Breaking News
Home / Punjab / ਮੋਬਾਇਲ ਚਲਾਉਣ ਵਾਲਿਆਂ ਲਈ ਵੱਡੀ ਖ਼ਬਰ-ਇਹਨਾਂ ਲੋਕਾਂ ਦੇ ਸਿਮ ਹੋਣਗੇ ਬੰਦ-ਹੋਜੋ ਸਾਵਧਾਨ

ਮੋਬਾਇਲ ਚਲਾਉਣ ਵਾਲਿਆਂ ਲਈ ਵੱਡੀ ਖ਼ਬਰ-ਇਹਨਾਂ ਲੋਕਾਂ ਦੇ ਸਿਮ ਹੋਣਗੇ ਬੰਦ-ਹੋਜੋ ਸਾਵਧਾਨ

ਦੂਰਸੰਚਾਰ ਵਿਭਾਗ ਵਲੋਂ ਬੀਤੇ ਸਾਲ 7 ਦਸੰਬਰ 2021 ਨੂੰ 9 ਤੋਂ ਜ਼ਿਆਦਾ ਸਿਮ ਕਾਰਡ ਰੱਖਣ ਦੀ ਛੋਟ ਨੂੰ ਖ਼ਤਮ ਕਰਨ ਦਾ ਆਦੇਸ਼ ਦਿੱਤਾ ਸੀ। ਨਾਲ ਹੀ ਯੂਜ਼ਰ ਨੂੰ 9 ਤੋਂ ਜ਼ਿਆਦਾ ਸਿਮ ਦਾ ਵੈਰੀਫਿਕੇਸ਼ਨ ਕਰਵਾਉਣ ਲਈ 45 ਦਿਨਾਂ ਦਾ ਸਮਾਂ ਦਿੱਤਾ ਸੀ। ਜਿਸਦੀ ਮਿਆਦ ਅੱਜ ਯਾਨੀ 20 ਜਨਵਰੀ 2022 ਤੋਂ ਖ਼ਤਮ ਹੋ ਰਹੀ ਹੈ।

ਅਜਿਹੇ ’ਚ ਬਿਨਾਂ ਵੈਰੀਫਿਕੇਸ਼ਨ 9 ਤੋਂ ਜ਼ਿਆਦਾ ਸਿਮ ਰੱਖਣ ਵਾਲੇ ਯੂਜ਼ਰਸ ਦੇ ਸਿਮ ਕਾਰਡ ਨੂੰ ਬੰਦ ਕਰ ਦਿੱਤਾ ਜਾਵੇਗਾ। ਇਨ੍ਹਾਂ ਸਿਮ ਕਾਰਡ ਤੋਂ ਨਾ ਕੋਈ ਆਊਟਗੋਇੰਗ ਕਾਲ ਹੋ ਸਕੇਗੀ ਨਾ ਹੀ ਇਨਕਮਿੰਗ ਕਾਲ ਆਏਗੀ। ਮਤਲਬ ਇਹ ਸਿਮ ਪੂਰੀ ਤਰ੍ਹਾਂ ਬੇਕਾਰ ਹੋ ਜਾਣਗੇ। DoT ਦਾ ਨਵਾਂ ਸਿਮ ਕਾਰਡ ਨਿਯਮ 7 ਦਸੰਬਰ 2021 ਤੋਂ ਦੇਸ਼ ਭਰ ’ਚ ਲਾਗੂ ਹੋ ਗਿਆ ਸੀ।

ਇਨ੍ਹਾਂ ਸਿਮ ਕਾਰਡ ਨੂੰ ਕੀਤਾ ਜਾਵੇਗਾ ਬੰਦ – DoT ਨੇ ਟੈਲੀਕਾਮ ਆਪਰੇਟਰਾਂ ਨੂੰ ਆਦੇਸ਼ ਦਿੱਤਾ ਸੀ ਕਿ ਬਿਨਾਂ ਵੈਰੀਫਿਕੇਸ਼ਨ 9 ਤੋਂ ਜ਼ਿਆਦਾ ਸਿਮ ਚਲਾਉਣ ਵਾਲੇ ਯੂਜ਼ਰਸ ਦੇ ਸਿਮ ਕਾਰਡ ਦੀ 30 ਦਿਨਾਂ ’ਚ ਆਊਟਗੋਇੰਗ ਕਾਲ ਅਤੇ 45 ਦਿਨਾਂ ’ਚ ਇਨਕਮਿੰਗ ਕਾਲ ਬੰਦ ਕਰ ਦਿੱਤੀ ਜਾਵੇ। ਨਾਲ ਹੀ ਸਿਮ ਨੂੰ 60 ਦਿਨਾਂ ਦੇ ਅੰਦਰ ਪੂਰੀ ਤਰ੍ਹਾਂ ਬੰਦ ਕਰਨ ਦਾ ਆਦੇਸ਼ ਦਿੱਤਾ ਸੀ।

