ਸਰਕਾਰ ਨੇ ਵਧਾਈ ਫੈਮਿਲੀ ਪੈਨਸ਼ਨ ਦੀ ਲਿਮਟ, ਹੁਣ ਮਿਲਣਗੇ 1.25 ਲੱਖ ਰੁਪਏ7th Pay Commission : ਸਰਕਾਰੀ ਮੁਲਾਜ਼ਮਾਂ ਲਈ ਚੰਗੀ ਖ਼ਬਰ ਹੈ। ਜੇਕਰ ਪਤੀ ਅਤੇ ਪਤਨੀ ਦੋਵੇਂ ਕੇਂਦਰੀ ਮੁਲਾਜ਼ਮ ਹਨ। ਉਹ ਸੈਂਟਰਲ ਸਿਵਲ ਸਰਵਿਸ ਪੈਨਸ਼ਨ 1972 ਨਿਯਮਾਂ ਤਹਿਤ ਕਵਰ ਹਨ ਤਾਂ ਉਨ੍ਹਾਂ ਦਾ ਦੇਹਾਂਤ ਹੋਣ ‘ਤੇ ਬੱਚਿਆਂ ਨੂੰ ਦੋ ਫੈਮਿਲੀ ਪੈਨਸ਼ਨ ਮਿਲਣਗੀਆਂ। ਇਸ ਪੈਨਸ਼ਨ ਦੀ ਹੱਦ 1.25 ਲੱਖ ਰੁਪਏ ਤਕ ਹੋ ਸਕਦੀ ਹੈ। ਹਾਲਾਂਕਿ ਇਸ ਦੇ ਲਈ ਕੁਝ ਨਿਯਮ ਤੇ ਸ਼ਰਤਾਂ ਹਨ।
ਪੈਨਸ਼ਨ ਦੇ ਨਵੇਂ ਨਿਯਮ – ਦੱਸ ਦੇਈਏ ਸਰਕਾਰ ਆਪਣੇ ਮੁਲਾਜ਼ਮਾਂ ਦੇ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਸਮਾਜਿਕ ਸੁਰੱਖਿਆ ਮੁਹੱਈਆ ਕਰਵਾਉਂਦੀ ਹੈ। ਕੇਂਦਰੀ ਸਿਵਲ ਸਰਵਿਸ 1972 ਦੇ ਨਿਯਮ 54 ਦੇ ਸਬ ਰੂਲ 11 ਤਹਿਤ ਜੇਕਰ ਪਤੀ ਅਤੇ ਪਤਨੀ ਦੋਵੇਂ ਸਰਕਾਰੀ ਮੁਲਾਜ਼ਮ ਹਨ ਤਾਂ ਉਨ੍ਹਾਂ ਦੀ ਮੌਤ ਹੋਣ ‘ਤੇ ਬੱਚੇ ਦੋਵਾਂ ਦੀ ਪੈਨਸ਼ਨ ਦੇ ਹੱਕਦਾਰ ਹਨ। ਨਿਯਮਾਂ ਅਨੁਸਾਰ ਨੌਕਰੀ ਦੌਰਾਨ ਜਾਂ ਰਿਟਾਇਰਮੈਂਟ ਤੋਂ ਬਾਅਦ ਕਿਸੇ ਇਕ ਦੀ ਮੌਤ ਹੁੰਦੀ ਹੈ, ਉਦੋਂ ਪੈਨਸ਼ਨ ਜੀਵਤ ਪੇਰੈਂਟ ਨੂੰ ਮਿਲੇਗੀ, ਪਰ ਦੋਵਾਂ ਦਾ ਦੇਹਾਂਤ ਹੋਣ ‘ਤੇ ਬੱਚਿਆਂ ਨੂੰ ਫੈਮਿਲੀ ਪੈਨਸ਼ਨ ਮਿਲੇਗੀ।
ਪਹਿਲਾਂ ਇਹ ਸੀ ਨਿਯਮ – ਇਸ ਤੋਂ ਪਹਿਲਾਂ ਪੈਨਸ਼ਨਰਜ਼ ਦਾ ਦੇਹਾਂਤ ਹੋਣ ‘ਤੇ ਬੱਚਿਆਂ ਨੂੰ ਮਿਲਣ ਵਾਲੀ ਪੈਨਸ਼ਨ ਦੀ ਹੱਦ 45 ਹਜ਼ਾਰ ਰੁਪਏ ਸੀ। ਰੂਲ 54 ਦੇ ਸਬ ਰੂਲ (2) ਅਨੁਸਾਰ ਪਰਿਵਾਰ ਦੀਆਂ ਦੋਵੇਂ ਪੈਨਸ਼ਨਾਂ 27 ਹਜ਼ਾਰ ਰੁਪਏ ਪ੍ਰਤੀ ਮਹੀਨਾ ਹਨ। ਪੰਜ ਹਜ਼ਾਰ ਤੋਂ 27,000 ਰੁਪਏ ਪੈਨਸ਼ਨ ਦੀ ਲਿਮਟ ਛੇਵੇਂ ਤਨਖ਼ਾਹ ਕਮਿਸ਼ਨ ਅਨਸਾਰ ਸੀਸੀਐੱਸ ਨਿਯਮਾਂ ਦੇ ਰੂਲ 54(11) ‘ਚ ਸਭ ਤੋਂ ਜ਼ਿਆਦਾ 90 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇ 50 ਫ਼ੀਸਦ ਤੇ 30 ਫ਼ੀਸਦ ਦਰ ‘ਤੇ ਹਨ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਸਰਕਾਰ ਨੇ ਵਧਾਈ ਫੈਮਿਲੀ ਪੈਨਸ਼ਨ ਦੀ ਲਿਮਟ, ਹੁਣ ਮਿਲਣਗੇ 1.25 ਲੱਖ ਰੁਪਏ7th Pay Commission : ਸਰਕਾਰੀ ਮੁਲਾਜ਼ਮਾਂ ਲਈ ਚੰਗੀ ਖ਼ਬਰ ਹੈ। ਜੇਕਰ ਪਤੀ ਅਤੇ ਪਤਨੀ ਦੋਵੇਂ ਕੇਂਦਰੀ ਮੁਲਾਜ਼ਮ ਹਨ। ਉਹ …
Wosm News Punjab Latest News