Breaking News
Home / Punjab / ਲੋਕਾਂ ਨੂੰ ਵੱਡਾ ਝੱਟਕਾ ਦੇਣ ਜਾ ਰਹੀ ਹੈ ਮੋਦੀ ਸਰਕਾਰ-ਹੁਣ ਇਹਨਾਂ ਚੀਜ਼ਾਂ ਤੇ ਵੀ ਲੱਗੇਗਾ GST

ਲੋਕਾਂ ਨੂੰ ਵੱਡਾ ਝੱਟਕਾ ਦੇਣ ਜਾ ਰਹੀ ਹੈ ਮੋਦੀ ਸਰਕਾਰ-ਹੁਣ ਇਹਨਾਂ ਚੀਜ਼ਾਂ ਤੇ ਵੀ ਲੱਗੇਗਾ GST

ਜੇਕਰ ਤੁਸੀਂ ਸੋਚ ਰਹੇ ਹੋ ਕਿ ਰੂਸ-ਯੂਕਰੇਨ ਯੁੱਧ ਖਤਮ ਹੋਣ ਤੋਂ ਬਾਅਦ ਬੇ-ਲਗਾਮ ਮਹਿੰਗਾਈ ਤੋਂ ਰਾਹਤ ਮਿਲ ਸਕਦੀ ਹੈ, ਤਾਂ ਜ਼ਰਾ ਇੰਤਜ਼ਾਰ ਕਰੋ। ਅਜਿਹਾ ਪੂਰੀ ਤਰ੍ਹਾਂ ਸੰਭਵ ਨਹੀਂ ਜਾਪਦਾ ਕਿਉਂਕਿ ਮੋਦੀ ਸਰਕਾਰ ਕਈ ਵਸਤੂਆਂ ‘ਤੇ ਜੀਐਸਟੀ (GST) ਦੀਆਂ ਦਰਾਂ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਇਨ੍ਹਾਂ ਉਤਪਾਦਾਂ ਵਿੱਚ ਗੁੜ, ਪਾਪੜ, ਕਸਟਰਡ, ਚਾਕਲੇਟ ਵਰਗੇ ਭੋਜਨ ਉਤਪਾਦ ਵੀ ਸ਼ਾਮਲ ਹਨ।

ਜੀਐਸਟੀ ਕੌਂਸਲ (GST Council) ਨੇ 143 ਵਸਤਾਂ ‘ਤੇ ਜੀਐਸਟੀ ਦਰਾਂ ਵਧਾਉਣ ਲਈ ਰਾਜਾਂ ਤੋਂ ਵਿਚਾਰ ਮੰਗੇ ਹਨ। ਇੰਡੀਅਨ ਐਕਸਪ੍ਰੈਸ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਇਨ੍ਹਾਂ ਵਿੱਚੋਂ 92 ਫੀਸਦੀ ਵਸਤੂਆਂ ਨੂੰ 18 ਫੀਸਦੀ ਦੀ ਬਜਾਏ 28 ਫੀਸਦੀ ਦੇ ਟੈਕਸ ਸਲੈਬ ਵਿੱਚ ਰੱਖਿਆ ਜਾ ਸਕਦਾ ਹੈ।

ਇਹ ਚੀਜ਼ਾਂ ਹੋ ਸਕਦੀਆਂ ਹਨਮਹਿੰਗੀਆਂ : ਰਿਪੋਰਟ ਮੁਤਾਬਕ ਜਿਨ੍ਹਾਂ ਵਸਤੂਆਂ ‘ਤੇ ਜੀਐੱਸਟੀ ਦਰਾਂ ਵਧਸਕਦੀਆਂ ਹਨ, ਉਨ੍ਹਾਂ ‘ਚ ਗੁੜ, ਪਾਪੜ, ਚਾਕਲੇਟ, ਕਸਟਰਡ ਪਾਊਡਰ, ਚਿਊਇੰਗਮ, ਅਖਰੋਟ ਵਰਗੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਸ਼ਾਮਲ ਹਨ। ਇਹਨਾਂ ਵਿੱਚ ਘੜੀਆਂ, ਸੂਟਕੇਸ, ਪਰਫਿਊਮ/ਡੀਓਡਰੈਂਟਸ, ਹੈਂਡਬੈਗ, ਪਾਵਰ ਬੈਂਕ, ਰੰਗੀਨ ਟੀਵੀ (32 ਇੰਚ ਤੋਂ ਘੱਟ), ਸਿਰੇਮਿਕ ਸਿੰਕ, ਵਾਸ਼ ਬੇਸਿਨ, ਐਨਕਾਂ ਦੇ ਫਰੇਮ, ਚਸ਼ਮੇ, ਨਾਨ-ਐਲਕੋਹੋਲਿਕ ਪੀਣ ਵਾਲੇ ਪਦਾਰਥ, ਸਕਿਨ ਦੀਆਂ ਚੀਜ਼ਾਂ ਅਤੇ ਕੱਪੜੇ ਸ਼ਾਮਲ ਹਨ।

