ਆਉਣ ਵਾਲੇ ਦਿਨਾਂ ’ਚ ਆਮ ਜਨਤਾ ਨੂੰ ਮਹਿੰਗਾਈ ਤੋਂ ਥੋੜ੍ਹੀ ਰਾਹਤ ਮਿਲ ਸਕਦੀ ਹੈ। ਜਲਦ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਕਮੀ ਹੋ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਤੇਲ ਬਰਾਮਦ ਦੇਸ਼ਾਂ ਦੇ ਸੰਗਠਨ (ਓਪੇਕ) ਤੇ ਰੂਸ ਦੀ ਅਗਵਾਈ ’ਚ ਸਹਿਯੋਗੀ ਦੇਸ਼ਾਂ ਨੇ ਬੁੱਧਵਾਰ ਨੂੰ ਹੌਲੀ-ਹੌਲੀ ਉਤਪਾਦਨ ਵਧਾਉਣ ਨੂੰ ਲੈ ਕੇ ਸਹਿਮਤੀ ਜਤਾਈ ਹੈ।
ਕੋਰੋਨਾ ਵਾਇਰਸ ਮਹਾਮਾਰੀ ਤੋਂ ਪ੍ਰਭਾਵਿਤ ਵਿਸ਼ਵ ਅਰਥਵਿਵਸਥਾ ’ਚ ਬਹਾਲੀ ਤੇ ਬਾਲਣ ਦੀ ਮੰਗ ’ਚ ਤੇਜ਼ੀ ਆਉਣ ਦੀ ਵਜ੍ਹਾ ਨਾਲ ਇਹ ਫ਼ੈਸਲਾ ਲਿਆ ਗਿਆ ਹੈ।ਦਰਅਸਲ ਪਿਛਲੇ ਸਾਲ ਲਾਕਡਾਊਨ ਤੇ ਯਾਤਰਾ ਪਾਬੰਦੀਆਂ ਦੀ ਵਜ੍ਹਾ ਨਾਲ ਬਾਲਣ ਦੀ ਮੰਗ ’ਚ ਆਈ ਕਮੀ ਦੇ ਚੱਲਦੇ ਓਪੇਕ ਤੇ ਸਹਿਯੋਗੀ ਦੇਸ਼ਾਂ ਨੇ ਉਤਪਾਦਨ ’ਚ ਕਟੌਤੀ ਕੀਤੀ ਸੀ ਪਰ ਹੁਣ ਇਹ ਹੌਲੀ-ਹੌਲੀ ਵਧ ਸਕਦੀ ਹੈ।
ਸਮੂਹ ਨੇ ਅਕਤੂਬਰ ਤੋਂ ਰਾਜਾਨਾ 4,00,000 ਬੈਰਲ ਤੇਲ ਉਤਪਾਦਨ ਜੋੜਨ ਦੀ ਯੋਜਨਾ ’ਤੇ ਸਹਿਮਤੀ ਜਤਾਈ। ਦੱਸਣਯੋਗ ਹੈ ਕਿ ਨਿਊਯਾਰਕ Mercantile Exchange ’ਚ ਤੇਲ ਦੀ ਕੀਮਤ 1.6 ਫ਼ੀਸਦੀ ਘੱਟ ਕੇ 67.40 ਡਾਲਰ ਪ੍ਰਤੀ ਬੈਰਲ ਰਹੀ। ਉੱਥੇ ਹੀ ਵਿਸ਼ਵ ਮਾਨਕ ਬਰੇਂਟ brent crude 1.4 ਫ਼ੀਸਦੀ ਘੱਟ ਕੇ 70.67 ਡਾਲਰ ਪ੍ਰਤੀ ਬੈਰਲ ’ਤੇ ਆ ਗਈ ਹੈ।
ਆਉਣ ਵਾਲੇ ਦਿਨਾਂ ’ਚ ਆਮ ਜਨਤਾ ਨੂੰ ਮਹਿੰਗਾਈ ਤੋਂ ਥੋੜ੍ਹੀ ਰਾਹਤ ਮਿਲ ਸਕਦੀ ਹੈ। ਜਲਦ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਕਮੀ ਹੋ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਤੇਲ ਬਰਾਮਦ …
Wosm News Punjab Latest News