ਕੋਰੋਨਾ ਕਾਲ ‘ਚ ਲੱਗੇ ਲਾਕਡਾਊਨ ਨਾਲ ਲੋਕਾਂ ਦੀ ਆਰਥਿਕ ਹਾਲਤ ਕਾਫ਼ੀ ਖ਼ਰਾਬ ਹੋ ਗਈ ਹੈ। ਕਈ ਲੋਕ ਅਜਿਹੇ ਹਨ, ਜਿਨ੍ਹਾਂ ਦੀ ਨੌਕਰੀ ਛੁੱਟ ਗਈ ਹੈ, ਜਦੋਂਕਿ ਕਈਆਂ ਦੀ ਤਨਖ਼ਾਹ ‘ਚ ਕਟੌਤੀ ਕੀਤੀ ਗਈ ਹੈ। ਅਜਿਹੇ ਔਖੇ ਹਾਲਾਤ ‘ਚ ਤੁਹਾਡੀ ਛੋਟੀ-ਛੋਟੀ ਬੱਚਤ ਬੇਹੱਦ ਕੰਮ ਆ ਸਕਦੀ ਹੈ। ਇਸ ਦੀ ਸ਼ੁਰੂਆਤ ਤੁਸੀਂ ਘਰਾਂ ‘ਚ ਇਸਤੇਮਾਲ ਹੋਣ ਵਾਲੇ ਸਿਲੰਡਰ ਤੋਂ ਕਰ ਸਕਦੇ ਹੋ।

ਉਹ ਦਿਨ ਚਲੇ ਗਏ, ਜਦੋਂ ਤੁਹਾਨੂੰ ਗੈਸ ਬੁਕਿੰਗ ਲਈ ਲੰਬੀ ਲਾਈਨ ਲਾਉਣੀ ਪੈਂਦੀ ਸੀ। ਅੱਜ ਘਰ ਬੈਠੇ ਤੁਸੀਂ ਮਿਸਡ ਕਾਲ ਨਾਲ ਗੈਸ ਸਿਲੰਡਰ ਬੁੱਕ ਕਰ ਸਕਦੇ ਹੋ।ਪਿਛਲੇ ਕੁਝ ਮਹੀਨਿਆਂ ਤੋਂ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ, ਜਿਸ ਦਾ ਸਿੱਧਾ ਅਸਰ ਤੁਹਾਡੇ ਬਜਟ ‘ਤੇ ਪਿਆ ਹੈ।

ਜ਼ਿਕਰਯੋਗ ਹੈ ਕਿ ਅਲੱਗ-ਅਲੱਗ ਆਨਲਾਈਨ ਪਲੈਟਫਾਰਮ ਜ਼ਰੀਏ ਗੈਸ ਸਿਲੰਡਰ ਦੀ ਬੁਕਿੰਗ ਹੁੰਦੀ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਗੈਸ ਸਿਲੰਡਰ ਦੀ ਬੁਕਿੰਗ ਸਸਤੀ ਹੋ ਜਾਵੇ ਤਾਂ ਤੁਸੀਂ ਇੱਥੇ ਦੱਸੇ ਗਏ ਕੁਝ ਤਰੀਕੇ ਇਸਤੇਮਾਲ ਕਰ ਸਕਦੇ ਹੋ।

50 ਰੁਪਏ ਦਾ ਕੈਸ਼ਬੈਕ – ਜੇ ਤੁਸੀਂ ਅਮੇਜ਼ਨ ਪੇ ਜ਼ਰੀਏ ਗੈਸ ਸਿੰਲਡਰ ਬੁੱਕ ਕਰਦੇ ਹੋ ਤਾਂ ਤੁਹਾਨੂੰ 50 ਰੁਪਏ ਵਾਪਸ ਮਿਲਣਗੇ। ਅਮੇਜ਼ਨ ‘ਤੇ ਇੰਡੀਅਨ ਗੈਸ, ਭਾਰਤ ਗੈਸ ਤੇ ਐੱਚਪੀ ਗੈਸ ਕੰਪਨੀਆਂ ਦੇ ਸਿਲੰਡਰ ਬੁੱਕ ਕੀਤੇ ਜਾ ਸਕਦੇ ਹਨ। ਅਮੇਜ਼ਨ ਪੇ ਸਿਲੰਡਰ ਬੁਕਿੰਗ ‘ਤੇ 50 ਰੁਪਏ ਦਾ ਕੈਸ਼ਬੈਕ ਦੇ ਰਿਹਾ ਹੈ।

ਇਸ ਲਈ ਤੁਹਾਨੂੰ ਅਮੇਜ਼ਨ ਐਪ ਦੀ ਪੇਮੈਂਟ ਆਪਸ਼ਨ ‘ਤੇ ਜਾਣਾ ਹੋਵੇਗਾ, ਇਸ ਤੋਂ ਬਾਅਦ ਆਪਣੇ ਗੈਸ ਸਰਵਿਸ ਪ੍ਰੋਵਾਈਡਰ ਨੂੰ ਚੁਣੋ ਤੇ ਇੱਥੇ ਆਪਣਾ ਰਜਿਸਟਰਡ ਮੋਬਾਈਲ ਨੰਬਰ ਜਾਂ ਐੱਲਪੀਜੀ ਨੰਬਰ ਪਾਓ। ਤੁਹਾਨੂੰ ਅਮੇਜ਼ਨ ਪੇ ਜ਼ਰੀਏ ਪੇਮੈਂਟ ਕਰਨੀ ਹੋਵੇਗੀ। ਜ਼ਿਕਰਯੋਗ ਹੈ ਕਿ ਇਹ ਆਫ਼ਰ ਸਿਰਫ਼ 31 ਅਗਸਤ ਤਕ ਹੈ। news source: punjabijagran
The post ਵੱਡੀ ਖੁਸ਼ਖ਼ਬਰੀ: ਹੁਣ ਏਨੇ ਰੁਪਏ ਸਸਤਾ ਮਿਲੇਗਾ ਗੈਸ ਸਿਲੰਡਰ-ਇਸ ਤਰਾਂ ਕਰੋ ਬੁਕਿੰਗ,ਦੇਖੋ ਪੂਰੀ ਖ਼ਬਰ appeared first on Sanjhi Sath.
ਕੋਰੋਨਾ ਕਾਲ ‘ਚ ਲੱਗੇ ਲਾਕਡਾਊਨ ਨਾਲ ਲੋਕਾਂ ਦੀ ਆਰਥਿਕ ਹਾਲਤ ਕਾਫ਼ੀ ਖ਼ਰਾਬ ਹੋ ਗਈ ਹੈ। ਕਈ ਲੋਕ ਅਜਿਹੇ ਹਨ, ਜਿਨ੍ਹਾਂ ਦੀ ਨੌਕਰੀ ਛੁੱਟ ਗਈ ਹੈ, ਜਦੋਂਕਿ ਕਈਆਂ ਦੀ ਤਨਖ਼ਾਹ ‘ਚ …
The post ਵੱਡੀ ਖੁਸ਼ਖ਼ਬਰੀ: ਹੁਣ ਏਨੇ ਰੁਪਏ ਸਸਤਾ ਮਿਲੇਗਾ ਗੈਸ ਸਿਲੰਡਰ-ਇਸ ਤਰਾਂ ਕਰੋ ਬੁਕਿੰਗ,ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News