ਤੇਜ਼ੀ ਨਾਲ ਫੈਲਦੀ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਇਸ ਨਾਲ ਨਿਪਟਣ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਨੇ ਜ਼ਿਲ੍ਹਾ ਪੱਧਰ ’ਤੇ ਸਿਹਤ ਢਾਂਚੇ ਨੂੰ ਤਿਆਰ ਕਰਨ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਅੱਲ੍ਹੜਾਂ ਦੇ ਨਾਲ-ਨਾਲ ਸੋਮਵਾਰ ਤੋਂ ਸ਼ੁਰੂ ਹੋ ਰਹੇ ਫਰੰਟ ਲਾਈਨ ਵਰਕਰਾਂ, ਸਿਹਤ ਕਰਮੀਆਂ ਤੇ 60 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਇਹਤਿਆਤੀ ਡੋਜ਼ ਲਾਉਣ ਦੀ ਮੁਹਿੰਮ ਨੂੰ ਮਿਸ਼ਨ ਮੋਡ ’ਤੇ ਪੂਰਾ ਕਰਨ ਲਈ ਕਿਹਾ।ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਬਿਆਂ ’ਚ ਹਾਲਾਤ ਦੀ ਸਮੀਖਿਆ ਲਈ ਛੇਤੀ ਹੀ ਮੁੱਖ ਮੰਤਰੀਆਂ ਦੀ ਮੀਟਿੰਗ ਸੱਦੀ ਜਾਵੇਗੀ। ਮੀਟਿੰਗ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸਿਹਤ ਮੰਤਰੀ ਮਨਸੁਖ ਮਾਂਡਵੀਆ ਦੇ ਨਾਲ-ਨਾਲ ਗ੍ਰਹਿ, ਸਿਹਤ, ਫਾਰਮਾ ਤੇ ਹੋਰ ਮੰਤਰਾਲਿਆਂ ਦੇ ਸਕੱਤਰ ਤੇ ਸੀਨੀਅਰ ਅਧਿਕਾਰੀ ਮੌਜੂਦ ਸਨ।
ਮੀਟਿੰਗ ’ਚ ਕੇਂਦਰੀ ਸਕੱਤਰ ਰਾਜੇਸ਼ ਭੂਸ਼ਣ ਨੇ ਦੇਸ਼-ਵਿਦੇਸ਼ ’ਚ ਓਮੀਕ੍ਰੋਨ ਵੈਰੀਐਂਟ ਕਾਰਨ ਕੋਰੋਨਾ ਦੇ ਵਧਦੇ ਮਾਮਲਿਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਇਸ ਵੈਰੀਐਂਟ ਦੀ ਇਨਫੈਕਸ਼ਨ ਦਰ ਤੇ ਗੰਭੀਰਤਾ ਨੂੰ ਲੈ ਕੇ ਦੁਨੀਆ ਭਰ ਦੇ ਅਨੁਭਵਾਂ ਨੂੰ ਵੀ ਸਾਂਝਿਆਂ ਕੀਤਾ। ਭੂਸ਼ਣ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਕੋਰੋਨਾ ਪੈਕੇਜ-ਦੋ ਤਹਿਤ ਸੂਬਿਆਂ ’ਚ ਸਿਹਤ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ ਹੈ। ਇਸ ਵਿਚ ਟੈਸਟਿੰਗ ਦੀ ਸਮਰੱਥਾ, ਆਕਸੀਜਨ ਤੇ ਆਈਸੀਯੂ ਬਿਸਤਰਿਆਂ ਦੀ ਉਪਲਬਧਤਾ ਤੇ ਜ਼ਰੂਰੀ ਦਵਾਈਆਂ ਦਾ ਸਟਾਕ ਸ਼ਾਮਲ ਹੈ। ਉਨ੍ਹਾਂ ਇਸ ਬਾਰੇ ’ਚ ਸੂਬਾ ਵਾਰ ਵਿਸਤ੍ਰਿਤ ਬਿਓਰਾ ਵੀ ਪੇਸ਼ ਕੀਤਾ। ਇਸ ’ਤੇ ਪ੍ਰਧਾਨ ਮੰਤਰੀ ਨੇ ਜ਼ਿਲ੍ਹਾ ਪੱਧਰ ’ਤੇ ਸਿਹਤ ਢਾਂਚੇ ਦੀ ਤੀਜੀ ਲਹਿਰ ਨਾਲ ਨਿਪਟਣ ਲਈ ਤਿਆਰ ਕਰਨ ਤੇ ਇਸ ਵਿਚ ਸੂਬਿਆਂ ਦੀ ਮਦਦ ਕਰਨ ਦਾ ਨਿਰਦੇਸ਼ ਦਿੱਤਾ।
