ਸੂਬੇ ’ਚ ਹੁਣ ਕਿਸੇ ਦੁਕਾਨਦਾਰ ਜਾਂ ਕਾਰੀਗਰ ਨੇ ਹਾਈ ਸਕਿਓਰਿਟੀ ਨੰਬਰ ਪਲੇਟ ਦੀ ਨਕਲੀ ਜਾਂ ਹੂ-ਬ-ਹੂ ਨਕਲ ਬਣਾਈ ਤਾਂ ਉਸ ਦੀ ਖੈਰ ਨਹੀਂ। ਇਸ ਸਬੰਧੀ ਮਹਿਕਮੇ ਵੱਲੋਂ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ। ਹੁਕਮਾਂ ‘ਚ ਸਾਫ ਕਿਹਾ ਗਿਆ ਹੈ ਕਿ ਵਾਹਨਾਂ ਦੀ ਲਗਾਤਾਰ ਜਾਂਚ ਕਰਨ ਅਤੇ ਨਾਲ ਹੀ ਨੰਬਰ ਪਲੇਟਾਂ ਦੀ ਨਕਲ ਕਰਨ ਵਾਲਿਆਂ ਦੀ ਪਛਾਣ ਕਰ ਕੇ ਸਬੰਧਿਤ ਜ਼ਿਲ੍ਹੇ ਦੇ ਪੁਲਸ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਈ ਜਾਵੇ।

ਦੱਸ ਦੇਈਏ ਕਿ ਪਿਛਲੇ ਕੁੱਝ ਹਫਤਿਆਂ ‘ਚ ਹੀ ਹਾਈ ਸਕਿਓਰਿਟੀ ਨੰਬਰ ਪਲੇਟ ਬਣਾਉਣ ਵਾਲੀ ਕੰਪਨੀ ‘ਚ ਕੁਝ ਸਹੀ ਨਹੀਂ ਚੱਲ ਰਿਹਾ ਸੀ।ਲੁਧਿਆਣਾ ਦੇ ਸੈਕਟਰ-32 ਦੇ ਫਿੱਟਮੈਂਟ ਸੈਂਟਰ ਤੋਂ ਕੰਪਨੀ ਨੇ ਸੁਪਰਵਾਈਜ਼ਰ ਸਮੇਤ ਕਈ ਮੁਲਾਜ਼ਮਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਸੀ।

ਉਨ੍ਹਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਵਾਹਨ ਦੀ ਰਜਿਸਟ੍ਰੇਸ਼ਨ ਰਿਕਾਰਡ ਮੁਤਾਬਕ ਪਲੇਟਾਂ ਨਹੀਂ ਬਣਾਈਆਂ। ਇਸ ਤੋਂ ਬਾਅਦ ਪੂਰੇ ਪੰਜਾਬ ‘ਚ ਅਜਿਹੇ ਗਲਤ ਤਰੀਕੇ ਨਾਲ ਬਣਾਈਆਂ ਗਈਆਂ ਹਾਈ ਸਕਿਓਰਿਟੀ ਨੰਬਰ ਪਲੇਟਾਂ ਲੱਗੇ ਵਾਹਨਾਂ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਪਲੇਟਾਂ ਬਦਲਵਾਉਣ ਲਈ ਕਿਹਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਕੰਪਨੀ ਦੇ ਨੋਟਿਸ ’ਚ ਇਹ ਗੱਲ ਵੀ ਸਾਹਮਣੇ ਆਈ ਕਿ ਕੁਝ ਲੋਕਾਂ ਨੇ ਆਪਣੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਦੀ ਨਕਲ ਅਤੇ ਪਲੇਟਾਂ ਨਾਲ ਮਿਲਦੀਆਂ-ਜੁਲਦੀਆਂ ਪਲੇਟਾਂ ਲਗਾ ਰੱਖੀਆਂ ਹਨ, ਜਿਸ ਨਾਲ ਹਾਈ ਸਕਿਓਰਿਟੀ ਨੰਬਰ ਪਲੇਟ ਲਾਉਣ ਵਾਲੇ ਕੰਪਨੀ ਦੀ ਬਦਨਾਮੀ ਹੋ ਰਹੀ ਹੈ।

ਉੱਚ ਅਧਿਕਾਰੀਆਂ ਦੇ ਧਿਆਨ ‘ਚ ਇਹ ਕੇਸ ਲਿਆਂਦਾ ਗਿਆ ਤਾਂ ਮਹਿਕਮੇ ਵੱਲੋਂ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਅਜਿਹੀਆਂ ਨਕਲੀ ਪਲੇਟਾਂ ਦੀ ਜਾਂਚ ਕਰਵਾ ਕੇ ਉਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਕਰਵਾਈ ਜਾਵੇ।
The post ਵਾਹਨਾਂ ਦੀਆਂ ਨੰਬਰ ਪਲੇਟਾਂ ਬਾਰੇ ਜ਼ਾਰੀ ਹੋਏ ਇਹ ਹੁਕਮ,ਸੰਭਲ ਜਾਓ ਹੁਣ ਖੈਰ ਨਹੀਂ…. ਦੇਖੋ ਪੂਰੀ ਖ਼ਬਰ appeared first on Sanjhi Sath.
ਸੂਬੇ ’ਚ ਹੁਣ ਕਿਸੇ ਦੁਕਾਨਦਾਰ ਜਾਂ ਕਾਰੀਗਰ ਨੇ ਹਾਈ ਸਕਿਓਰਿਟੀ ਨੰਬਰ ਪਲੇਟ ਦੀ ਨਕਲੀ ਜਾਂ ਹੂ-ਬ-ਹੂ ਨਕਲ ਬਣਾਈ ਤਾਂ ਉਸ ਦੀ ਖੈਰ ਨਹੀਂ। ਇਸ ਸਬੰਧੀ ਮਹਿਕਮੇ ਵੱਲੋਂ ਸਾਰੇ ਜ਼ਿਲ੍ਹਾ ਅਧਿਕਾਰੀਆਂ …
The post ਵਾਹਨਾਂ ਦੀਆਂ ਨੰਬਰ ਪਲੇਟਾਂ ਬਾਰੇ ਜ਼ਾਰੀ ਹੋਏ ਇਹ ਹੁਕਮ,ਸੰਭਲ ਜਾਓ ਹੁਣ ਖੈਰ ਨਹੀਂ…. ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News