ਅੱਜ ਦੀ ਬਦਲਦੀ ਜੀਵਨ ਸ਼ੈਲੀ ਕਾਰਨ, ਸਾਡੇ ਸਾਰਿਆਂ ਦਾ ਜੀਵਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਜੀਵਨ ਸ਼ੈਲੀ ਕਾਰਨ ਲੋਕ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਪਰ ਰੋਜ਼ਾਨਾ ਕੁਝ ਕਸਰਤ ਕਰਨ ਤੇ ਸੈਰ ਕਰਨ ਨਾਲ, ਤੁਸੀਂ ਆਪਣੇ ਆਪ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾ ਸਕਦੇ ਹੋ।
ਇੱਕ ਨਵੀਂ ਖੋਜ ਵਿੱਚ, ਇਹ ਪਾਇਆ ਗਿਆ ਹੈ ਕਿ ਰੋਜ਼ਾਨਾ 7000 ਕਦਮ ਚੱਲਣ ਨਾਲ ਅਚਨਚੇਤੀ ਮੌਤ ਦਾ ਜੋਖਮ 50% ਤੋਂ 70% ਘੱਟ ਜਾਂਦਾ ਹੈ।ਇਹ ਖੋਜ JAMA NETWORK OPEN (‘ਜਾਮਾ ਨੈੱਟਵਰਕ ਓਪਨ’) ਵਿੱਚ ਪ੍ਰਕਾਸ਼ਤ ਹੋਈ ਸੀ। ਇਸ ਖੋਜ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਤੇਜੀ ਨਾਲ ਪੈਦਲ ਚੱਲਣ ਵਾਲਿਆਂ ਜਾਂ 10,000 ਤੋਂ ਵੱਧ ਕਦਮ ਚੱਲਣ ਵਾਲੇ ਲੋਕਾਂ ਲਈ ਕੋਈ ਵਧੇਰੇ ਲਾਭ ਦੀ ਗੱਲ ਨਹੀਂ ਕੀਤੀ ਗਈ ਹੈ।
ਇਸ ਖੋਜ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਰੋਜ਼ਾਨਾ ਹਲਕੀ ਕਸਰਤ ਕਰਨ ਨਾਲ ਵਿਅਕਤੀ ਨੂੰ ਸਿਹਤਮੰਦ ਤੇ ਲੰਬੀ ਉਮਰ ਜਿਊਣ ਵਿੱਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ, 10,000 ਤੋਂ ਵੱਧ ਕਦਮ ਪੈਦਲ ਚੱਲਣ ਨਾਲ ਸਰੀਰ ਨੂੰ ਕੋਈ ਲਾਭ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਖੋਜਕਾਰਾਂ ਅਨੁਸਾਰ, ਇਹ ਅਧਿਐਨ ਸਾਲ 1985 ਤੋਂ ਸ਼ੁਰੂ ਕੀਤਾ ਗਿਆ ਸੀ। ਇਸ ਵਿੱਚ ਲਗਪਗ 2,100 ਲੋਕਾਂ ਉੱਤੇ ਅਧਿਐਨ ਕੀਤਾ ਗਿਆ ਹੈ। ਖੋਜ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਦੀ ਉਮਰ 38 ਤੋਂ 50 ਸਾਲ ਦੇ ਵਿਚਕਾਰ ਹੈ। ਇਹ ਡਾਟਾ ਸਾਲ 2006 ਤੋਂ 2020 ਤੱਕ ਲਿਆ ਗਿਆ ਹੈ। ਇਸ ਖੋਜ ਵਿੱਚ ਲੋਕਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ।
ਪਹਿਲੇ ਉਹ ਹਨ ਜੋ 7,000 ਤੋਂ ਘੱਟ ਕਦਮ ਤੁਰਦੇ ਹਨ, ਦੂਜੇ ਉਹ ਜੋ 7,000 ਤੋਂ 9,000 ਕਦਮ ਤੁਰਦੇ ਹਨ ਤੇ ਤੀਜੇ ਉਹ ਹਨ ਜੋ 10,000 ਤੋਂ ਵੱਧ ਕਦਮਾਂ ਨਾਲ ਚੱਲਦੇ ਹਨ। ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜੋ ਲੋਕ ਰੋਜ਼ਾਨਾ 7,000 ਤੋਂ 9,000 ਕਦਮ ਤੁਰਦੇ ਹਨ, ਉਨ੍ਹਾਂ ਵਿੱਚ ਮੌਤ ਦੀ ਸੰਭਾਵਨਾ 50 ਤੋਂ 70 ਪ੍ਰਤੀਸ਼ਤ ਘੱਟ ਹੋ ਜਾਂਦੀ ਹੈ।
ਅੱਜ ਦੀ ਬਦਲਦੀ ਜੀਵਨ ਸ਼ੈਲੀ ਕਾਰਨ, ਸਾਡੇ ਸਾਰਿਆਂ ਦਾ ਜੀਵਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਜੀਵਨ ਸ਼ੈਲੀ ਕਾਰਨ ਲੋਕ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਪਰ ਰੋਜ਼ਾਨਾ ਕੁਝ …