ਦਿੱਲੀ-ਐਨਸੀਆਰ ਸਮੇਤ ਦੇਸ਼ ਭਰ ਦੇ ਜ਼ਿਆਦਾਤਰ ਮੈਦਾਨੀ ਇਲਾਕੇ ਗਰਮੀ ਦੇ ਮੌਸਮ ਵਿਚ ਤਪ ਰਹੇ ਹਨ। ਹਾਲਾਂਕਿ ਦਿੱਲੀ NCR ਦੇ ਲੋਕਾਂ ਲਈ ਰਾਹਤ ਦੀ ਗੱਲ ਹੈ ਕਿ ਹੁਣ ਤਾਪਮਾਨ ‘ਚ ਕੱਲ੍ਹ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।
ਭਾਰਤੀ ਮੌਸਮ ਵਿਭਾਗ (Indian Meteorological Department) ਦੀ ਸਫਦਰਜੰਗ ਆਬਜ਼ਰਵੇਟਰੀ ਨੇ ਸੋਮਵਾਰ ਨੂੰ ਦਿੱਲੀ ਵਿੱਚ ਵੱਧ ਤੋਂ ਵੱਧ 42.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ। ਇਹ ਇਸ ਗਰਮੀ ਦੇ ਮੌਸਮ ਦਾ ਸਭ ਤੋਂ ਉੱਚਾ ਤਾਪਮਾਨ ਹੈ। ਹਾਲਾਂਕਿ, ਮੌਸਮ ਵਿਗਿਆਨੀਆਂ ਨੇ ਹੁਣ ਦਿੱਲੀ ਅਤੇ ਐਨਸੀਆਰ ਖੇਤਰ ਵਿੱਚ ਤਾਪਮਾਨ ਵਿੱਚ ਤਬਦੀਲੀ ਦੀ ਭਵਿੱਖਬਾਣੀ ਕੀਤੀ ਹੈ।
ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਨਿੱਜੀ ਏਜੰਸੀ ਸਕਾਈਮੇਟ ਦੇ ਅਨੁਸਾਰ ਪੱਛਮੀ ਗੜਬੜੀ ਅੱਜ ਉੱਤਰੀ ਭਾਰਤ ਦੀਆਂ ਪਹਾੜੀਆਂ ਉਤੇ ਦਸਤਕ ਦੇਵੇਗੀ। ਇਸ ਨਾਲ ਮੈਦਾਨੀ ਇਲਾਕਿਆਂ ‘ਚ ਹਵਾ ਦਾ ਪੈਟਰਨ ਪੂਰਬ ਵੱਲ ਬਦਲ ਜਾਵੇਗਾ, ਜਿਸ ਨਾਲ ਨਮੀ ਦਾ ਪੱਧਰ ਵਧੇਗਾ।
ਇਸ ਕਾਰਨ 13 ਅਪ੍ਰੈਲ ਦੀ ਦੇਰ ਸ਼ਾਮ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਗਰਜ ਤੇ ਬਾਰਸ਼ ਦੀ ਸੰਭਾਵਨਾ ਹੈ। ਇਹ ਗਤੀਵਿਧੀ ਥੋੜ੍ਹੇ ਸਮੇਂ ਲਈ ਹੋਵੇਗੀ। ਏਜੰਸੀ ਮੁਤਾਬਕ ਹੁਣ ਤਾਪਮਾਨ ‘ਚ ਹੋਰ ਗਿਰਾਵਟ ਆਵੇਗੀ ਅਤੇ ਸੰਭਾਵਤ ਤੌਰ ‘ਤੇ ਕੁਝ ਦਿਨਾਂ ਤੱਕ ਇਸ ਖੇਤਰ ਤੋਂ ਗਰਮੀ ਦੀ ਲਹਿਰ ਘੱਟ ਸਕਦੀ ਹੈ।
