Breaking News
Home / Punjab / ਵੱਡਾ ਧਮਾਕਾ-ਏਥੇ ਪੈਟਰੋਲ ਪੰਪ ਤੇ ਉੱਡੇ ਚੀਥੜੇ-ਮੌਕੇ ਤੇ ਹੋਈਆਂ ਕਈ ਮੌਤਾਂ ਤੇ ਛਾਇਆ ਸੋਗ

ਵੱਡਾ ਧਮਾਕਾ-ਏਥੇ ਪੈਟਰੋਲ ਪੰਪ ਤੇ ਉੱਡੇ ਚੀਥੜੇ-ਮੌਕੇ ਤੇ ਹੋਈਆਂ ਕਈ ਮੌਤਾਂ ਤੇ ਛਾਇਆ ਸੋਗ

ਪਾਕਿਸਤਾਨ ਦੇ ਕਰਾਚੀ ਵਿੱਚ ਸ਼ਨੀਵਾਰ ਨੂੰ ਇਕ ਵੱਡਾ ਧਮਾਕਾ ਹੋਣ ਨਾਲ ਬੈਂਕ ਦੀ ਬਿਲਡਿੰਗ ਤੇ ਉਸ ਦੇ ਨੇੜੇ ਪੈਂਦੇ ਪੈਟਰੋਲ ਪੰਪ ਨੂੰ ਭਾਰੀ ਨੁਕਸਾਨ ਪੁੱਜਾ ਹੈ। ਕਰਾਚੀ ਪੁਲਿਸ ਦੇ ਐੱਸ. ਐੱਚ. ਓ. ਜ਼ਫਰ ਅਲੀ ਸ਼ਾਹ ਨੇ ਦੱਸਿਆ ਕਿ ਧਮਾਕਾ ਇੱਕ ਨਿੱਜੀ ਬੈਂਕ ਦੇ ਹੇਠਾਂ ਸਥਿਤ ਨਾਲੇ (ਡਰੇਨ) ਵਿੱਚ ਹੋਇਆ। ਉਨ੍ਹਾਂ ਕਿਹਾ ਕਿ ਘਟਨਾ ਵਾਲੀ ਸਥਾਨ ਨੂੰ ਖਾਲੀ ਕਰਾ ਲਿਆ ਗਿਆ ਹੈ ਤਾਂ ਜੋ ਨਾਲੇ ਦੀ ਸਫਾਈ ਕੀਤੀ ਜਾ ਸਕੇ। ਇਸ ਧਮਾਕੇ ਵਿੱਚ 12 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ ਤੇ 12 ਦੇ ਕਰੀਬ ਲੋਕ ਜ਼ਖਮੀ ਹੋਏ ਹਨ।

ਸਥਾਨਕ ਮੀਡੀਆ ਅਨੁਸਾਰ, ਐੱਸ. ਐੱਚ. ਓ. ਸ਼ਾਹ ਨੇ ਦੱਸਿਆ ਕਿ ਧਮਾਕੇ ‘ਚ ਬੈਂਕ ਦੀ ਇਮਾਰਤ ਦੇ ਨਾਲ-ਨਾਲ ਨੇੜਲੇ ਪੈਟਰੋਲ ਪੰਪ ਨੂੰ ਵੀ ਨੁਕਸਾਨ ਪਹੁੰਚਿਆ ਹੈ। ਹਾਲੇ ਤੱਕ ਧਮਾਕੇ ਦਾ ਕਾਰਨ ਪਤਾ ਨਹੀਂ ਲੱਗਾ ਹੈ ਪਰ ਇਸ ਵਿਚਕਾਰ ਅਧਿਕਾਰੀ ਨੇ ਕਿਹਾ ਕਿ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਮਾਰਤ ਦੇ ਹੇਠਾਂ ਨਾਲੇ ਵਿੱਚ ਗੈਸਾਂ ਦੇ ਜਮ੍ਹਾਂ ਹੋਣ ਕਾਰਨ ਧਮਾਕਾ ਹੋਇਆ ਹੈ।

ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਦਾ ਦਾਅਵਾ ਹੈ ਕਿ ਇਮਾਰਤ ਦੇ ਮਲਬੇ ਹੇਠਾਂ ਕਈ ਲੋਕ ਦੱਬੇ ਹੋਏ ਹਨ। ਮਲਬੇ ਨੂੰ ਹਟਾਉਣ ਅਤੇ ਉੱਥੇ ਫਸੇ ਕਿਸੇ ਵੀ ਵਿਅਕਤੀ ਨੂੰ ਬਚਾਉਣ ਲਈ ਦੋ ਐਕਸੈਵੇਟਰਾਂ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ।ਬੰਬ ਨਿਰੋਧਕ ਯੂਨਿਟ (ਬੀਡੀਯੂ) ਧਮਾਕੇ ਵਾਲੀ ਥਾਂ ‘ਤੇ ਪਹੁੰਚ ਗਿਆ ਹੈ। ਪੁਲਿਸ ਅਤੇ ਰੇਂਜਰ ਅਧਿਕਾਰੀਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ।

ਪੁਲਿਸ ਵੱਲੋਂ ਆਪਣੀ ਸਰਚ ਮੁਹਿੰਮ ਪੂਰਾ ਕਰਨ ਤੋਂ ਬਾਅਦ BDU ਧਮਾਕੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਸਕੇਗਾ।ਮਿਲੀ ਜਾਣਕਾਰੀ ਮੁਤਾਬਕ ਬੈਂਕ ਵਿੱਚ ਸ਼ਨੀਵਾਰ ਨੂੰ ਸਿਰਫ ਨੌ ਮੁਲਾਜ਼ਮ ਹੀ ਮੌਜੂਦ ਸਨ। ਬੈਂਕ ਨੂੰ ਨਵੀਂ ਜਗ੍ਹਾ ‘ਤੇ ਸ਼ਿਫਟ ਕੀਤਾ ਜਾਣਾ ਸੀ ਪਰ ਬਦਕਿਸਮਤੀ ਨਾਲ ਉਸ ਤੋਂ ਪਹਿਲਾਂ ਹੀ ਬੈਂਕ ਦੀ ਸ਼ਾਖਾ ਵਿੱਚ ਇਹ ਧਮਾਕਾ ਹੋ ਗਿਆ।

ਸਿੰਧ ਦੇ ਮੁੱਖ ਮੰਤਰੀ ਸਈਅਦ ਮੁਰਾਦ ਅਲੀ ਸ਼ਾਹ ਨੇ ਕਰਾਚੀ ਦੇ ਕਮਿਸ਼ਨਰ ਨੂੰ ਇਸ ਸਾਰੀ ਘਟਨਾ ਦੀ ਜਾਂਚ ਕਰਕੇ ਰਿਪੋਰਟ ਦੇਣ ਦੇ ਹੁਕਮ ਦਿੱਤੇ ਹਨ। ਸੀ.ਐੱਮ. ਮੁਰਾਦ ਵੱਲੋਂ ਸਿਹਤ ਸਕੱਤਰ ਨੂੰ ਸਿਵਲ ਹਸਪਤਾਲ ਵਿੱਚ ਜ਼ਖਮੀਆਂ ਨੂੰ ਤੁਰੰਤ ਲੋੜੀਂਦੀਆਂ ਸਹੂਲਤਾਂ ਦੇਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ।

ਪਾਕਿਸਤਾਨ ਦੇ ਕਰਾਚੀ ਵਿੱਚ ਸ਼ਨੀਵਾਰ ਨੂੰ ਇਕ ਵੱਡਾ ਧਮਾਕਾ ਹੋਣ ਨਾਲ ਬੈਂਕ ਦੀ ਬਿਲਡਿੰਗ ਤੇ ਉਸ ਦੇ ਨੇੜੇ ਪੈਂਦੇ ਪੈਟਰੋਲ ਪੰਪ ਨੂੰ ਭਾਰੀ ਨੁਕਸਾਨ ਪੁੱਜਾ ਹੈ। ਕਰਾਚੀ ਪੁਲਿਸ ਦੇ ਐੱਸ. …

Leave a Reply

Your email address will not be published. Required fields are marked *