Breaking News
Home / Punjab / ਮੌਸਮ ਵਿਭਾਗ ਵੱਲੋਂ ਆਈ ਵੱਡੀ ਖ਼ਬਰ-ਭਾਰੀ ਮੀਂਹ ਲਈ ਪੰਜਾਬੀਓ ਹੋਜੋ ਤਿਆਰ

ਮੌਸਮ ਵਿਭਾਗ ਵੱਲੋਂ ਆਈ ਵੱਡੀ ਖ਼ਬਰ-ਭਾਰੀ ਮੀਂਹ ਲਈ ਪੰਜਾਬੀਓ ਹੋਜੋ ਤਿਆਰ

ਪੰਜਾਬ ’ਚ ਮਾਨਸੂਨ ਦਾ ਪੈਟਰਨ ਬਦਲਦਾ ਦਿਖਾਈ ਦੇ ਰਿਹਾ ਹੈ। ਸੂਬੇ ’ਚ ਪਿਛਲੇ 13 ਸਾਲਾਂ ਦੌਰਾਨ ਮਾਨਸੂਨ ਸੀਜ਼ਨ ’ਚ ਹੋਣ ਵਾਲੀ ਔਸਤ ਆਮ ਬਾਰਿਸ਼ ਦਾ ਅੰਕੜਾ 34 ਮਿਲੀਮੀਟਰ ਤਕ ਘੱਟ ਗਿਆ ਹੈ। ਮੌਸਮ ਵਿਭਾਗ ਦੇ ਰਿਕਾਰਡ ਮੁਤਾਬਕ 2009 ’ਚ ਸੂਬੇ ’ਚ ਆਮ ਬਾਰਿਸ਼ ਦਾ ਅੰਕੜਾ ਕਰੀਬ 501 ਮਿਮੀ. ਸੀ, ਜੋ ਘੱਟ ਕੇ 467.3 ਮਿਮੀ. ਰਹਿ ਗਿਆ ਹੈ।

ਮੌਸਮ ਵਿਭਾਗ ਅਨੁਸਾਰ ਸੂਬੇ ’ਚ ਮਾਨਸੂਨ ਦਾ ਪੈਟਰਨ ਬਦਲਣ ਦਾ ਕਾਰਨ ਇਹ ਹੈ ਕਿ 2008 ਤੋਂ ਬਾਅਦ ਆਮ ਵਾਂਗ ਮੀਂਹ ਨਹੀਂ ਪੈ ਰਿਹਾ ਪਰ ਇਸ ਵਾਰ ਇਹ ਅੰਕੜਾ ਵਧਣ ਦੇ ਆਸਾਰ ਹਨ। ਸਾਲ 2004 ’ਚ ਆਮ ਬਾਰਿਸ਼ 467.3 ਮਿਮੀ. ਸੀ। ਇਹ ਅੰਕੜਾ 200 ਤਕ ਚੱਲਦਾ ਰਿਹਾ। 2010 ਤੋਂ ਬਾਰਿਸ਼ ਦਾ ਅੰਕੜਾ ਘਟਨਾ ਸ਼ੁਰੂ ਹੋ ਗਿਆ ਸੀ।

2019 ਤਕ ਇਹ ਅੰਕੜਾ 467.3 ਮਿਮੀ. ਰਿਹਾ ਜੋ ਹੁਣ ਵੀ ਜਾਰੀ ਹੈ। ਹਾਲਾਂਕਿ ਇਸ ਸਾਲ ਫਿਰ ਇਸ ਦੇ ਵਧਣ ਦੀ ਉਮੀਦ ਜਾਗੀ ਹੈ। ਸੂਬੇ ‘ਚ 1 ਜੂਨ ਤੋਂ 5 ਅਗਸਤ ਤਕ 279.1 ਐੱਮ. ਐੱਮ ਬਾਰਿਸ਼ ਹੋ ਚੁੱਕੀ ਹੈ। ਜੋ ਆਮ ਨਾਲੋਂ 31 ਐੱਮ. ਐੱਮ ਜ਼ਿਆਦਾ ਹੈ। ਇਹ 21 ਸਾਲਾਂ ਦਾ ਸਭ ਤੋਂ ਚੰਗਾ ਮਾਨਸੂਨ ਸੀਜ਼ਨ ਹੈ।