ਉਥੇ ਹੀ ਇੰਟਰਨੈਸਨਲ ਰੋਮਿੰਗ, ਬੀਮਾਰ ਅਤੇ ਦਿਵਿਆਂਗ ਵਿਅਕਤੀਆਂ ਨੂੰ 30 ਦਿਨਾਂ ਦਾ ਵਾਧੂ ਸਮਾਂ ਦੇਣ ਦਾ ਐਲਾਨ ਕੀਤਾ ਸੀ। DoT ਮੁਤਾਬਕ, ਜੇਕਰ ਲਾਅ ਇਨਫੋਰਸਮੈਂਟ ਏਜੰਸੀ ਵਲੋਂ ਜਾਂ ਫਿਰ ਬੈਂਕ ਜਾਂ ਕਿਸੇ ਹੋਰ ਵਿੱਤੀ ਸੰਸਥਾਨ ਵਲੋਂ ਮੋਬਾਇਲ ਨੰਬਰ ਦੇ ਖ਼ਿਲਾਫ਼ ਸ਼ਿਕਾਇਤ ਮਿਲਦੀ ਹੈ ਤਾਂ ਅਜਿਹੇ ’ਚ ਸਿਮ ਦੀ ਆਊਟਗੋਇੰਗ ਕਾਲ 5 ਅਤੇ ਇਨਕਮਿੰਗ ਕਾਲ 10 ਦਿਨਾਂ ’ਚ ਬੰਦ ਕਰਨ ਦਾ ਆਦੇਸ਼ ਦਿੱਤਾ ਸੀ। ਜਦਕਿ ਸਿਮ ਪੂਰੀ ਤਰ੍ਹਾਂ 15 ਦਿਨਾਂ’ਚ ਬੰਦ ਹੋ ਜਾਵੇਗਾ।

ਕਿਸ ਨੂੰ ਕਿੰਨੇ ਸਿਮ ਰੱਖਣ ਦਾ ਅਧਿਕਾਰ – ਦੂਰਸੰਚਾਰ ਵਿਭਾਗ ਦੇ ਨਵੇਂ ਨਿਯਮਾਂ ਦੀ ਮੰਨੀਏ ਤਾਂ ਇਕ ਭਾਰਤ ਦਾ ਕੋਈ ਵੀ ਨਾਗਰਿਕ ਆਪਣੇ ਨਾਮ ਤੋਂ ਵਧ ਤੋਂ ਵਧ 9 ਸਿਮ ਕਾਰਡ ਰੱਖ ਸਕਦਾ ਹੈ। ਜਦਕਿ ਜੰਮੂ-ਕਸ਼ਮੀਰ ਸਮੇਤ ਉੱਤਰ-ਪੂਰਬ ਦੇ ਨਾਗਰਿਕਾਂਲਈ 6 ਸਿਮ ਕਾਰਡ ਰੱਖਣ ਦੀ ਛੋਟ ਹੈ। ਨਵੇਂ ਨਿਯਮਾਂ ਮੁਤਾਬਕ, ਇਕ ਆਈ.ਡੀ. ’ਤੇ 9 ਤੋਂ ਵਧ ਸਿਮ ਵੈਰੀਫਿਕੇਸ਼ਨ ਕਰਵਾਉਣਾ ਯੋਗ ਹੋਵੇਗਾ। ਅਜਿਹਾ ਕਦਮ ਆਨਲਾਈਨ ਫਰਾਡ, ਇਤਰਾਜ਼ਯੋਗ ਕਾਲ ਦੀਆਂ ਘਟਨਾਵਾਂ ਨੂੰ ਰੋਕਣ ਲਈ ਚੁੱਕਿਆ ਗਿਆ ਹੈ।

ਦੂਰਸੰਚਾਰ ਵਿਭਾਗ ਵਲੋਂ ਬੀਤੇ ਸਾਲ 7 ਦਸੰਬਰ 2021 ਨੂੰ 9 ਤੋਂ ਜ਼ਿਆਦਾ ਸਿਮ ਕਾਰਡ ਰੱਖਣ ਦੀ ਛੋਟ ਨੂੰ ਖ਼ਤਮ ਕਰਨ ਦਾ ਆਦੇਸ਼ ਦਿੱਤਾ ਸੀ। ਨਾਲ ਹੀ ਯੂਜ਼ਰ ਨੂੰ 9 ਤੋਂ …

Leave a Reply

Your email address will not be published. Required fields are marked *