Breaking News
Home / Punjab / ਮੌਸਮ ਵਿਭਾਗ ਨੇ ਜ਼ਾਰੀ ਕੀਤਾ ਅਲਰਟ-ਇਹਨਾਂ ਜ਼ਿਲ੍ਹਿਆਂ ਚ’ ਅੱਜ ਪਵੇਗਾ ਮੀਂਹ

ਮੌਸਮ ਵਿਭਾਗ ਨੇ ਜ਼ਾਰੀ ਕੀਤਾ ਅਲਰਟ-ਇਹਨਾਂ ਜ਼ਿਲ੍ਹਿਆਂ ਚ’ ਅੱਜ ਪਵੇਗਾ ਮੀਂਹ

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੁੱਧਵਾਰ ਨੂੰ ਹੋਈ ਮੌਨਸੂਨ ਦੀ ਬਾਰਿਸ਼ ਨੇ ਵੀ ਗਰਮੀ ਤੋਂ ਰਾਹਤ ਦੁਆਈ ਹੈ। ਮੌਸਮ ਕੇਂਦਰ ਚੰਡੀਗੜ੍ਹ ਦੀ ਭਵਿੱਖਬਾਣੀ ਮੁਤਾਬਕ ਵੀਰਵਾਰ ਨੂੰ ਵੀ ਕਈ ਸ਼ਹਿਰਾਂ ਵਿੱਚ ਮੌਨਸੂਨ ਦੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਖਾਸ ਤੌਰ ‘ਤੇ ਹਿਮਾਚਲ ਦੇ ਨਾਲ ਲੱਗਦੇ ਜ਼ਿਲਿਆਂ ‘ਚ ਬਾਰਿਸ਼ ਜ਼ਿਆਦਾ ਹੋ ਸਕਦੀ ਹੈ। ਇਸ ਨਾਲ ਕਈ ਸ਼ਹਿਰਾਂ ਵਿੱਚ ਏਅਰ ਕੁਆਲਿਟੀ ਇੰਡੈਕਸ (AQI) ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ।

ਪਿਛਲੇ 4 ਦਿਨਾਂ ਤੋਂ ਕਈ ਜ਼ਿਲ੍ਹਿਆਂ ਵਿੱਚ ਬੱਦਲ ਛਾਏ – ਪਿਛਲੇ ਚਾਰ ਦਿਨਾਂ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਛਾਈ ਹੋਈ ਹੈ ਅਤੇ ਹਲਕੀ ਤੋਂ ਭਾਰੀ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 16 ਅਤੇ 17 ਨੂੰ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ 18 ਸਤੰਬਰ ਤੋਂ ਮੌਸਮ ਸਾਫ਼ ਹੋ ਜਾਵੇਗਾ।

ਬੁੱਧਵਾਰ ਨੂੰ ਵੀ ਭਾਰੀ ਮੀਂਹ ਪਿਆ…………………….

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਵੀ ਲੁਧਿਆਣਾ ਦੇ ਦਿਹਾਤੀ ਇਲਾਕਿਆਂ ‘ਚ ਭਾਰੀ ਮੀਂਹ ਪਿਆ ਸੀ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਲੁਧਿਆਣਾ ਵਿੱਚ 10 ਮਿਲੀਮੀਟਰ, ਅੰਮ੍ਰਿਤਸਰ ਵਿੱਚ 1.1 ਮਿਲੀਮੀਟਰ, ਬਰਨਾਲਾ ਵਿੱਚ 5.5 ਮਿਲੀਮੀਟਰ, ਮੁਹਾਲੀ ਵਿੱਚ 0.5 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਇਨ੍ਹਾਂ ਜ਼ਿਲ੍ਹਿਆਂ ਵਿੱਚ ਵੀ ਮੀਂਹ ਕਾਰਨ ਦਿਨ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਜਦਕਿ ਰਾਤ ਦਾ ਤਾਪਮਾਨ ਉੱਚਾ ਰਿਹਾ। ਪੰਜਾਬ ਵਿੱਚ ਇਸ ਸਾਲ ਘੱਟ ਬਾਰਿਸ਼ ਹੋਈ ਹੈ। ਹੁਣ ਮਹੀਨੇ ‘ਚ ਠੰਢ ਦਾ ਅਹਿਸਾਸ ਹੋ ਰਿਹਾ ਹੈ। ਹੁਣ ਰਾਤਾਂ ਠੰਢੀਆਂ ਹੋ ਰਹੀਆਂ ਹਨ।

ਬੰਗਾਲ ਦੀ ਖਾੜੀ ਤੋਂ ਉੱਠਣ ਵਾਲੇ ਚੱਕਰਵਾਤ ਕਾਰਨ ਮੌਨਸੂਨ ਹੋਇਆ ਸਰਗਰਮ – ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬੰਗਾਲ ਦੀ ਖਾੜੀ ਤੋਂ ਉੱਠੇ ਚੱਕਰਵਾਤ ਤੇ ਅਰਬ ਖਾੜੀ ਤੋਂ ਵਗਣ ਵਾਲੀਆਂ ਠੰਢੀਆਂ ਹਵਾਵਾਂ ਕਾਰਨ ਮੌਨਸੂਨ ਸਰਗਰਮ ਹੋ ਗਿਆ ਹੈ। ਇਹੀ ਕਾਰਨ ਹੈ ਕਿ ਪੰਜਾਬ ‘ਚ ਆਖਰੀ ਸਮੇਂ ‘ਚ ਕਈ ਥਾਵਾਂ ‘ਤੇ ਬਾਰਿਸ਼ ਹੋ ਰਹੀ ਹੈ। ਮੌਸਮ ਵਿਗਿਆਨ ਕੇਂਦਰ ਮੁਤਾਬਕ ਉੱਤਰਾਖੰਡ ਦੇ ਜ਼ਿਆਦਾਤਰ ਜ਼ਿਲ੍ਹਿਆਂ ‘ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਪੰਜਾਬ ਦੇ ਵੱਡੇ ਸ਼ਹਿਰਾਂ ਦਾ ਏ.ਕਿਊ.ਆਈ…………..

ਅੰਮ੍ਰਿਤਸਰ 74

ਬਠਿੰਡਾ 81

ਜਲੰਧਰ 93

ਲੁਧਿਆਣਾ 99

ਮੰਡੀ ਗੋਬਿੰਦਗੜ੍ਹ 132

ਪਟਿਆਲਾ 43

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੁੱਧਵਾਰ ਨੂੰ ਹੋਈ ਮੌਨਸੂਨ ਦੀ ਬਾਰਿਸ਼ ਨੇ ਵੀ ਗਰਮੀ ਤੋਂ ਰਾਹਤ ਦੁਆਈ ਹੈ। ਮੌਸਮ ਕੇਂਦਰ ਚੰਡੀਗੜ੍ਹ ਦੀ ਭਵਿੱਖਬਾਣੀ ਮੁਤਾਬਕ ਵੀਰਵਾਰ ਨੂੰ ਵੀ ਕਈ ਸ਼ਹਿਰਾਂ ਵਿੱਚ …

Leave a Reply

Your email address will not be published. Required fields are marked *