ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾ ਕੇ ਵਾਪਸ ਆ ਰਹੇ ਸਿੱਖ ਸ਼ਰਧਾਲੂਆਂ ’ਤੇ ਇੱਟਾਂ-ਪੱਥਰਾਂ ਨਾਲ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਬਿਹਾਰ ਦੇ ਆਰਾ-ਸਾਸਾਰਾਮ ਰਸਤੇ ’ਤੇ ਚਰਪੋਖਰੀ ਨੇੜੇ ਦੀ ਹੈ। ਪੱਥਰਬਾਜ਼ੀ ’ਚ ਅੱਧੀ ਦਰਜ਼ਨ ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਇਲਾਜ ਚਰਪੋਖਰੀ ਪੀਐੱਸਚੀ ’ਚ ਕਰਵਾਇਆ ਜਾ ਰਿਹਾ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਉੱਥੋਂ ਲਈ ਰਵਾਨਾ ਹੋ ਗਈ ਹੈ। ਸਾਰੀ ਸਿੱਖ ਸੰਗਤ ਦੇ ਲੋਕ ਪੰਜਾਬ ਦੇ ਮੋਹਾਲੀ ਦੇ ਨਿਵਾਸੀ ਹਨ।ਦੱਸਿਆ ਜਾ ਰਿਹਾ ਹੈ ਕਿ ਸਾਰੇ ਟਰੱਕ ਰਾਹੀਂ ਵਾਪਸ ਘਰ ਪੰਜਾਬ ਆ ਰਹੇ ਸਨ। ਟਰੱਕ ’ਚ ਕੁੱਲ 60 ਲੋਕ ਸਵਾਰ ਸਨ, ਜਿਨ੍ਹਾਂ ’ਓ 20 ਔਰਤਾਂ ਤੇ 40 ਪੁਰਸ਼ ਸਨ।
ਚਰਪੋਖਰੀ ਥਾਣਾ ਖੇਤਰ ਤਹਿਤ ਆਰਾ-ਸਾਸਾਰਾਮ ਮਾਰਗ ’ਤੇ ਧਿਆਨੀ ਟੋਲਾ ਨੇੜੇ 40-50 ਦੀ ਗਿਣਤੀ ’ਚ ਮੌਜੂਦ ਲੋਕਾਂ ਨੇ ਪਹਿਲਾਂ ਟਰੱਕ ਨੂੰ ਰੋ ਕੇ ਡਰਵਾਈ ਨੂੰ ਤਜਿੰਦਰ ਸਿੰਘ ਤੋਂ ਚੰਦਾ ਮੰਗਿਆ। ਵਿਰੋਧ ਕਰਨ ’ਤੇ ਝਗੜਾ ਹੋਇਆ। ਗੱਡੀ ’ਚੋਂ ਉਤਾਰ ਕੇ ਹਮਲਾਵਰ ਪਹਿਲਾਂ ਡਰਾਈਵਰ ਨੂੰ ਡੰਡੇ ਨਾਲ ਕੁੱਟਣ ਲੱਗੇ। ਜਦੋਂ ਸਿੱਖ ਸੰਗਤ ਨੇ ਵਿਰੋਧ ਕੀਤਾ ਤਾਂ ਪਥਰਾਅ ਸ਼ੁਰੂ ਕਰ ਦਿੱਤਾ, ਜਿਸ ’ਚ ਛੇ ਜਣੇ ਜ਼ਖ਼ਮੀ ਹੋ ਗਏ। ਸਾਰੇ ਲੋਕ ਸ੍ਰੀ ਪਟਨਾ ਸਾਹਿਬ ਦੇ ਗੁਰਦੁਆਰਾ ਤੋਂ ਵਾਪਸ ਪੰਜਾਬ ਆ ਰਹੇ ਸਨ।
ਜ਼ਖ਼ਮੀਆਂ ਦੇ ਨਾਂ – 1. ਮਨਪ੍ਰੀਤ ਸਿੰਘ 33 ਪਿਤਾ ਹਰਨੇਕ ਸਿੰਘ, ਚੰਡੀਗੜ੍ਹ।
2. ਬੀਰੇਂਦਰ ਸਿੰਘ 40, ਪਿਤਾ ਅਮਰੀਕ ਸਿੰਘ
3. ਹਰਪ੍ਰੀਤ ਸਿੰਘ 34 ਪਿਤਾ ਰਾਜ ਸਿੰਘ ਚੰਡੀਗੜ੍ਹ, ਮੋਹਾਲੀ
4. ਹਰਪ੍ਰੀਤ ਸਿੰਘ 32 ਪਿਤਾ ਕਮਲਜੀਤ ਸਿੰਘ
5. ਬਲਬੀਰ ਸਿੰਘ 62 ਪਿਤਾ ਹਜ਼ਾਰਾ ਸਿੰਘ
6. ਜਸਬੀਰ ਸਿੰਘ 41 ਪਿਤਾ ਗਿਆਨ ਸਿੰਘ ਰੈਫਰ,
ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾ ਕੇ ਵਾਪਸ ਆ ਰਹੇ ਸਿੱਖ ਸ਼ਰਧਾਲੂਆਂ ’ਤੇ ਇੱਟਾਂ-ਪੱਥਰਾਂ ਨਾਲ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਇਹ …
Wosm News Punjab Latest News