ਏਜੰਸੀ ਨੇ ਕਿਹਾ ਹੈ ਕਿ ਅਗਲੇ 24 ਤੋਂ 48 ਘੰਟਿਆਂ ਦੌਰਾਨ ਦੇਸ਼ ਦੇ ਉੱਤਰੀ ਅਤੇ ਕੇਂਦਰੀ ਹਿੱਸਿਆਂ ਵਿੱਚ ਤੇਜ਼ ਗਰਮੀ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਮੱਧ ਪ੍ਰਦੇਸ਼, ਝਾਰਖੰਡ, ਵਿਦਰਭ, ਉੱਤਰ ਪ੍ਰਦੇਸ਼, ਸੌਰਾਸ਼ਟਰ ਅਤੇ ਕੱਛ ਦੇ ਕੁਝ ਹਿੱਸੇ, ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸੇ, ਜੰਮੂ ਡਿਵੀਜ਼ਨ, ਪੰਜਾਬ, ਹਰਿਆਣਾ ਵਿਚ ਵੀ 12 ਅਤੇ 13 ਅਪ੍ਰੈਲ ਲੂ ਚੱਲ ਸਕਦੀ ਹੈ। ਰਾਜਸਥਾਨ ਦੇ ਕਈ ਹਿੱਸਿਆਂ ਵਿੱਚ ਲੂ ਤੋਂ ਲੈ ਕੇ ਭਿਆਨਕ ਗਰਮੀ ਦੀ ਸੰਭਾਵਨਾ ਹੈ। 12 ਅਪ੍ਰੈਲ ਤੋਂ ਬਾਅਦ ਦਿੱਲੀ, ਪੰਜਾਬ ਅਤੇ ਹਰਿਆਣਾ ਵਿੱਚ ਗਰਮੀ ਦੀ ਲਹਿਰ ਦੀ ਤੀਬਰਤਾ ਵਿੱਚ ਕਮੀ ਆ ਸਕਦੀ ਹੈ।
ਦੂਜੇ ਪਾਸੇ, ਉਪ-ਹਿਮਾਲੀਅਨ ਪੱਛਮੀ ਬੰਗਾਲ, ਅਸਾਮ, ਅਰੁਣਾਚਲ ਪ੍ਰਦੇਸ਼, ਤਾਮਿਲਨਾਡੂ ਅਤੇ ਕੇਰਲ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਉੱਤਰ-ਪੂਰਬੀ ਭਾਰਤ ਦੇ ਬਾਕੀ ਹਿੱਸਿਆਂ, ਤਾਮਿਲਨਾਡੂ ਦੇ ਕੁਝ ਹਿੱਸਿਆਂ, ਦੱਖਣੀ ਮੱਧ ਮਹਾਰਾਸ਼ਟਰ ਦੇ ਕੁਝ ਹਿੱਸਿਆਂ, ਉੱਤਰੀ ਅੰਦਰੂਨੀ ਕਰਨਾਟਕ ਅਤੇ ਲਕਸ਼ਦੀਪ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਜੰਮੂ-ਕਸ਼ਮੀਰ ਅਤੇ ਲੱਦਾਖ ‘ਚ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਹੋ ਸਕਦੀ ਹੈ।
ਦਿੱਲੀ-ਐਨਸੀਆਰ ਸਮੇਤ ਦੇਸ਼ ਭਰ ਦੇ ਜ਼ਿਆਦਾਤਰ ਮੈਦਾਨੀ ਇਲਾਕੇ ਗਰਮੀ ਦੇ ਮੌਸਮ ਵਿਚ ਤਪ ਰਹੇ ਹਨ। ਹਾਲਾਂਕਿ ਦਿੱਲੀ NCR ਦੇ ਲੋਕਾਂ ਲਈ ਰਾਹਤ ਦੀ ਗੱਲ ਹੈ ਕਿ ਹੁਣ ਤਾਪਮਾਨ ‘ਚ ਕੱਲ੍ਹ …
Wosm News Punjab Latest News