Breaking News
Home / Punjab / ਰਸੋਈ ਦਾ ਵਿਗੜਿਆ ਬਜਟ-ਗੈਸ ਸਿਲੰਡਰ ਦੀਆਂ ਕੀਮਤਾਂ ਬਾਰੇ ਆਈ ਵੱਡੀ ਖ਼ਬਰ

ਰਸੋਈ ਦਾ ਵਿਗੜਿਆ ਬਜਟ-ਗੈਸ ਸਿਲੰਡਰ ਦੀਆਂ ਕੀਮਤਾਂ ਬਾਰੇ ਆਈ ਵੱਡੀ ਖ਼ਬਰ

ਅਜਿਹੇ ਸਮੇਂ ’ਚ ਜਦੋਂ ਫਲਾਂ ਅਤੇ ਸਬਜ਼ੀਆਂ ਨੂੰ ਲੈ ਕੇ ਖਾਣ ਵਾਲੇ ਤੇਲ ਅਤੇ ਬਿਜਲੀ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਐੱਲ. ਪੀ. ਜੀ. ਰਸੋਈ ਗੈਸ ਦੀ ਰਿਕਾਰਡ ਕੀਮਤ ਨੇ ਆਮ ਆਦਮੀ ਦੀ ਰਸੋਈ ਦਾ ਬਜਟ ਹੋਰ ਵਿਗਾੜ ਦਿੱਤਾ ਹੈ। ਖਾਸ ਤੌਰ ’ਤੇ ਗਰੀਬ ਤਬਕੇ ਨੂੰ ਇਸ ਦਾ ਸੇਕ ਵਧੇਰੇ ਮਹਿਸੂਸ ਹੋ ਰਿਹਾ ਹੈ।ਬੀਤੇ ਇਕ ਸਾਲ ’ਚ ਰਸੋਈ ਗੈਸ ਦੀਆਂ ਕੀਮਤਾਂ 8 ਵਾਰ ਵਧੀਆਂ ਹਨ। ਇਸ ਹਫਤੇ ਰਸੋਈ ਗੈਸ ਦੀਆਂ ਦਰਾਂ ’ਚ 50 ਰੁਪਏ ਪ੍ਰਤੀ ਸਿਲੰਡਰ (14.2 ਕਿਲੋਗ੍ਰਾਮ) ਦਾ ਵਾਧਾ ਕੀਤਾ ਗਿਆ।

ਇਸ ਦੇ ਨਾਲ ਹੀ ਪਿਛਲੇ ਇਕ ਸਾਲ ’ਚ ਕੁੱਲ ਵਾਧਾ 244 ਰੁਪਏ ਜਾਂ 30 ਫੀਸਦੀ ਹੋ ਗਿਆ ਹੈ। ਬਿਨਾਂ ਸਬਸਿਡੀ ਵਾਲੇ ਐੱਲ. ਪੀ. ਜੀ. ਸਿਲੰਡਰ (ਉੱਜਵਲਾ ਯੋਜਨਾ ਦੀਆਂ ਗਰੀਬ ਮਹਿਲਾ ਲਾਭਪਾਤਰੀਆਂ ਨੂੰ ਛੱਡ ਕੇ) ਦੀ ਕੀਮਤ ਹੁਣ 1053 ਰੁਪਏ ਹੋ ਗਈ ਹੈ। ਉੱਜਵਲਾ ਲਾਭਪਾਤਰੀਆਂ ਨੂੰ ਪ੍ਰਤੀ ਸਿਲੰਡਰ 853 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।

ਧੂੰਆਂ ਰਹਿਤ ਈਂਧਨ ਲਿਆ ਰਿਹੈ ਅੱਖਾਂ ’ਚ ਹੰਝੂ – ਆਂਧਰਾ ਪ੍ਰਦੇਸ਼ ਦੇ ਤੇਨਾਲੀ ਸ਼ਹਿਰ ’ਚ 38 ਸਾਲਾਂ ਘਰੇਲੂ ਔਰਤ ਐੱਮ. ਮੱਲਿਕਾ ਨੇ ਕਿਹਾ ਕਿ ਐੱਲ. ਪੀ. ਜੀ. ਧੂੰਆਂ ਰਹਿਤ ਈਂਧਨ ਹੈ ਪਰ ਫਿਰ ਵੀ ਸਾਡੇ ਹੰਝੂ ਕੱਢ ਰਿਹਾ ਹੈ। 3 ਮਹੀਨਿਆਂ ’ਚ ਐੱਲ. ਪੀ. ਜੀ. ਦੇ ਇਕ ਸਿਲੰਡਰ ਦੀ ਕੀਮਤ ਬਿਨਾਂ ਟੈਕਸ ਤੋਂ 150 ਰੁਪਏ ਵਧੀ ਹੈ ਅਤੇ ਕੁੱਲ ਮਿਲਾ ਕੇ ਵਾਧਾ ਲਗਭਗ 160 ਰੁਪਏ ਹੋਇਆ ਹੈ। ਇਕ ਸਿਲੰਡਰ ਹੁਣ 1,075 ਰੁਪਏ (ਆਂਧਰਾ ਪ੍ਰਦੇਸ਼) ਵਿਚ ਹੈ। ਇਹ ਨਿਸ਼ਚਿਤ ਤੌਰ ’ਤੇ ਇਕ ਭਾਰੀ ਬੋਝ ਹੈ।

