Breaking News
Home / Punjab / ਮੋਦੀ ਸਾਬ ਲਈ ਚਣੌਤੀ ਬਣਿਆਂ ਕਿਸਾਨ ਅੰਦੋਲਨ-22 ਸੂਬਿਆਂ ਦੇ ਲੋਕਾਂ ਨੇ ਕਰਤਾ ਵੱਡਾ ਐਲਾਨ,ਦੇਖੋ ਪੂਰੀ ਖ਼ਬਰ

ਮੋਦੀ ਸਾਬ ਲਈ ਚਣੌਤੀ ਬਣਿਆਂ ਕਿਸਾਨ ਅੰਦੋਲਨ-22 ਸੂਬਿਆਂ ਦੇ ਲੋਕਾਂ ਨੇ ਕਰਤਾ ਵੱਡਾ ਐਲਾਨ,ਦੇਖੋ ਪੂਰੀ ਖ਼ਬਰ

ਪੰਜਾਬ ਦੇ ਕਿਸਾਨ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਪੂਰੀ ਤਰ੍ਹਾਂ ਡਟ ਗਏ ਹਨ। ਕਿਸਾਨ ਅੰਦੋਲਨ ਹੁਣ ਸਿਰਫ ਪੰਜਾਬ ਹੀ ਨਹੀਂ ਦੇਸ਼ ਭਰ ‘ਚ ਜ਼ੋਰ ਫੜ੍ਹਨ ਲੱਗਾ ਹੈ। ਅਜਿਹੇ ‘ਚ ਕਿਸਾਨਾਂ ਨੇ ਸੰਘਰਸ਼ ਦੀ ਅਗਲੀ ਰਣਨੀਤੀ ਉਲੀਕ ਲਈ ਹੈ। ਇਸ ਤਹਿਤ ਖੇਤੀ ਕਾਨੂੰਨਾਂ ਖਿਲਾਫ 5 ਨਵੰਬਰ ਨੂੰ ਦੇਸ਼ ਭਰ ‘ਚ ਦੁਪਹਿਰ 12 ਵਜੇ ਤੋਂ ਚਾਰ ਵਜੇ ਤਕ ਚੱਕਾ ਜਾਮ ਕਰਨ ਦਾ ਫੈਸਲਾ ਲਿਆ ਗਿਆ ਹੈ।ਮੰਗਲਵਾਰ ਦਿੱਲੀ ‘ਚ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਅਗਵਾਈ ‘ਚ ਹੋਈ 22 ਸੂਬਿਆਂ ਦੀਆਂ 250 ਕਿਸਾਨ ਜਥੇਬੰਦੀਆਂ ਦੀ ਬੈਠਕ ‘ਚ ਇਹ ਐਲਾਨ ਕੀਤਾ ਗਿਆ ਹੈ। ਇਸ ਦਿਨ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਆਪੋ-ਆਪਣੇ ਸੂਬਿਆਂ ‘ਚ ਸੜਕਾਂ ‘ਤੇ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਆਵਾਜਾਈ ਠੱਪ ਰਹੇਗੀ।

‘ਦਿੱਲੀ ਚੱਲੋ’ ਪ੍ਰੋਗਰਾਮ ਦਾ ਐਲਾਨ – ਇਸ ਤੋਂ ਇਲਾਵਾ ਕਿਸਾਨਾਂ ਵੱਲੋਂ 5 ਨਵੰਬਰ ਤੋਂ ਬਾਅਦ 26 ਤੇ 27 ਨਵੰਬਰ ਨੂੰ ‘ਦਿੱਲੀ ਚੱਲੋਂ’ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਦਿੱਲੀ ‘ਚ ਸਾਰੇ ਸੂਬਿਆਂ ਤੋਂ ਕਿਸਾਨ ਰੋਸ ਮਾਰਚ ਕਰਨਗੇ।

ਕੇਂਦਰੀ ਮੰਤਰੀਆਂ ਦਾ ਹੋਵੇਗਾ ਘਿਰਾਓ – ਬੀਕੇਯੂ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰੀ ਮੰਤਰੀਆਂ ਦਾ ਘਿਰਾਉ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿਸਾਨ ਅੰਦੋਲਨ ਦੇਸ਼ ਪੱਧਰ ‘ਤੇ ਹੋਣ ਨਾਲ ਸਮੀਕਰਨ ਬਦਲਣਗੇ। ਰਾਜੇਵਾਲ ਨੇ ਕਿਹਾ ਕਿਸਾਨਾਂ ਦੀ ਇਕਜੁੱਟਤਾ ਅੱਗੇ ਹੁਣ ਕੇਂਦਰ ਦਾ ਜ਼ਬਰੀ ਰਵੱਈਆ ਨਹੀਂ ਚੱਲੇਗਾ।

ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅਗਲੀ ਰਣਨੀਤੀ ਲਈ ਤਿਆਰ – ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਚਾਰ ਨਵੰਬਰ ਨੂੰ ਚੰਡੀਗੜ੍ਹ ‘ਚ ਬੈਠਕ ਬੁਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ‘ਚ ਸੂਬਾ ਪੱਧਰ ‘ਤੇ ਪ੍ਰਦਰਸ਼ਨ ਦੀ ਅਗਲੀ ਰਣਨੀਤੀ ਉਲੀਕੀ ਜਾਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਧਰਨੇ ਪ੍ਰਦਰਸ਼ਨ ਜਾਰੀ ਰਹਿਣਗੇ।

