Breaking News
Home / Punjab / ਲੱਗਾ ਲਾਸ਼ਾਂ ਦਾ ਢੇਰ : ਮੁਰਗਿਆਂ ਦੀ ਲੜਾਈ ਕਰਾਉਣ ਲਗਿਆਂ ਹੋ ਗਿਆ ਇਹ ਕਾਂਡ , 19 ਲੋਕਾਂ ਦੀ ਹੋਈ ਮੌਤ

ਲੱਗਾ ਲਾਸ਼ਾਂ ਦਾ ਢੇਰ : ਮੁਰਗਿਆਂ ਦੀ ਲੜਾਈ ਕਰਾਉਣ ਲਗਿਆਂ ਹੋ ਗਿਆ ਇਹ ਕਾਂਡ , 19 ਲੋਕਾਂ ਦੀ ਹੋਈ ਮੌਤ

ਆਈ ਤਾਜ਼ਾ ਵੱਡੀ ਖਬਰ

ਦੁਨੀਆਂ ਭਰ ਵਿੱਚ ਅਪਰਾਧ ਨਾਲ ਸਬੰਧਤ ਵਾਰਦਾਤਾਂ ਦੇ ਵਿੱਚ ਹਰ ਰੋਜ਼ ਇਜ਼ਾਫਾ ਹੁੰਦਾ ਜਾ ਰਿਹਾ ਹੈ । ਹਰ ਰੋਜ਼ ਲੋਕ ਵੱਖ ਵੱਖ ਅਪਰਾਧਿਕ ਵਾਰਦਾਤਾਂ ਦੌਰਾਨ ਆਪਣੀਆਂ ਜਾਨਾਂ ਗੁਆ ਰਹੇ ਹਨ । ਦੋਸ਼ੀਆਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ । ਦੋਸ਼ੀਆ ਦੇ ਵੱਲੋਂ ਬਿਨਾਂ ਕਿਸੇ ਡਰ ਤੋਂ ਕਈ ਵੱਡੀਆਂ ਅਪਰਾਧਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ । ਉੱਥੇ ਹੀ ਬਹੁਤ ਸਾਰੇ ਲੋਕ ਸ਼ੌਕ ਨੂੰ ਜਾਨਵਰਾਂ ਨੂੰ ਪਾਲਦੇ ਹਨ, ਪਰ ਦੂਜੇ ਪਾਸੇ ਕਿ ਲੋਕ ਇਨ੍ਹਾਂ ਜਾਨਵਰਾਂ ਦੇ ਜ਼ਰੀਏ ਕਈ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਨੇ ਤੇ ਫਿਰ ਉਨ੍ਹਾਂ ਦੇ ਜ਼ਰੀਏ ਪੈਸੇ ਕਮਾਉਂਦੇ ਹਨ । ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਮੁਰਗਿਆਂ ਦੀ ਲੜਾਈ ਕਰਵਾਉਣ ਲੱਗਿਆ ਇਕ ਅਜਿਹਾ ਕਾਂਡ ਵਾਪਰ ਗਿਆ ਕਿ ਛਿੱਥੇ 19 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖ਼ਮੀ ਹੋ ਗਏ ।

ਮਾਮਲਾ ਮੈਕਸਿਕੋ ਸਿਟੀ ਤੋਂ ਸਾਹਮਣੇ ਆਇਆ ਹੈ । ਜਿੱਥੇ ਇਕ ਗੋਲੀਬਾਰੀ ਦੀ ਘਟਨਾ ਦੌਰਾਨ 19 ਲੋਕਾਂ ਦੀ ਮੌਤ ਹੋ ਗਈ । ਦੇਸ਼ ਦੇ ਅਟਾਰਨੀ ਜਨਰਲ ਦੇ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਹੈ ਕਿ ਮਿਕੋਆਕਨ ਰਾਜ ਦੇ ਲਾਸ ਤਿਨਾਜਾਸ ਸ਼ਹਿਰ ਵਿਚ ਇਕ ਤਿਉਹਾਰ ਲਈ ਇਕੱਠੇ ਹੋਏ ਲੋਕਾਂ ‘ਤੇ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ 10.30 ਵਜੇ ਹਮਲਾ ਕੀਤਾ ਗਿਆ। ਉਥੇ ਹੀ ਇਸ ਦਰਦਨਾਕ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਕ੍ਰਾਈਮ ਸੀਨ ਅਤੇ ਐਕਸਪਰਟ ਸਰਵਿਸ ਯੂਨਿਟ ਦੇ ਕਰਮਚਾਰੀ ਤੁਰੰਤ ਮੌਕੇ ਤੇ ਪਹੁੰਚੇ ।

ਜਿਨ੍ਹਾਂ ਦੇ ਵੱਲੋਂ ਉਨੀ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ । ਜਿਨ੍ਹਾਂ ਵਿੱਚੋਂ ਸੋਲ਼ਾਂ ਮਰਦ ਅਤੇ ਤਿੰਨ ਔਰਤਾਂ ਸ਼ਾਮਲ ਸਨ । ਸਾਰਿਆਂ ਦੀਆਂ ਲਾਸ਼ਾਂ ਦੀ ਗੋਲੀਆਂ ਦੇ ਨਿਸ਼ਾਨ ਸਨ ਤੇ ਇਸ ਹਮਲੇ ਦੌਰਾਨ ਕਈ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਵੀ ਹੋਏ ਸੂਚਨਾ ਨੂੰ ਮੌਕੇ ਤੇ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ । ਇਕ ਬਿਆਨ ਵਿੱਚ ਕਿਹਾ ਜਾ ਰਿਹਾ ਹੈ ਕਿ ਗੋਲੀਬਾਰੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖ਼ਿਰ ਕੀ ਕਿਨ੍ਹਾਂ ਕਾਰਨਾਂ ਦੇ ਕਾਰਨ ਇਹ ਗੋਲੀਬਾਰੀ ਦੀ ਘਟਨਾ ਵਾਪਰੀ ਹੈ ।

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪੱਛਮੀ ਮੈਕਸੀਕੋ ਦੇ ਮਿਕੋਆਕਨ ਸੂਬੇ ‘ਚ ਕੁੱਕੜ ਦੀ ਲੜਾਈ ਦੌਰਾਨ 19 ਲੋਕਾਂ ਦੀ ਮੌਤ ਹੋ ਗਈ। ਇਸ ਦਰਦਨਾਕ ਘਟਨਾ ਦੇ ਵਾਪਰਨ ਤੋਂ ਬਾਅਦ ਆਲੇ ਦੁਆਲੇ ਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ । ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਤੇ ਗੰਭੀਰਤਾ ਨਾਲ ਕਾਰਵਾਈ ਕੀਤੀ ਜਾ ਰਹੀ ਹੈ ।

ਆਈ ਤਾਜ਼ਾ ਵੱਡੀ ਖਬਰ ਦੁਨੀਆਂ ਭਰ ਵਿੱਚ ਅਪਰਾਧ ਨਾਲ ਸਬੰਧਤ ਵਾਰਦਾਤਾਂ ਦੇ ਵਿੱਚ ਹਰ ਰੋਜ਼ ਇਜ਼ਾਫਾ ਹੁੰਦਾ ਜਾ ਰਿਹਾ ਹੈ । ਹਰ ਰੋਜ਼ ਲੋਕ ਵੱਖ ਵੱਖ ਅਪਰਾਧਿਕ ਵਾਰਦਾਤਾਂ ਦੌਰਾਨ ਆਪਣੀਆਂ …

Leave a Reply

Your email address will not be published. Required fields are marked *