ਲੈਣਗੇ |news source: jagbani
The post ਸ਼ੰਭੂ ਧਰਨੇ ਵਿਚ ਪਹੁੰਚੇ ਇਸ ਮਸ਼ਹੂਰ ਕਲਾਕਾਰ ਦਾ ਗੁਆਚ ਗਿਆ ਆਈਫ਼ੋਨ-ਦੇਖੋ ਪੂਰੀ ਖ਼ਬਰ appeared first on Sanjhi Sath.
ਖੇਤੀ ਬਿਲਾਂ ਦੇ ਵਿਰੋਧ ‘ਚ ਕਿਸਾਨ ਜਥੇਬੰਦੀਆਂ ਦੇ ਭਾਰਤ ਬੰਦ ਦੇ ਸੱਦੇ ‘ਤੇ ਖੇਤੀ ਪ੍ਰਧਾਨ ਪੰਜਾਬ-ਹਰਿਆਣਾ ਸੂਬਿਆਂ ‘ਚ ਸ਼ੁੱਕਰਵਾਰ ਨੂੰ ਵੱਡੀ ਗਿਣਤੀ ‘ਚ ਕਿਸਾਨ ਪੁੱਜੇ ਸਨ ਅਤੇ ਇਸ ਦੌਰਾਨ ਪੰਜਾਬੀਆਂ …
The post ਸ਼ੰਭੂ ਧਰਨੇ ਵਿਚ ਪਹੁੰਚੇ ਇਸ ਮਸ਼ਹੂਰ ਕਲਾਕਾਰ ਦਾ ਗੁਆਚ ਗਿਆ ਆਈਫ਼ੋਨ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News