GST ਦੇ ਦਾਇਰੇ ‘ਚ ਆਉਣਗੇ ਗੁੜ ਅਤੇ ਪਾਪੜ!- ਫਿਲਹਾਲ ਗੁੜ ਅਤੇ ਪਾਪੜ ‘ਤੇ ਜੀਐਸਟੀ ਨਹੀਂ ਲਗਾਇਆ ਜਾਂਦਾ ਹੈ। ਇਸ ਨੂੰ 5 ਫੀਸਦੀ ਦੇ ਸਲੈਬ ‘ਚ ਰੱਖਿਆ ਜਾ ਸਕਦਾ ਹੈ। ਜਦੋਂ ਕਿ ਅਖਰੋਟ ਨੂੰ 5 ਫੀਸਦੀ ਦੀ ਬਜਾਏ 12 ਫੀਸਦੀ ਅਤੇ ਕਸਟਰਡ ਪਾਊਡਰ ਨੂੰ 5 ਫੀਸਦੀ ਦੀ ਬਜਾਏ 18 ਫੀਸਦੀ ਸਲੈਬ ਵਿੱਚ ਰੱਖਿਆ ਜਾ ਰਿਹਾ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੀਐਸਟੀ ਕੌਂਸਲ ਦੀ ਮੀਟਿੰਗ ਅਗਲੇ ਮਹੀਨੇ ਹੋਣ ਜਾ ਰਹੀ ਹੈ। ਇਸ ਮੀਟਿੰਗ ਵਿੱਚ 5 ਫੀਸਦੀ ਦੀ ਸਲੈਬ ਨੂੰ ਹਟਾ ਕੇ ਘੱਟੋ-ਘੱਟ 3 ਫੀਸਦੀ ਦੀ ਨਵੀਂ ਸਲੈਬ ਬਣਾਈ ਜਾ ਸਕਦੀ ਹੈ। ਇਸ ਵਿੱਚ ਵੱਡੇ ਪੱਧਰ ‘ਤੇ ਖਪਤ ਵਾਲੀਆਂ ਵਸਤੂਆਂ ਪਾਈਆਂ ਜਾ ਸਕਦੀਆਂ ਹਨ। ਜਦਕਿ 5 ਫੀਸਦੀ ਸਲੈਬ ਦੀਆਂ ਬਾਕੀ ਵਸਤਾਂ ਲਈ ਵੀ ਜੀਐਸਟੀ ਦੀ ਨਵੀਂ ਦਰ 8 ਫੀਸਦੀ ਕਰਨ ‘ਤੇ ਵਿਚਾਰ ਕੀਤਾ ਜਾ ਸਕਦਾ ਹੈ।

ਜੇਕਰ ਤੁਸੀਂ ਸੋਚ ਰਹੇ ਹੋ ਕਿ ਰੂਸ-ਯੂਕਰੇਨ ਯੁੱਧ ਖਤਮ ਹੋਣ ਤੋਂ ਬਾਅਦ ਬੇ-ਲਗਾਮ ਮਹਿੰਗਾਈ ਤੋਂ ਰਾਹਤ ਮਿਲ ਸਕਦੀ ਹੈ, ਤਾਂ ਜ਼ਰਾ ਇੰਤਜ਼ਾਰ ਕਰੋ। ਅਜਿਹਾ ਪੂਰੀ ਤਰ੍ਹਾਂ ਸੰਭਵ ਨਹੀਂ ਜਾਪਦਾ ਕਿਉਂਕਿ …

Leave a Reply

Your email address will not be published. Required fields are marked *