ਭਾਰਤੀ ਰੇਲਵੇ ਨੇ ਰੇਲ ਯਾਤਰੀਆਂ ਲਈ ਖੁਸ਼ ਖਬਰੀ ਦਿੱਤੀ ਹੈ। ਦਰਅਸਲ ਹੁਣ ਤੁਸੀਂ ਆਪਣਾ ਕੰਨਫਰਮ ਟਿਕਟ ਕਿਸੇ ਦੂਜੇ ਯਾਤਰੀ ਨੂੰ ਟਰਾਂਸਫਰ ਕਰ ਸਕਦੇ ਹਨ। ਇਸ ਲਈ ਰੇਲਵੇ ਨੇ ਕੁਝ ਨਿਯਮਾਂ ‘ਚ ਬਦਲਾਅ ਕੀਤਾ ਹੈ। ਇਸ ਨਿਯਮ ‘ਚ ਬਦਲਾਅ ਤੋਂ ਪਹਿਲਾਂ ਤਕ ਜੇਕਰ ਤੁਹਾਡੇ ਕੰਨਫਰਮ ਟਿਕਟ ‘ਤੇ ਕੋਈ ਦੂਜਾ ਵਿਅਕਤੀ ਰੇਲ ਯਾਤਰਾ ਕਰਦਾ ਹੋਇਆ ਪਾਇਆ ਜਾਂਦਾ ਸੀ।
ਤਾਂ ਉਸ ਨੂੰ ਜ਼ੁਰਮ ਮੰਨਿਆ ਜਾਂਦਾ ਸੀ। ਆਸਾਨ ਸ਼ਬਰਾਂ ‘ਚ ਸਮਝੋਂ ਤਾਂ ਜੇਕਰ ਟਿਕਟ ਕਰਵਾਉਣ ਤੋਂ ਬਾਅਦ ਤੁਸੀਂ ਕਿਸੇ ਵਜ੍ਹਾ ਨਾਲ ਯਾਤਰਾ ਨਹੀਂ ਕਰ ਪਾਉਂਦੇ ਸੀ ਤਾਂ ਤੁਹਾਡਾ ਕੰਨਫਰਮ ਟਿਕਟ ਕੈਂਸਲ ਕਰਨਾ ਪੈਂਦਾ ਸੀ।
ਸਟੇਸ਼ਨ ਮਾਸਟਰ ਨੂੰ ਦੇਣੀ ਪਵੇਗੀ ਐਪਲੀਕੇਸ਼ਨ- ਰੇਲ ਯਾਤਰੀਆਂ ਨੂੰ ਟਿਕਟ ਕੈਂਸਲ ਕਰਵਾਉਣ ‘ਤੇ ਕਈ ਵਾਰ ਆਰਥਿਕ ਨੁਕਸਾਨ ਵੀ ਹੁੰਦਾ ਸੀ। ਰੇਲਵੇ ਨੇ ਇਸ ਨਿਯਮ ‘ਚ ਬਦਲਾਅ ਕੀਤਾ ਹੈ। ਇੰਡੀਅਨ ਰੇਲਵੇ ਨੇ ਰਿਜ਼ਰਵ ਟਿਕਟ ‘ਤੇ ਯਾਤਰੀਆਂ ਨੂੰ ਇਕ ਖਾਸ ਸਹੂਲਤ ਮੁਹੱਈਆ ਕਰਵਾਈ ਹੈ। ਇਸ ਤਹਿਤ ਜਿਹੜੇ ਲੋਕ ਕੰਨਫਰਮ ਟਿਕਟ ‘ਤੇ ਯਾਤਰਾ ਨਹੀਂ ਕਰਨਾ ਚਾਹੁੰਦੇ ਹਨ ਤਾਂ ਉਹ ਆਪਣੇ ਪਰਿਵਾਰ ‘ਚ ਕਿਸੇ ਦੇ ਨਾਂ ‘ਤੇ ਟਿਕਟ ਟਰਾਂਸਫਰ ਕਰ ਸਕਦੇ ਹਨ।
ਕਿਸ-ਕਿਸ ਦੇ ਨਾਂ ਕਰ ਸਕਦੇ ਹੋ ਟਰਾਂਸਫਰ – ਰੇਲ ਯਾਤਰੀ ਆਪਣਾ ਕੰਨਫਰਮ ਟਿਕਟ ਸਿਰਫ ਆਪਣੇ ਮਾਤਾ-ਪਿਤਾ, ਭਰਾ-ਭੈਣ, ਪੁੱਤਰ-ਪੁੱਤਰੀ, ਪਤੀ ਤੇ ਪਤਨੀ ਦੇ ਨਾਂ ‘ਤੇ ਹੀ ਟਰਾਂਸਫਰ ਕਰਵਾ ਸਕਦੇ ਹਨ। ਬਦਲੇ ਹੋਏ ਨਿਯਮ ਮੁਤਾਬਕ ਤੁਸੀਂ ਆਪਣਾ ਕੰਨਫਰਮ ਟਿਕਟ ਕਿਸੇ ਦੋਸਤ ਦੇ ਨਾਂ ‘ਤੇ ਟਰਾਂਸਫਰ ਨਹੀਂ ਕਰਵਾ ਸਕਦੇ।
ਕਿਸੇ ਵਿਆਹ ਜਾਂ ਪਾਰਟੀ ‘ਚ ਜਾਣ ਵਾਲੇ ਲੋਕਾਂ ਸਾਹਮਣੇ ਅਜਿਹੀ ਸਥਿਤੀ ਆਉਣ ‘ਤੇ ਵਿਆਹ ਤੇ ਪਾਰਟੀ ਦੇ ਪ੍ਰਬੰਧਕਾਂ ਨੂੰ 48 ਘੰਟੇ ਪਹਿਲਾਂ ਜ਼ਰੂਰੀ ਦਸਤਾਵੇਜ਼ ਜਮ੍ਹਾ ਕਰਵਾਉਣੇ ਪੈਂਦੇ ਹਨ। ਵਿਅਕਤੀਗਤ ਤੌਰ ‘ਤੇ ਰੇਲਵੇ ਸਟੇਸ਼ਨ ਜਾ ਕੇ ਟਿਕਟ ਟਰਾਂਸਫਰ ਪ੍ਰਾਸੈੱਸ ਪੂਰਾ ਕਰਵਾਉਣ ਦੇ ਨਾਲ ਹੀ ਆਨਲਾਈਨ ਵੀ ਇਸ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹਨ।
ਭਾਰਤੀ ਰੇਲਵੇ ਨੇ ਰੇਲ ਯਾਤਰੀਆਂ ਲਈ ਖੁਸ਼ ਖਬਰੀ ਦਿੱਤੀ ਹੈ। ਦਰਅਸਲ ਹੁਣ ਤੁਸੀਂ ਆਪਣਾ ਕੰਨਫਰਮ ਟਿਕਟ ਕਿਸੇ ਦੂਜੇ ਯਾਤਰੀ ਨੂੰ ਟਰਾਂਸਫਰ ਕਰ ਸਕਦੇ ਹਨ। ਇਸ ਲਈ ਰੇਲਵੇ ਨੇ ਕੁਝ ਨਿਯਮਾਂ …
Wosm News Punjab Latest News