ਕੀ ਹੈ ਮੀਂਹ ਦਾ ਪੈਟਰਨ- ਮੌਸਮ ਵਿਭਾਗ ਚੰਡੀਗੜ੍ਹ ਸੈਂਟਰ ਦੇ ਨਿਰਦੇਸ਼ਕ ਡਾ. ਮਨਮੋਹਨ ਸਿੰਘ ਮੁਤਾਬਕ ਆਮ ਬਾਰਿਸ਼ ਦੇ ਅੰਕੜੇ ਹਰ 10 ਸਾਲਾਂ ਬਾਅਦ ਅਪਗ੍ਰੇਡ ਕੀਤੇ ਜਾਂਦੇ ਹਨ। ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ 2010 ਤੋਂ ਆਮ ਬਾਰਿਸ਼ ਘਟਣੀ ਸ਼ੁਰੂ ਹੋਈ ਸੀ। 1990 ’ਚ ਆਮ ਬਾਰਿਸ਼ ਦਾ ਅੰਕੜਾ 498.1 ਮਿਮੀ. ਸੀ, ਜੋ ਸਾਲ 2001 ‘ਚ ਵੱਧ ਕੇ 502.4 ਮਿਮੀ. ਹੋ ਗਿਆ। ਇਨ੍ਹਾਂ 10 ਸਾਲਾਂ ’ਚ ਰਿਕਾਰਡ ਬਾਰਿਸ਼ ਹੋਈ ਸੀ। 2002 ’ਚ ਆਮ ਬਾਰਿਸ਼ ਦਾ ਅੰਕੜਾ 499.4 ਮਿਮੀ. ਹੋ ਗਿਆ, ਉਸ ਸਮੇਂ 27.2 ਫ਼ੀਸਦੀ ਘੱਟ ਬਾਰਿਸ਼ ਹੋਈ ਸੀ।

2003 ‘ਚ 507.1 ਮਿ.ਮੀ ਔਸਤ ਰਹੀ। ਇਸ ਤੋਂ ਬਾਅਦ 2009 ‘ਚ 501.8 ਮਿ.ਮੀ ਔਸਤ ਰਹੀ ਜਦਕਿ ਉਸ ਦੌਰਾਨ 36 ਫ਼ੀਸਦੀ ਘੱਟ ਬਾਰਿਸ਼ ਹੋਈ ਤੇ 10 ਸਾਲਾਂ ’ਚ 2 ਵਾਰ ਹੀ ਆਮ ਨਾਲੋਂ ਜ਼ਿਆਦਾ ਬਾਰਿਸ਼ ਹੋਈ। 2010 ’ਚ ਇਹ ਆਮ ਬਾਰਿਸ਼ 496.3 ਮਿ.ਮੀ ਰਹਿ ਗਈ। ਉਸ ਸਾਲ ਆਮ ਨਾਲੋਂ 8 ਫ਼ੀਸਦੀ ਘੱਟ ਬਾਰਿਸ਼ ਹੋਈ ਸੀ। 2012 ’ਚ ਇਹ ਔਸਤ ਘੱਟ ਕੇ 491 ਮਿ.ਮੀ. ਰਹਿ ਗਈ ਜੋ 2018 ਤਕ ਬਰਕਰਾਰ ਰਹੀ। 2019 ’ਚ ਬਾਰਿਸ਼ ਦਾ ਅੰਕੜਾ ਘੱਟ ਕੇ 467.3 ਮਿ. ਮੀ. ਰਹਿ ਗਿਆ ਜੋ ਹੁਣ ਤਕ ਜਾਰੀ ਹੈ।

ਪੰਜਾਬ ’ਚ ਮਾਨਸੂਨ ਦਾ ਪੈਟਰਨ ਬਦਲਦਾ ਦਿਖਾਈ ਦੇ ਰਿਹਾ ਹੈ। ਸੂਬੇ ’ਚ ਪਿਛਲੇ 13 ਸਾਲਾਂ ਦੌਰਾਨ ਮਾਨਸੂਨ ਸੀਜ਼ਨ ’ਚ ਹੋਣ ਵਾਲੀ ਔਸਤ ਆਮ ਬਾਰਿਸ਼ ਦਾ ਅੰਕੜਾ 34 ਮਿਲੀਮੀਟਰ ਤਕ ਘੱਟ …

Leave a Reply

Your email address will not be published. Required fields are marked *