ਪੀਐਮ ਮੋਦੀ ਨੇ ਇਸ ਦੌਰਾਨ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ, ‘ਜਿਹੜੀਆਂ ਪਾਰਟੀਆਂ ਸਾਲਾਂ ਤੋਂ ਕਿਸਾਨਾਂ ਦੇ ਨਾਂ ’ਤੇ ਆਪਣੀਆਂ ਸਿਆਸੀ ਰੋਟੀਆਂ ਸੇਕਦੀਆਂ ਹਨ ਅਤੇ ਵਿਚੋਲਿਆਂ ਨੂੰ ਸਿਆਸੀ ਸਰਪ੍ਰਸਤੀ ਦਿੰਦੀਆਂ ਹਨ, ਉਨ੍ਹਾਂ ਨੂੰ ਕਿਸਾਨਾਂ ਦੀ ਆਜ਼ਾਦੀ ਹਜ਼ਮ ਨਹੀਂ ਹੋ ਰਹੀ। ਦੇਸ਼ ਦੇ ਕਿਸਾਨ ਖੇਤੀਬਾੜੀ ਸੁਧਾਰ ਬਿੱਲ ਪਾਸ ਹੋਣ ਤੋਂ ਖੁਸ਼ ਹਨ ਅਤੇ ਸਵੈ-ਨਿਰਭਰ ਖੇਤੀ ਦੀ ਦਿਸ਼ਾ ਵੱਲ ਵਧ ਰਹੇ ਹਨ।

ਪੀਐਮ ਮੋਦੀ ਨੇ ਕਿਹਾ, ‘ਸਾਡੇ ਇਥੇ ਕਿਹਾ ਜਾਂਦਾ ਹੈ ਕਿ ਜੋ ਜ਼ਮੀਨ ਨਾਲ ਜੁੜਿਆ ਹੁੰਦਾ ਹੈ, ਉਹ ਵੱਡੇ ਤੋਂ ਵੱਡੇ ਤੂਫਾਨਾਂ ਵਿੱਚ ਵੀ ਟਿਕਿਆ ਰਹਿੰਦਾ ਹੈ। ਕੋਰੋਨਾ ਕਾਰਨ ਬਣੇ ਔਖੇ ਹਾਲਾਤਾਂ ਵਿਚ ਸਾਡਾ ਖੇਤੀਬਾੜੀ ਸੈਕਟਰ ਤੇ ਕਿਸਾਨ ਇਸ ਦੀ ਜੀਵਤ ਉਦਾਹਰਣ ਹੈ।

ਉਨ੍ਹਾਂ ਕਿਹਾ, ‘ਦੇਸ਼ ਦਾ ਖੇਤੀਬਾੜੀ ਖੇਤਰ, ਸਾਡੇ ਕਿਸਾਨ, ਸਾਡੇ ਪਿੰਡ ਸਵੈ-ਨਿਰਭਰ ਭਾਰਤ ਦਾ ਅਧਾਰ ਹਨ। ਜੇ ਇਹ ਮਜ਼ਬੂਤ ਹਨ ਤਾਂ ਸਵੈ-ਨਿਰਭਰ ਭਾਰਤ ਦੀ ਬੁਨਿਆਦ ਮਜ਼ਬੂਤ ਹੋਵੇਗੀ। ਅਜੋਕੇ ਸਮੇਂ ਵਿੱਚ ਇਨ੍ਹਾਂ ਖੇਤਰਾਂ ਨੇ ਆਪਣੇ ਆਪ ਨੂੰ ਬਹੁਤ ਸਾਰੀਆਂ ਪਾਬੰਦੀਆਂ ਤੋਂ ਮੁਕਤ ਕੀਤਾ ਹੈ।

ਮਨ ਕੀ ਬਾਤ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘ਹਰਿਆਣਾ ਦੇ ਇਕ ਕਿਸਾਨ ਭਰਾ ਨੇ ਮੈਨੂੰ ਦੱਸਿਆ ਕਿ ਇਕ ਸਮਾਂ ਅਜਿਹਾ ਵੀ ਸੀ ਜਦੋਂ ਉਸ ਨੂੰ ਬਾਜ਼ਾਰ ਦੇ ਬਾਹਰ ਆਪਣੇ ਫਲ ਅਤੇ ਸਬਜ਼ੀਆਂ ਵੇਚਣ ਵਿਚ ਮੁਸ਼ਕਲ ਆਉਂਦੀ ਸੀ, ਪਰ 2014 ਵਿੱਚ, ਫਲ ਅਤੇ ਸਬਜ਼ੀਆਂ ਨੂੰ ਏਪੀਐਮਸੀ ਐਕਟ ਤੋਂ ਹਟਾ ਦਿੱਤਾ ਗਿਆ, ਇਸ ਨਾਲ ਉਨ੍ਹਾਂ ਨੂੰ ਅਤੇ ਆਸ ਪਾਸ ਦੇ ਕਿਸਾਨਾਂ ਨੂੰ ਫਾਇਦਾ ਹੋਇਆ।

ਪੀਐਮ ਮੋਦੀ ਨੇ ਕਿਹਾ, ‘ਅੱਜ, ਪਿੰਡ ਦੇ ਕਿਸਾਨ ਸਵੀਟ ਕੌਰਨ ਅਤੇ ਬੇਬੀ ਕੌਰਨ ਦੀ ਕਾਸ਼ਤ ਰਾਹੀਂ ਪ੍ਰਤੀ ਏਕੜ ਢਾਈ ਤੋਂ 3 ਲੱਖ ਦੀ ਕਮਾਈ ਕਰ ਰਹੇ ਹਨ। ਇਹ ਕਿਸਾਨ ਆਪਣੇ ਫਲ ਅਤੇ ਸਬਜ਼ੀਆਂ ਕਿਤੇ ਵੀ, ਕਿਸੇ ਨੂੰ ਵੀ ਵੇਚ ਸਕਦੇ ਹਨ ਅਤੇ ਇਹ ਸ਼ਕਤੀ ਉਨ੍ਹਾਂ ਦੀ ਤਰੱਕੀ ਦਾ ਅਧਾਰ ਹੈ। news source: news18punjab
The post ਮੋਦੀ ਨੇ ਖੇਤੀ ਬਿੱਲਾਂ ਬਾਰੇ ਕੀਤਾ ਇਹ ਵੱਡਾ ਐਲਾਨ-ਦੇਖੋ ਪੂਰੀ ਖ਼ਬਰ appeared first on Sanjhi Sath.
ਪੀਐਮ ਮੋਦੀ ਨੇ ਇਸ ਦੌਰਾਨ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ, ‘ਜਿਹੜੀਆਂ ਪਾਰਟੀਆਂ ਸਾਲਾਂ ਤੋਂ ਕਿਸਾਨਾਂ ਦੇ ਨਾਂ ’ਤੇ ਆਪਣੀਆਂ ਸਿਆਸੀ ਰੋਟੀਆਂ ਸੇਕਦੀਆਂ ਹਨ ਅਤੇ ਵਿਚੋਲਿਆਂ ਨੂੰ ਸਿਆਸੀ ਸਰਪ੍ਰਸਤੀ …
The post ਮੋਦੀ ਨੇ ਖੇਤੀ ਬਿੱਲਾਂ ਬਾਰੇ ਕੀਤਾ ਇਹ ਵੱਡਾ ਐਲਾਨ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News