ਆਪਣੇ ਗੁੱਸੇ ਕਰ ਕੇ ਜਾਣੇ ਜਾਂਦੇ ਕ੍ਰਿਕਟਰ ਹਰਭਜਨ ਸਿੰਘ ਇਕ ਵਾਰ ਫਿਰ ਸੁਰਖੀਆਂ ਵਿਚ ਹਨ। ਇਸ ਵਾਰ ਉਨ੍ਹਾਂ ਦੇ ਗੁੱਸੇ ਦਾ ਸ਼ਿਕਾਰ ਸੋਸ਼ਲ ਮੀਡੀਆ ਦੇ ਕੁੱਝ ਯੂਜ਼ਰ ਹੋਏ ਹਨ, ਜਿਨ੍ਹਾਂ ਨੇ ਹਰਭਜਨ ਸਿੰਘ ਵਲੋਂ ਇੰਸਟਾਗ੍ਰਾਮ ‘ਤੇ ਇਕ ਫੋਟੋ ਸ਼ੇਅਰ ਕਰਨ ਨੂੰ ਲੈ ਕੇ ਕੁਮੈਂਟ ਕੀਤੇ ਸਨ। ਇਸ ਤੋਂ ਗੁੱਸੇ ਹੋਏ ਹਰਭਜਨ ਮਾਨ ਨੇ ਯੂਜ਼ਰ ਨੂੰ ਕਾਫੀ ਖਰੀਆਂ ਖੋਟੀਆਂ ਸੁਣਾਈਆਂ, ਜਿਸ ਦੀ ਲੋਕਾਂ ਵਿਚ ਖੂਬ ਚਰਚਾ ਹੋ ਰਹੀ ਹੈ।

ਦਰਅਸਲ ਭਾਰਤੀ ਗੇਂਦਬਾਜ਼ ਹਰਭਜਨ ਸਿੰਘ ਨੇ ਸ਼ਨੀਵਾਰ ਨੂੰ ਆਪਣੇ ਭਾਣਜੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ। ਇਸ ‘ਤੇ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ। ਭੱਜੀ ਨੇ ਯੂਜ਼ਰ ਨੂੰ ਕਰੜਾ ਜਵਾਬ ਦਿੰਦਿਆਂ ਫੋਟੋ ਪੋਸਟ ਕਰ ਲਿਖਿਆ ‘ਮਾਮਾ-ਭਾਣਜਾ’, ਇਸ ਦੇ ਨਾਲ ਹੀ ਉਨ੍ਹਾਂ ਨੇ ਦਿਲ ਦੀ ਇਮੋਜੀ ਵੀ ਸ਼ੇਅਰ ਕੀਤੀ। ਇਸ ‘ਤੇ ਇੱਤ ‘SaveFarmers21’ ਨਾਂ ਦੇ ਹੈਂਡਲ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਅਤੇ ਉਸ ਨੂੰ ‘ਪੰਜਾਬ ਦਾ ਝੂਠਾ ਪੁੱਤਰ’ ਵੀ ਲਿਖਿਆ।

ਇਸ ਦੇ ਜਵਾਬ ਵਿਚ ਭੱਜੀ ਨੇ ਪੰਜਾਬੀ ਵਿਚ ਲਿਖਿਆ, ‘ਜਿੱਥੇ ਤੁਸੀਂ ਮਿਲਣਾ ਚਾਹੁੰਦੇ ਹੋ, ਮਿਲ ਲੈਣਾ। ਆਪਣੇ ਸ਼ੱਕ ਨੂੰ ਬਾਹਰ ਕੱਢ ਲੈਣਾ। ਇੰਸਟਾਗ੍ਰਾਮ ਦੀ ਦੁਰਵਰਤੋਂ ਕਰਕੇ, ਤੁਸੀਂ ਪੰਜਾਬ ਦੇ ਅਸਲ ਬੇਟੇ ਬਣ ਜਾਓਗੇ। ਅਸੀਂ ਆਪਣੇ ਪੰਜਾਬ ਵਿਚ ਸਤਿਕਾਰ ਕਰਨਾ ਸਿਖਾਉਂਦੇ ਹਾਂ, ਤੁਹਾਡੇ ਵਰਗੇ ਸਿਰਫ ਭੌਂਕਣਾ ਜਾਣਦੇ ਹਨ।’

ਕਾਬਲੇਗੌਰ ਹੈ ਕਿ ਹਰਭਜਨ ਸਿੰਘ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਉਨ੍ਹਾਂ ਦੀਆਂ ਪਾਈਆਂ ਪੋਸਟਾਂ ਨੂੰ ਵੱਡੀ ਗਿਣਤੀ ਲੋਕ ਪਸੰਦ ਕਰਦੇ ਹਨ। ਹਾਲੀਆਂ ਵਿਵਾਦ ਨੂੰ ਕਿਸਾਨੀ ਸੰਘਰਸ਼ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

ਹਰਭਜਨ ਸਿੰਘ ਵਲੋਂ ਕਿਸਾਨਾਂ ਦੇ ਹੱਕ ਵਿਚ ਖੁਲ੍ਹ ਕੇ ਵਿਚਰਨ ਤੋਂ ਗੁਰੇਜ ਕੀਤਾ ਜਾ ਰਿਹਾ ਹੈ। ਭਾਵੇਂ ਉਹ ਕਿਸਾਨਾਂ ਦੇ ਹੱਕ ਵਿਚ ਨਿਤਰਦਿਆਂ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨ ਦੀ ਅਪੀਲ ਕਰ ਚੁਕੇ ਹਨ ਪਰ ਪੰਜਾਬ ਨਾਲ ਸਬੰਧਤ ਹੋਣ ਕਾਰਨ ਹਰਭਜਨ ਸਿੰਘ ਤੋਂ ਕਿਸਾਨਾਂ ਦੇ ਹੱਕ ਵਿਚ ਖੁਲ੍ਹ ਕੇ ਆਵਾਜ਼ ਬੁਲੰਦ ਕਰਨ ਦੀ ਉਮੀਦ ਕੀਤੀ ਜਾ ਰਹੀ ਸੀ।
ਆਪਣੇ ਗੁੱਸੇ ਕਰ ਕੇ ਜਾਣੇ ਜਾਂਦੇ ਕ੍ਰਿਕਟਰ ਹਰਭਜਨ ਸਿੰਘ ਇਕ ਵਾਰ ਫਿਰ ਸੁਰਖੀਆਂ ਵਿਚ ਹਨ। ਇਸ ਵਾਰ ਉਨ੍ਹਾਂ ਦੇ ਗੁੱਸੇ ਦਾ ਸ਼ਿਕਾਰ ਸੋਸ਼ਲ ਮੀਡੀਆ ਦੇ ਕੁੱਝ ਯੂਜ਼ਰ ਹੋਏ ਹਨ, ਜਿਨ੍ਹਾਂ …
Wosm News Punjab Latest News