ਕੋਰੋਨਾ ਮਹਾਮਾਰੀ ਨੇ ਦੇਸ਼ ਦੀ ਅਰਥਵਿਵਸਥਾ ਨੂੰ ਬੇਪਟੜੀ ਕਰ ਦਿੱਤਾ ਹੈ। ਲਾਕਡਾਊਨ ਕਾਰਨ ਆਮ ਆਦਮੀ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਸਭ ਤੋਂ ਜ਼ਿਆਦਾ ਮਾਰ ਆਰਥਿਕ ਤੌਰ ‘ਤੇ ਕਮਜ਼ੋਰ ਤਬਕੇ ਨੂੰ ਪਈ ਹੈ। ਰੇਹੜੀ-ਪਟੜੀ ਵਾਲੇ ਵੀ ਕੋਰੋਨਾ ਕਾਲ ‘ਚ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਅਜਿਹੇ ਵਿਚ ਉਨ੍ਹਾਂ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਨੇ ਪੀਐੱਮ ਸਵਨਿਧੀ ਯੋਜਨਾ (PM Swanidhi Scheme) ਦੀ ਸ਼ੁਰੂਆਤ ਕੀਤੀ ਹੈ।

ਇਸ ਯੋਜਨਾ ਨੂੰ ਇਕੱਠੇ ਦੇਸ਼ ਭਰ ਵਿਚ ਲਾਗੂ ਕਰਨ ਤੇ ਇਸ ਵਿਚ ਸੂਬਿਆਂ ਦੀ ਮਦਦ ਲਈ 34 ਸੀਨੀਅਰ ਅਧਿਕਾਰੀਆਂ ਨੂੰ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਰੇਹੜੀ-ਪਟੜੀ ਵਾਲਿਆਂ ਨੂੰ ਰੁਜ਼ਗਾਰ ਫਿਰ ਸ਼ੁਰੂ ਕਰਨ ਵਿਚ ਮਦਦ ਲਈ ‘ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰਸ ਆਤਮਨਿਰਭਰ ਨਿਧੀ’ ਯੋਜਨਾ ਮਦਦ ਕਰੇਗੀ।

ਇੰਝ ਮਿਲੇਗਾ ਯੋਜਨਾ ਦਾ ਲਾਭ – ਪੀਐੱਮ ਸਵਨਿਧੀ ਯੋਜਨਾ ਦਾ ਲਾਭ ਰੇਹੜੀ-ਪਟੜੀ ਵਾਲਿਆਂ ਨੂੰ ਮਿਲ ਸਕੇਗਾ। ਇਸ ਯੋਜਨਾ ਤਹਿਤ ਉਨ੍ਹਾਂ ਨੂੰ ਸਸਤੀਆਂ ਦਰਾਂ ‘ਤੇ ਕਰਜ਼ ਮੁਹੱਈਆ ਕਰਵਾਇਆ ਜਾਵੇਗਾ ਜਿਸ ਨਾਲ ਉਹ ਆਪਣਾ ਰੁਜ਼ਗਾਰ ਸਥਾਪਤ ਕਰ ਸਕਣ। ਇਸ ਯੋਜਨਾ ਨਾਲ ਲਗਪਗ 50 ਲੱਖ ਲੋਕਾਂ ਨੂੰ ਲਾਭ ਮਿਲਣਦੀ ਸਰਕਾਰ ਉਮੀਦ ਕਰ ਰਹੀ ਹੈ।

10 ਹਜ਼ਾਰ ਤਕ ਮਿਲੇਗਾ ਕਰਜ਼ – ਸਰਕਾਰ ਵੱਲੋਂ ਇਸ ਯੋਜਨਾ ਤਹਿਤ ਰੇਹੜੀ-ਪਟੜੀ ਵਾਲਿਆਂ ਨੂੰ 10,000 ਰੁਪਏ ਤਕ ਦਾ ਲੋਨ ਮੁਹੱਈਆ ਕਰਵਾਇਆ ਜਾਵੇਗਾ। ਇਸ ਲੋਨੂੰ ਉਹ ਇਕ ਸਾਲ ‘ਚ ਮਾਸਿਕ ਕਿਸ਼ਤ ਦੇ ਰੂਪ ‘ਚ ਵਾਪਸ ਕਰ ਸਕਣਗੇ। ਮੀਡੀਆ ਰਿਪੋਰਟਸ ਮੁਤਾਬਕ ਜਿਹੜੇ ਲਾਭਪਤਰੀ ਲੋਨ ਦੀਆਂ ਕਿਸ਼ਤਾਂ ਨੂੰ ਸਮੇਂ ਸਿਰ ਜਾਂ ਸਮੇਂ ਤੋਂ ਪਹਿਲਾਂ ਚੁਕਾ ਦਿੰਦੇ ਹਨ, ਉਨ੍ਹਾਂ ਨੂੰ ਸਰਕਾਰ ਸਾਲਾਨਾ ਵਿਆਜ ਵਿਚ 7 ਫ਼ੀਸਦ ਦੀ ਸਬਸਿਡੀ ਵੀ ਦੇਵੇਗੀ।

ਯੋਜਨਾ ‘ਤੇ ਨੋਡਲ ਅਧਿਕਾਰੀ ਰੱਖਣਗੇ ਨਜ਼ਰ – ਸਰਕਾਰ ਵੱਲੋਂ ਨਿਯੁਕਤ ਕੀਤੇ ਗਏ 34 ਨੋਡਲ ਅਧਿਕਾਰੀ ਇਸ ਯੋਜਨਾ ‘ਤੇ ਨਜ਼ਰ ਰੱਖਣਗੇ। ਇਹ ਨੋਡਲ ਅਧਿਕਾਰੀ ਸਮੇਂ-ਸਮੇਂ ‘ਤੇ ਸੂਬਿਆਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਉਨ੍ਹਾਂ ਦੀ ਮਦਦ ਕਰਨਗੇ। ਇਸ ਦੇ ਲਈ ਰਿਹਾਇਸ਼ੀ ਤੇ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ ਨੋਡਲ ਅਧਿਕਾਰੀ ਦਾ ਡਿਊਟੀ ਚਾਰਜ ਉਪਲਬਧ ਕਰਵਾਇਆ ਜਾਵੇਗਾ। ਕੋਰੋਨਾ ਸੰਕਟ ਦੌਰਾਨ ਕੇਂਦਰ ਸਰਕਾਰ ਵੱਲੋਂ ਉਦਯੋਗਾਂ ਨੂੰ ਰਫ਼ਤਾਰ ਦੇਣ ਤੇ ਨਵੇਂ ਰੁਜ਼ਗਾਰ ਦੀ ਸਿਰਜਣਾ ਕਰਨ ਲਈ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਸੀ।
ਕੋਰੋਨਾ ਮਹਾਮਾਰੀ ਨੇ ਦੇਸ਼ ਦੀ ਅਰਥਵਿਵਸਥਾ ਨੂੰ ਬੇਪਟੜੀ ਕਰ ਦਿੱਤਾ ਹੈ। ਲਾਕਡਾਊਨ ਕਾਰਨ ਆਮ ਆਦਮੀ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਸਭ ਤੋਂ ਜ਼ਿਆਦਾ ਮਾਰ ਆਰਥਿਕ ਤੌਰ ‘ਤੇ …
Wosm News Punjab Latest News