Breaking News
Home / Punjab / ਲੌਕਡਾਊਨ ਦੀ ਪਈ ਮਾਰ ਕਾਰਨ ਏਥੇ ਕਿਸਾਨ ਨੇ ਖੜੀ ਫਸਲ ਟਰੈਕਟਰ ਚਲਾ ਕੇ ਕੀਤੀ ਬਰਬਾਦ-ਵੀਡੀਓ ਵਾਇਰਲ

ਲੌਕਡਾਊਨ ਦੀ ਪਈ ਮਾਰ ਕਾਰਨ ਏਥੇ ਕਿਸਾਨ ਨੇ ਖੜੀ ਫਸਲ ਟਰੈਕਟਰ ਚਲਾ ਕੇ ਕੀਤੀ ਬਰਬਾਦ-ਵੀਡੀਓ ਵਾਇਰਲ

ਹਰਿਆਣਾ ਵਿਚ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੌਕਡਾਊਨ ਕਾਰਨ ਫੁੱਲ ਦੀ ਖੇਤੀ ਬਰਬਾਦ ਹੋ ਗਈ ਹੈ। ਕਿਸਾਨਾਂ ਨੇ ਆਪਣੀਆਂ ਖੜ੍ਹੀਆਂ ਫਸਲਾਂ ਵਿਚ ਟਰੈਕਟਰ ਚਲਾਏ ਹਨ। ਇਸ ਸਾਲ ਵੀ ਫੁੱਲਾਂ ਦੀ ਕਾਸ਼ਤ ਕਰ ਰਹੇ ਕਿਸਾਨਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।

ਇਸ ਨੁਕਸਾਨ ਨੇ ਕਿਸਾਨ ਨੂੰ ਵਿੱਤੀ ਤੌਰ ਉਤੇ ਭਾਰੀ ਸੱਟ ਮਾਰੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਵਿਕਲਪਿਕ ਖੇਤੀ ਵੀ ਕਰ ਰਹੇ ਹਨ ਪਰ ਦੋ ਸਾਲਾਂ ਤੋਂ ਲਗਾਤਾਰ ਘਾਟੇ ਦਾ ਸਾਹਮਣਾ ਕਰ ਰਹੇ ਹਨ।ਕਿਸਾਨ ਇਸ ਗੱਲੋਂ ਵੀ ਦੁਖੀ ਹਨ ਕਿ ਸਰਕਾਰ ਦਾ ਕੋਈ ਨੁਮਾਇੰਦੇ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ।

ਦੱਸ ਦਈਏ ਕਿ ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿਚ ਪਿਛਲੇ ਸਾਲ ਤਾਲਾਬੰਦੀ ਵਿੱਚ ਵੀ ਕਿਸਾਨਾਂ ਨੇ ਖੜ੍ਹੀਆਂ ਫਸਲਾਂ ਉਤੇ ਟਰੈਕਟਰ ਚਲਾਏ ਸਨ। ਤਾਲਾਬੰਦੀ ਕਾਰਨ ਵਿਆਹ, ਮੰਦਰ, ਰਾਜਨੀਤਿਕ ਪ੍ਰੋਗਰਾਮ ਬੰਦ ਰਹਿਣ ਕਾਰਨ ਫੁੱਲਾਂ ਦੀ ਕੋਈ ਮੰਗ ਨਹੀਂ ਰਹੀ।

ਠੇਕੇ ‘ਤੇ ਜ਼ਮੀਨ ਲੈਣ ਵਾਲੇ ਕਿਸਾਨਾਂ ਨੂੰ ਇਸ ਵਾਰ ਵੀ ਭਾਰੀ ਸੱਟ ਵੱਜੀ ਹੈ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਤੀ ਏਕੜ ਵਿਚ 80,000 ਰੁਪਏ ਦਾ ਨੁਕਸਾਨ ਹੋਇਆ ਹੈ। ਹੁਣ ਉਨ੍ਹਾਂ ਨੂੰ ਹੋਰ ਕੰਮ ਲੱਭਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਜੀਂਦ, ਰੋਹਤਕ, ਕੁਰੂਕਸ਼ੇਤਰ, ਪਾਣੀਪਤ, ਝੱਜਰ ਜ਼ਿਲ੍ਹਿਆਂ ਦੇ ਕਿਸਾਨ ਮੁੱਖ ਤੌਰ ਉਤੇ ਫੁੱਲਾਂ ਦੀ ਕਾਸ਼ਤ ਕਰਦੇ ਹਨ, ਜਿਨ੍ਹਾਂ ਨੂੰ ਤਕਰੀਬਨ 200 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ।

ਹਰਿਆਣਾ ਵਿਚ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੌਕਡਾਊਨ ਕਾਰਨ ਫੁੱਲ ਦੀ ਖੇਤੀ ਬਰਬਾਦ ਹੋ ਗਈ ਹੈ। ਕਿਸਾਨਾਂ ਨੇ ਆਪਣੀਆਂ ਖੜ੍ਹੀਆਂ ਫਸਲਾਂ ਵਿਚ ਟਰੈਕਟਰ ਚਲਾਏ ਹਨ। ਇਸ ਸਾਲ ਵੀ …

Leave a Reply

Your email address will not be published. Required fields are marked *