ਰੇਲ ਗੱਡੀਆਂ ਬਾਰੇ ਕਿਸਾਨ ਜਥੇਬੰਦੀਆਂ ਦਾ ਸਟੈਂਡ: ਕਿਸਾਨ ਲੀਡਰਾਂ ਨੇ ਕਿਹਾ ਕਿ ਮਾਲਗੱਡੀਆਂ ਚਲਾਉਣ ‘ਤੇ ਕੋਈ ਇਤਰਾਜ਼ ਨਹੀਂ। ਅਸੀਂ ਇਸ ਮਾਮਲੇ ‘ਤੇ ਲੋਕਾਂ ਦੇ ਨਾਲ ਹਾਂ। ਉਨ੍ਹਾਂ ਰੇਲਵੇ ਦੀ ਮੰਗ ਨੂੰ ਕੇਂਦਰ ਦੀ ਬਦਲਾਖੋਰੀ ਦੱਸਿਆ। ਉਨ੍ਹਾਂ ਕਿਹਾ ਕਿ ਅਸੀਂ ਮਾਲ ਗੱਡੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗੇ। ਉਨ੍ਹਾਂ ਨਾਲ ਹੀ ਸਪਸ਼ਟ ਕਰ ਦਿੱਤਾ ਕਿ ਜਦੋਂ ਤਕ ਕੇਂਦਰ ਵੱਲੋਂ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਯਾਤਰੀ ਗੱਡੀਆਂ ‘ਤੇ ਬਰੇਕ ਹੀ ਰਹੇਗੀ। ਹਾਲਾਂਕਿ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਕਿਸਾਨਾਂ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਆਮ ਲੋਕਾਂ ਨੂੰ ਆਪਣੇ ਘਰ ਆਉਣ ਜਾਣ ਦੀ ਪ੍ਰੇਸ਼ਾਨੀ ਹੋਵੇ। ਇਸ ਲਈ ਕੇਂਦਰ ਪਹਿਲਾਂ ਹੋਰ ਸੂਬਿਆਂ ‘ਚ ਰੇਲ ਸੇਵਾਵਾਂ ਸ਼ੁਰੂ ਕਰੇ। ਉਸ ਤੋਂ ਬਾਅਦ ਉਹ ਪੰਜਾਬ ‘ਚ ਯਾਤਰੀ ਗੱਡੀਆਂ ‘ਤੇ ਵਿਚਾਰ ਕਰਨਗੇ।

ਕਿਸਾਨ ਜਥੇਬੰਦੀਆਂ ਦੀ ਦੋ ਟੁਕ – ਕਿਸਾਨਾਂ ਨੇ ਟੋਲ ਪਲਾਜ਼ਿਆਂ ਦੇ ਨਾਲ-ਨਾਲ ਰਿਲਾਇੰਸ ਪੈਟਰੋਲ ਪੰਪ ‘ਤੇ ਮੌਲਸ ਅੱਗੇ ਵੀ ਧਰਨਾ ਲਾਇਆ ਹੋਇਆ ਹੈ। ਅਜਿਹੇ ‘ਚ ਕਿਸਾਨ ਜਥੇਬੰਦੀਆਂ ਨੇ ਸਪਸ਼ਟ ਕਰ ਦਿੱਤਾ ਕਿ ਜਦੋਂ ਤਕ ਕੇਂਦਰੀ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਕਿਸਾਨ ਚੋਲ ਪਲਾਜ਼ਿਆਂ ਤੇ ਮੌਲਸ ਤੋਂ ਧਰਨਾ ਨਹੀਂ ਚੁੱਕਣਗੇ। ਉਨ੍ਹਾਂ ਕਿਹਾ ਕਾਰਪੋਰੇਟ ਘਰਾਣਿਆਂ ਦੇ ਪੈਟਰੋਲ ਪੰਪ ਵੀ ਨਹੀਂ ਚੱਲਣ ਦਿੱਤੇ ਜਾਣਗੇ।

The post ਮੋਦੀ ਸਾਬ ਲਈ ਚਣੌਤੀ ਬਣਿਆਂ ਕਿਸਾਨ ਅੰਦੋਲਨ-22 ਸੂਬਿਆਂ ਦੇ ਲੋਕਾਂ ਨੇ ਕਰਤਾ ਵੱਡਾ ਐਲਾਨ,ਦੇਖੋ ਪੂਰੀ ਖ਼ਬਰ appeared first on Sanjhi Sath.

ਪੰਜਾਬ ਦੇ ਕਿਸਾਨ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਪੂਰੀ ਤਰ੍ਹਾਂ ਡਟ ਗਏ ਹਨ। ਕਿਸਾਨ ਅੰਦੋਲਨ ਹੁਣ ਸਿਰਫ ਪੰਜਾਬ ਹੀ ਨਹੀਂ ਦੇਸ਼ ਭਰ ‘ਚ ਜ਼ੋਰ ਫੜ੍ਹਨ ਲੱਗਾ ਹੈ। ਅਜਿਹੇ ‘ਚ ਕਿਸਾਨਾਂ ਨੇ …
The post ਮੋਦੀ ਸਾਬ ਲਈ ਚਣੌਤੀ ਬਣਿਆਂ ਕਿਸਾਨ ਅੰਦੋਲਨ-22 ਸੂਬਿਆਂ ਦੇ ਲੋਕਾਂ ਨੇ ਕਰਤਾ ਵੱਡਾ ਐਲਾਨ,ਦੇਖੋ ਪੂਰੀ ਖ਼ਬਰ appeared first on Sanjhi Sath.

Leave a Reply

Your email address will not be published. Required fields are marked *