ਟੈਕਸ ਦੇ ਆਧਾਰ ’ਤੇ ਈਂਧਨ ਦੀ ਕੀਮਤ ਵੱਖ-ਵੱਖ ਸੂਬਿਆਂ ’ਚ ਵੱਖ-ਵੱਖ – ਵੈਟ ਵਰਗੇ ਲੋਕਲ ਟੈਕਸ ਦੇ ਆਧਾਰ ’ਤੇ ਈਂਧਨ ਦੀ ਕੀਮਤ ਵੱਖ-ਵੱਖ ਸੂਬਿਆਂ ’ਚ ਵੱਖ-ਵੱਖ ਹੁੰਦੀ ਹੈ। ਕੀਮਤਾਂ ’ਚ ਵਾਧੇ ਨੇ ਵਿਸ਼ੇਸ਼ ਤੌਰ ’ਤੇ ਹੇਠਲੀ ਆਮਦਨ ਵਰਗ ਵਰਗੇ ਹਾਊਸਮੇਡਸ, ਡਰਾਈਵਰ, ਸਕਿਓਰਿਟੀ ਗਾਰਡ, ਰੋਜ਼ਾਨਾ ਤਨਖਾਹ ਲੈਣ ਵਾਲੇ, ਸੇਲਜ਼ਮੈਨ ਅਤੇ ਵੇਟਰ ਨੂੰ ਪ੍ਰਭਾਵਿਤ ਕੀਤਾ ਹੈ ਜੋ ਪ੍ਰਤੀ ਮਹੀਨਾ 10,000 ਤੋਂ 15,000 ਰੁਪਏ ਤੱਕ ਕਮਾਉਂਦੇ ਹਨ। ਉਨ੍ਹਾਂ ਦੀ ਕਮਾਈ ਦਾ ਲਗਭਗ 10 ਫੀਸਦੀ ਹਿੱਸਾ ਸਿਰਫ ਖਾਣਾ ਪਕਾਉਣ ’ਚ ਹੀ ਖਰਚ ਹੋ ਰਿਹਾ ਹੈ।

ਐੱਲ. ਪੀ. ਜੀ. ਦੇ ਬਦਲ ਲੱਭ ਰਹੇ ਹਨ ਲੋਕ- ਐੱਸ. ਬੀ. ਆਈ. ਕਰਮਚਾਰੀ ਅਤੇ ਕੋਲਕਾਤਾ ਦੇ ਗੋਲਪਾਰਕ ਇਲਾਕੇ ਦੀ ਵਾਸੀ ਨੂਪੁਰ ਦਾਸਗੁਪਤਾ ਨੇ ਕਿਹਾ ਕਿ ਇਨ੍ਹੀਂ ਦਿਨੀਂ ਸਾਡੇ ਲਈ ਰਸੋਈ ਗੈਸ ਸਿਲੰਡਰ ਦਾ ਖਰਚਾ ਉਠਾਉਣਾ ਕਾਫੀ ਮੁਸ਼ਕਲ ਹੈ। ਹਰ ਮਹੀਨੇ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਧ ਜਾਂਦੀ ਹੈ, ਜਿਸ ਨਾਲ ਸਾਡੇ ਘਰ ਦੇ ਬਜਟ ਨੂੰ ਸੰਤੁਲਿਤ ਕਰਨਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਅਸੀਂ ਖਾਣਾ ਪਕਾਉਣ ਦੇ ਬਦਲ ਲੱਭ ਰਹੇ ਹਾਂ।

ਅਜਿਹੇ ਸਮੇਂ ’ਚ ਜਦੋਂ ਫਲਾਂ ਅਤੇ ਸਬਜ਼ੀਆਂ ਨੂੰ ਲੈ ਕੇ ਖਾਣ ਵਾਲੇ ਤੇਲ ਅਤੇ ਬਿਜਲੀ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਐੱਲ. ਪੀ. ਜੀ. ਰਸੋਈ ਗੈਸ ਦੀ ਰਿਕਾਰਡ ਕੀਮਤ ਨੇ …

Leave a Reply

Your email address will not be published. Required fields are marked *