ਰਾਸ਼ਨ ਕਾਰਡ ਧਾਰਕਾਂ ਲਈ ਖੁਸ਼ਖਬਰੀ ਹੈ। ‘ਵਨ ਨੇਸ਼ਨ ਵਨ ਕਾਰਡ’ ਤਹਿਤ ਲਾਭਪਾਤਰੀ ਸਤੰਬਰ ਮਹੀਨੇ ਤੋਂ ਆਪਣੇ ਪਸੰਦ ਦੇ ਰਾਸ਼ਨ ਡੀਲਰ ਤੋਂ ਰਾਸ਼ਨ ਲੈ ਸਕਣਗੇ, ਯਾਨੀ ਹੁਣ ਤੁਸੀਂ ਰਾਸ਼ਨ ਦੇ ਡੀਲਰ ਨੂੰ ਆਪਣੀ ਇੱਛਾ ਅਨੁਸਾਰ ਬਦਲ ਸਕਦੇ ਹੋ। ਇਸ ਸਬੰਧੀ ਸਰਕਾਰੀ ਨੋਟਿਸ ਜਾਰੀ ਕੀਤਾ ਗਿਆ ਹੈ।
ਇਸ ਦੇ ਅਨੁਸਾਰ, ਜੇਕਰ ਕੋਈ ਵਿਅਕਤੀ ਤੁਹਾਡੇ ਕੋਲ ਰਾਸ਼ਨ ਕਾਰਡ ਲੈ ਕੇ ਰਾਸ਼ਨ ਲੈਣ ਆਵੇ, ਚਾਹੇ ਉਹ ਤੁਹਾਡੇ ਇੱਥੇ ਲਾਭਪਾਤਰੀ ਨਾ ਹੋਵੇ, ਪਰ ਕਿਸੇ ਨੂੰ ਵਾਪਸ ਨਹੀਂ ਮੋੜਨਾ ਹੈ। ਦੂਸਰੇ ਡੀਲਰ ਦੇ ਰਾਸ਼ਨ ਕਾਰਡ ਧਾਰਕ ਵੀ ਤੁਹਾਡੇ ਕੋਲ ਰਾਸ਼ਨ ਲੈਣ ਆਉਣ ਤਾਂ ਉਸ ਨੂੰ ਹਰ ਹਾਲ ਵਿਚ ਰਾਸ਼ਨ ਦੇਣਾ ਹੈ।
ਅਸਲ ਵਿਚ ਰਾਂਚੀ ਜ਼ਿਲ੍ਹਾ ਸਪਲਾਈ ਅਧਿਕਾਰੀ ਅਰਵਿੰਦ ਬਿਲੁੰਗ ਵੱਲੋਂ ਜ਼ਿਲ੍ਹੇ ਦੇ ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਇਸ ਸਬੰਧੀ ਹਦਾਇਤ ਦਿੱਤੀ ਜਾ ਚੁੱਕੀ ਹੈ। ਰਾਸ਼ਨ ਲੈਣ ਵਾਲੇ ਕਾਰਡ ਧਾਰਕਾਂ ਨਾਲ ਇਕ ਸਮੱਸਿਆ ਇਹ ਰਹਿੰਦੀ ਹੈ ਕਿ ਕੁਝ-ਕੁਝ ਰਾਸ਼ਨ ਡੀਲਰ ਕਾਫੀ ਮਨਮਰਜ਼ੀ ਕਰਦੇ ਹਨ, ਪਰ ਹੁਣ ਇਸ ਵਿਵਸਥਾ ਦੇ ਬਹਾਲ ਹੋਣ ਨਾਲ ਲਾਭ ਪਾਤਰੀਆਂ ਕੋਲ ਇਹ ਆਪਸ਼ਨ ਹੋਵੇਗੀ ਕਿ ਉਹ ਅਜਿਹੇ ਡੀਲਰਾਂ ਕੋਲੋਂ ਰਾਸ਼ਨ ਹੀ ਲੈਣਾ ਬੰਦ ਕਰ ਦੇਣਗੇ।
ਵਿਭਾਗ ਪਹੁੰਚਾਏਗਾ ਰਾਸ਼ਨ- ਇਸ ਵਿਵਸਥਾ ਤਹਿਤ ਜੇਕਰ ਕਿਸੇ ਇਕ ਰਾਸ਼ਨ ਡੀਲਰ ਕੋਲ ਉਸ ਦੇ ਨਿਰਧਾਰਤ ਲਾਭਪਾਤਰੀਆਂ ਤੋਂ ਜ਼ਿਆਦਾ ਰਾਸ਼ਨ ਲੈਣ ਪਹੁੰਚਦੇ ਹਨ ਤਾਂ ਅਜਿਹੇ ਡੀਲਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਸਪਲਾਈ ਵਿਭਾਗ ਵੱਲੋਂ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਸਭ ਨੂੰ ਆਸਾਨੀ ਨਾਲ ਰਾਸ਼ਨ ਮਿਲ ਸਕੇ।
ਇਸ ਹੁਕਮ ਦੇ ਜਾਰੀ ਹੋਣ ਤੋਂ ਬਾਅਦ ਜੇਕਰ ਕੋਈ ਕੋਟੇਦਾਰ ਰਾਸ਼ਨ ਦੇਣ ‘ਚ ਟਾਲ-ਮਟੋਲ ਕਰਦਾ ਹੈ ਤਾਂ ਉਸ ‘ਤੇ ਕਾਰਵਾਈ ਕੀਤੀ ਜਾਵੇਗੀ। ਅਸਲ ਵਿਚ ਰਾਸ਼ਨ ਦੀ ਦੁਕਾਨ ‘ਤੇ ਕਈ ਤਰ੍ਹਾਂ ਦੀਆਂ ਗੜਬੜੀਆਂ ਮਿਲਦੀਆਂ ਹਨ। ਅਜਿਹੇ ਵਿਚ ਜੇਕਰ ਲਾਭਪਾਤਰੀ ਕਿਸੇ ਵਿਸ਼ੇਸ਼ ਰਾਸ਼ਨ ਦੀ ਦੁਕਾਨ ਤੋਂ ਰਾਸ਼ਨ ਲੈਣਾ ਚਾਹੇਗਾ ਤਾਂ ਉਸ ਨੂੰ ਸਰਕਾਰੀ ਤੌਰ ‘ਤੇ ਇਜਾਜ਼ਤ ਹੋਵੇਗੀ।
ਰਾਸ਼ਨ ਕਾਰਡ ਧਾਰਕਾਂ ਲਈ ਖੁਸ਼ਖਬਰੀ ਹੈ। ‘ਵਨ ਨੇਸ਼ਨ ਵਨ ਕਾਰਡ’ ਤਹਿਤ ਲਾਭਪਾਤਰੀ ਸਤੰਬਰ ਮਹੀਨੇ ਤੋਂ ਆਪਣੇ ਪਸੰਦ ਦੇ ਰਾਸ਼ਨ ਡੀਲਰ ਤੋਂ ਰਾਸ਼ਨ ਲੈ ਸਕਣਗੇ, ਯਾਨੀ ਹੁਣ ਤੁਸੀਂ ਰਾਸ਼ਨ ਦੇ ਡੀਲਰ …
Wosm News Punjab Latest News