ਸਿਰਫ਼ ਸੱਤ ਦਿਨਾਂ ਅੰਦਰ 31 ਫ਼ੀਸਦੀ ਅੱਲ੍ਹੜਾਂ ਨੂੰ ਟੀਕੇ ਦੀ ਪਹਿਲੀ ਡੋਜ਼ ਲਾਉਣ ਦੀ ਤਾਰੀਫ਼ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਨੂੰ ਮਿਸ਼ਨ ਮੋਡ ’ਤੇ ਛੇਤੀ ਤੋਂ ਛੇਤੀ ਪੂਰਾ ਕਰਨ ਲਈ ਕਿਹਾ। ਤਿੰਨ ਜਨਵਰੀ ਤੋਂ 15 ਤੋਂ 18 ਸਾਲ ਦਰਮਿਆਨ ਦੇ ਅੱਲ੍ਹੜਾਂ ਦਾ ਟੀਕਾਕਰਨ ਸ਼ੁਰੂ ਹੋਇਆ ਸੀ ਤੇ ਹੁਣ ਤਕ ਕਰੀਬ ਢਾਈ ਕਰੋੜ ਡੋਜ਼ ਉਨ੍ਹਾਂ ਨੂੰ ਲਾਈ ਜਾ ਚੁੱਕੀ ਹੈ। ਪ੍ਰਧਾਨ ਮੰਤਰੀ ਨੇ ਕੋਰੋਨਾ ਵਿਰੁੱਧ ਲੜਾਈ ’ਚ ਸਿਹਤ ਕਰਮੀਆਂ ਤੇ ਫਰੰਟ ਲਾਈਨ ਵਰਕਰਾਂ ਦੀ ਭੂਮਿਕਾ ਦੀ ਤਾਰੀਫ਼ ਕੀਤੀ ਤੇ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਹੇ ਇਹਤਿਆਤੀ ਡੋਜ਼ ਨੂੰ ਵੀ ਮਿਸ਼ਨ ਮੋਡ ’ਤੇ ਪੂਰਾ ਕਰਨ ਲਈ ਕਿਹਾ।
ਜੀਨੋਮ ਸੁਕੁਐਂਸਿੰਗ ਦਾ ਦਾਇਰਾ ਵਧਾਉਣ ’ਤੇ ਜ਼ੋਰ – ਪ੍ਰਧਾਨ ਮੰਤਰੀ ਨੇ ਕੋਰੋਨਾ ਦੇ ਨਵੇਂ ਵੈਰੀਐਂਟ ਦੇ ਮੱਦੇਨਜ਼ਰ ਟੈਸਟਿੰਗ, ਵੈਕਸੀਨ ਤੇ ਇਲਾਜ ਦੇ ਖੇਤਰ ’ਚ ਲਗਾਤਾਰ ਨਵੇਂ ਵਿਗਿਆਨਕ ਸ਼ੋਧ ਦੀ ਲੋੜ ਦੱਸੀ। ਇਸ ਦੇ ਨਾਲ ਹੀ ਜੀਨੋਮ ਸੀਕੁਐਂਸਿੰਗ ਦਾ ਦਾਇਰਾ ਵਧਾਉਣ ਨੂੰ ਕਿਹਾ ਤਾਂ ਜੋ ਨਵੇਂ ਵੈਰੀਐਂਟ ਦੀ ਤੁਰੰਤ ਪਛਾਣ ਕੀਤੀ ਜਾ ਸਕੇ।
ਆਮ ਬਿਮਾਰੀਆਂ ਦੇ ਇਲਾਜ ਦੀ ਨਾ ਹੋਵੇ ਅਣਦੇਖੀ – ਪਿਛਲੇ ਦੋ ਸਾਲ ਤੋਂ ਚੱਲ ਰਹੀ ਕੋਰੋਨਾ ਮਹਾਮਾਰੀ ਦਰਮਿਆਨ ਆਮ ਬਿਮਾਰੀਆਂ ਦੇ ਇਲਾਜ ’ਤੇ ਧਿਆਨ ਦੇਣ ਦੀ ਲੋੜ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਲਈ ਲੋੜੀਂਦੇ ਬੰਦੋਬਸਤ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਦਿਹਾਤੀ ਤੇ ਦੂਰਦਰਾਜ ਦੇ ਇਲਾਕਿਆਂ ’ਚ ਸਿਹਤ ਨਾਲ ਜੁੜੀਆਂ ਸਮੱਸਿਆਵਾਂ ’ਚ ਮਦਦ ਕਰਨ ਲਈ ਟੈਲੀਮੈਡੀਸਨ ਦੀ ਵਰਤੋਂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਜ਼ਰੀਏ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਆਸਾਮੀ ਨਾਲ ਬਿਹਤਰ ਮਦਦ ਪਹੁੰਚਾਈ ਜਾ ਸਕਦੀ ਹੈ।
ਤੇਜ਼ੀ ਨਾਲ ਫੈਲਦੀ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਇਸ ਨਾਲ ਨਿਪਟਣ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਨੇ ਜ਼ਿਲ੍ਹਾ ਪੱਧਰ ’ਤੇ …
Wosm News Punjab Latest News