ਕਿਰਾਏ ’ਚ ਵਾਧੇ ਨੂੰ ਲੈ ਕੇ ਯਾਤਰੀਆਂ ਦੀ ਨਾਰਾਜ਼ਗੀ ਨੂੰ ਦੇਖਦੇ ਹੋਏ ਰੇਲਵੇ ਨੇ ਸ਼ੁੱਕਰਵਾਰ ਨੂੰ ਇਕ ਆਦੇਸ਼ ਜਾਰੀ ਕਰ ਕੇ ਮੇਲ ਤੇ ਐਕਸਪ੍ਰੈੱਸ ਟ੍ਰੇਨਾਂ ਲਈ ਵਿਸ਼ੇਸ਼ ਦਾ ਟੈਗ ਹਟਾ ਦਿੱਤਾ ਤੇ ਤਤਕਾਲ ਪ੍ਰਭਾਵ ਨਾਲ ਮਹਾਮਾਰੀ ਤੋਂ ਪਹਿਲਾਂ ਦਾ ਕਿਰਾਇਆ ਬਹਾਲ ਕਰ ਦਿੱਤਾ। ਕੋਰੋਨਾ ਵਾਇਰਸ ਕਾਰਨ ਲਾਗੂ ਲਾਕਡਾਊਨ ’ਚ ਢਿੱਲ ਦੇਣ ਪਿੱਛੋੋਂ ਤੋਂ ਰੇਲਵੇ ਸਿਰਫ਼ ਵਿਸ਼ੇਸ਼ ਟ੍ਰੇਨਾਂ ਹੀ ਚਲਾ ਰਿਹਾ ਹੈ।
ਦੱਸਣਯੋਗ ਹੈ ਕਿ ਰੇਲਵੇ ਨੇ ਲੰਬੀ ਦੂਰੀ ਦੀਆਂ ਟ੍ਰੇਨਾਂ ਸ਼ੁਰੂ ਕੀਤੀਆਂ ਤੇ ਹੁਣ ਘੱਟ ਦੂਰੀ ਦੀਆਂ ਯਾਤਰੀ ਸੇਵਾਵਾਂ ਵੀ ਵਿਸ਼ੇਸ਼ ਟ੍ਰੇਨ ਵਜੋਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਦਾ ਕਿਰਾਇਆ ਜ਼ਿਆਦਾ ਹੈ ਜਿਸ ਕਾਰਨ ਲੋਕ ਯਾਤਰਾਵਾਂ ਤੋਂ ਬਚ ਰਹੇ ਹਨ।ਜ਼ੋਨਲ ਰੇਲਵੇ ਨੂੰ ਸ਼ੁੱਕਰਵਾਰ ਨੂੰ ਭੇਜੇ ਗਏ ਪੱਤਰ ’ਚ ਰੇਲਵੇ ਬੋਰਡ ਨੇ ਕਿਹਾ ਕਿ ਟ੍ਰੇਨਾਂ ਹੁਣ ਆਪਣੇ ਨਿਯਮਤ ਨੰਬਰ ਦੇ ਨਾਲ ਚਲਾਈਆਂ ਜਾਣਗੀਆਂ ਤੇ ਕਿਰਾਇਆ ਵੀ ਮਹਾਮਾਰੀ ਤੋਂ ਪਹਿਲਾਂ ਦਾ ਹੋਵੇਗਾ।
ਵਿਸ਼ੇਸ਼ ਟ੍ਰੇਨਾਂ ਤੇ ਹੋਲੀਡੇ ਸਪੈਸ਼ਲ ਟ੍ਰੇਨਾਂ ਦਾ ਕਿਰਾਇਆ ਮਾਮੂਲੀ ਰੂਪ ’ਚ ਜ਼ਿਆਦਾ ਹੋਵੇਗਾ। ਸ਼ੁੱਕਰਵਾਰ ਨੂੰ ਜਾਰੀ ਆਦੇਸ਼ ’ਚ ਕਿਹਾ ਗਿਆ, ‘ਕੋਰੋਨਾ ਮਹਾਮਾਰੀ ਨੂੰ ਧਿਆਨ ’ਚ ਰੱਖਦੇ ਹੋਏ ਸਾਰੀਆਂ ਨਿਯਮਤ ਮੇਲ-ਐਕਸਪ੍ਰੈੱਸ ਟ੍ਰੇਨਾਂ ਐੱਮਐੱਸਪੀਸੀ (ਮਾਲ-ਐਕਸਪ੍ਰੈੱਸ ਵਿਸ਼ੇਸ਼) ਤੇ ਐੱਚਐੱਸਪੀ (ਹੋਲੀਡੇ ਸਪੈਸ਼ਲ) ਦੇ ਰੂਪ ’ਚ ਚਲਾਈਆਂ ਜਾ ਰਹੀਆਂ ਹਨ। ਹੁਣ ਫ਼ੈਸਲਾ ਕੀਤਾ ਗਿਆ ਹੈ ਕਿ ਵਰਕਿੰਗ ਟਾਈਮ ਟੇਬਲ 2021 ’ਚ ਸ਼ਾਮਲ ਐੱਮਐੱਸਪੀਸੀ ਤੇ ਐੱਚਐੱਸਪੀ ਟ੍ਰੇਨ ਸੇਵਾਵਾਂ ਨਿਯਮਤ ਨੰਬਰਾਂ ’ਤੇ ਚੱਲਣਗੀਆਂ। ਯਾਤਰਾ ਦੀ ਸਬੰਧਤ ਸ਼੍ਰੇਣੀਆਂ ਤੇ ਟ੍ਰੇਨਾਂ ਦੀਆਂ ਕਿਸਮਾਂ ਮੁਤਾਬਕ ਕਿਰਾਇਆ ਲਿਆ ਜਾਵੇਗਾ।’
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਕਿਰਾਏ ’ਚ ਵਾਧੇ ਨੂੰ ਲੈ ਕੇ ਯਾਤਰੀਆਂ ਦੀ ਨਾਰਾਜ਼ਗੀ ਨੂੰ ਦੇਖਦੇ ਹੋਏ ਰੇਲਵੇ ਨੇ ਸ਼ੁੱਕਰਵਾਰ ਨੂੰ ਇਕ ਆਦੇਸ਼ ਜਾਰੀ ਕਰ ਕੇ ਮੇਲ ਤੇ ਐਕਸਪ੍ਰੈੱਸ ਟ੍ਰੇਨਾਂ ਲਈ ਵਿਸ਼ੇਸ਼ ਦਾ ਟੈਗ ਹਟਾ …
Wosm News Punjab Latest News