ਇਸ ਵਰ੍ਹੇ ਦਿੱਲੀ ’ਚ ਫ਼ਰਵਰੀ ਮਹੀਨੇ ਪਿਛਲੇ 120 ਸਾਲਾਂ ’ਚ ਦੂਜਾ ਸਭ ਤੋਂ ਗਰਮ ਮਹੀਨਾ ਰਿਹਾ। ਇਸ ਵਾਰ ਫ਼ਰਵਰੀ ਦੀ ਗਰਮੀ ਨੇ ਪਿਛਲੇ 15 ਸਾਲਾਂ ਦਾ ਰਿਕਾਰਡ ਤੋੜਿਆ। ਸਾਲ 1901 ਤੋ ਲੈ ਕੇ ਹੁਣ ਤੱਕ ਦੇ ਅੰਕੜਿਆਂ ਦਾ ਮੁੱਲੰਕਣ ਕੀਤਾ ਗਿਆ; ਤਦ ਪਤਾ ਲੱਗਾ ਕਿ 1960 ’ਚ ਫ਼ਰਵਰੀ ਮਹੀਨੇ ਤਾਪਮਾਨ 27.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਤੇ ਫਿਰ 2006 ’ਚ ਔਸਤਨ ਤਾਪਮਾਨ 29.7 ਡਿਗਰੀ ਸੈਲਸੀਅਸ ਰਿਹਾ ਸੀ।

ਇਸ ਵਰ੍ਹੇ ਫ਼ਰਵਰੀ ਮਹੀਨੇ ਔਸਤਨ ਤਾਪਮਾਨ 27.9 ਡਿਗਰੀ ਰਿਹਾ ਪਰ ਕੁਝ ਦਿਨ ਤਾਂ ਅਜਿਹੇ ਵੀ ਸਨ, ਜਦੋਂ ਤਾਪਮਾਨ 30 ਡਿਗਰੀ ਤੋਂ ਵੀ ਜ਼ਿਆਦਾ ਰਿਹਾ। ਉਸ ਨੇ ਪਿਛਲੇ 15 ਸਾਲਾਂ ਦਾ ਰਿਕਾਰਡ ਤੋੜਿਆ। ਬੀਤੀ 25 ਫ਼ਰਵਰੀ ਨੂੰ ਤਾਂ ਵੱਧ ਤੋਂ ਵੱਧ ਤਾਪਮਾਨ 33.2 ਡਿਗਰੀ ਦਰਜ ਕੀਤਾ ਗਿਆ; ਜਦ ਕਿ ਘੱਟ ਤੋਂ ਘੱਟ ਤਾਪਮਾਨ 13.4 ਡਿਗਰੀ ਸੈਲਸੀਅਸ ਰਿਹਾ।

ਮੌਸਮ ਮਾਹਿਰਾਂ ਮੁਤਾਬਕ ਪੱਛਮੀ ਦਿਸ਼ਾ ’ਚ ਜਦੋਂ ਗੜਬੜੀ ਹੁੰਦੀ ਹੈ, ਤਾਂ ਤਾਪਮਾਨ ’ਚ ਵਾਧਾ ਹੁੰਦਾ ਹੈ। ਜਨਵਰੀ ਤੇ ਫ਼ਰਵਰੀ ਦੇ ਮਹੀਨਿਆਂ ਦੌਰਾਨ ਆਮ ਤੌਰ ਉੱਤੇ ਪੱਛਮੀ ਗੜਬੜੀਆਂ 5-6 ਵਾਰ ਵੇਖਣ ਨੂੰ ਮਿਲਦੀਆਂ ਹਨ ਪਰ ਐਤਕੀਂ ਜਨਵਰੀ ਤੇ ਫ਼ਰਵਰੀ ਮਹੀਨੇ ਸਿਰਫ਼ ਇੱਕ-ਇੱਕ ਵਾਰ ਹੀ ਪੱਛਮੀ ਗੜਬੜੀ ਵੇਖਣ ਨੂੰ ਮਿਲੀ।

ਇਸ ਵਿੱਚ ਦਿਨ ਦਾ ਤਾਪਮਾਨ ਜ਼ਿਆਦਾ ਰਹਿੰਦਾ ਹੈ ਤੇ ਰਾਤ ਦਾ ਘੱਟ। ਇਸ ਤੋਂ ਹੁਣ ਅਜਿਹੇ ਅਨੁਮਾਨ ਵੀ ਲਾਏ ਜਾ ਰਹੇ ਹਨ ਕਿ ਸ਼ਾਇਦ ਇਸ ਵਾਰ ਮਈ-ਜੂਨ ਦੇ ਮਹੀਨਿਆਂ ਦੌਰਾਨ ਬਹੁਤ ਤੀਖਣ ਗਰਮੀ ਪਵੇਗੀ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਇਸ ਵਰ੍ਹੇ ਦਿੱਲੀ ’ਚ ਫ਼ਰਵਰੀ ਮਹੀਨੇ ਪਿਛਲੇ 120 ਸਾਲਾਂ ’ਚ ਦੂਜਾ ਸਭ ਤੋਂ ਗਰਮ ਮਹੀਨਾ ਰਿਹਾ। ਇਸ ਵਾਰ ਫ਼ਰਵਰੀ ਦੀ ਗਰਮੀ ਨੇ ਪਿਛਲੇ 15 ਸਾਲਾਂ ਦਾ ਰਿਕਾਰਡ ਤੋੜਿਆ। ਸਾਲ 1901 …
Wosm News Punjab Latest News