ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੇ ਸਬੰਧ ਵਿਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਵੱਡਾ ਬਿਆਨ ਦਿੱਤਾ ਹੈ। ਸਥਾਨਕ ਅਨਾਜ ਮੰਡੀ ’ਚ ਕੇਵਲ ਸਿੰਘ ਢਿਲੋਂ ਵਲੋਂ ਰੱਖੀ ਗਈ ਰੈਲੀ ਵਿਚ ਹਜ਼ਾਰਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਰੈਲੀ ’ਚ ਸਿਰਫ 500 ਲੋਕ ਸਨ ਜਦੋਂ ਕਿ ਕੁਰਸੀਆਂ 70 ਹਜ਼ਾਰ ਲਗਾਈਆਂ ਗਈਆਂ ਸਨ।
ਕੈਪਟਨ ਅਮਰਿੰਦਰ ਸਿੰਘ ਖ਼ਾਲੀ ਕੁਰਸੀਆਂ ਨੂੰ ਹੀ ਸੰਬੋਧਨ ਕਰਦਾ ਰਿਹਾ। ਪੰਜਾਬ ’ਚ ਬੀ. ਜੇ. ਪੀ. ਫੇਲ੍ਹ ਹੋ ਚੁੱਕੀ ਹੈ। ਵੋਟਾਂ ਸਮੇਂ ਇਸ ਵੱਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਿਤੇ ਬੰਬ ਧਮਾਕੇ, ਕਿਤੇ ਬੇਅਦਬੀ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪ੍ਰਧਾਨ ਮੰਤਰੀ ਨੂੰ 15 ਮਿੰਟ ਕੀ ਰੁਕਣਾ ਪੈ ਗਿਆ, ਹਾਏ ਤੌਬਾ ਮਚਾ ਦਿੱਤੀ ਗਈ ਪਰ ਕਿਸਾਨ ਡੇਢ ਸਾਲ ਮੀਂਹ, ਤੂਫਾਨ, ਹਨੇਰੀ ਧੁੱਪ ਵਿਚ ਰੁਲਦਾ ਰਿਹਾ, ਉਸ ਵੇਲੇ ਤਾਂ ਕੋਈ ਹਾਏ ਤੌਬਾ ਨਹੀਂ ਮਚੀ।
ਸਿੱਧੂ ਨੇ ਅੱਗੇ ਬੋਲਦਿਆਂ ਕਿਹਾ ਕਿ ਜਦੋਂ ਮੈਂ ਪਾਕਿਸਤਾਨ ਗਿਆ ਸੀ ਉਦੋਂ ਵੀ ਬੜੀ ਹਾਏ ਤੌਬਾ ਮਚਾਈ ਗਈ। ਮੈਂ ਜਦੋਂ ਪਾਕਿਸਤਾਨ ਗਿਆ ਸੀ ਤਾਂ ਗੁਰੂ ਨਾਨਕ ਦੇਵ ਜੀ ਦੀ ਕ੍ਰਿਪਾ ਨਾਲ ਕਰਤਾਰਪੁਰ ਦਾ ਲਾਂਘਾ ਖੋਲ੍ਹਕੇ ਪਰਤਿਆ ਸੀ। ਜਦੋਂ ਬਾਦਲ ਗਏ ਸਨ ਤਾਂ ਉਹ ਉਥੋਂ ਭੇਡਾਂ ਲੈ ਕੇ ਆਏ ਸਨ। ਜਦੋਂ ਕੈਪਟਨ ਪਾਕਿਸਤਾਨ ਗਿਆ ਸੀ, ਉਦੋਂ ਸੁਲਤਾਨ ਘੋੜਾ ਲੈ ਕੇ ਆਇਆ ਸੀ।
ਨਵਜੋਤ ਸਿੱਧੂ ਨੇ ਅੱਗੇ ਬੋਲਦਿਆਂ ਕਿਹਾ ਕਿ ਮੈਂ ਪੰਜਾਬ ਵਿਚੋਂ ਮਾਫ਼ੀਆ ਨੂੰ ਖ਼ਤਮ ਕਰਕੇ ਛੱਡਾਂਗਾ। ਜਾਂ ਤਾਂ ਪੰਜਾਬ ਵਿਚ ਮਾਫ਼ੀਆ ਰਹੇਗਾ ਜਾਂ ਨਵਜੋਤ ਸਿੰਘ ਸਿੱਧੂ। ਜੇਕਰ ਪੰਜਾਬ ਵਿਚ ਮਾਫ਼ੀਆ ਰਹਿ ਗਿਆ ਤਾਂ ਪੰਜਾਬ ਨੇ ਬਰਬਾਦ ਹੋ ਜਾਣਾ ਹੈ। ਹੁਣ 10 ਰੁਪਏ ਪੈਟਰੋਲ ਘੱਟ ਕਰ ਦਿੱਤਾ। ਬਿਜਲੀ ਦੇ ਰੇਟ ਵੀ ਘਟਾ ਦਿੱਤੇ। ਇਹ 13 ਹਜ਼ਾਰ ਕਰੋੜ ਰੁਪਏ ਦਾ ਵਾਧੂ ਭਾਰ ਪੰਜਾਬ ’ਤੇ ਪਿਆ ਹੈ।
ਇਹ ਖ਼ਰਚਾ ਮਾਫ਼ੀਆ ਦੀਆਂ ਜੇਬਾਂ ਵਿਚੋਂ ਕਢਵਾਇਆ ਜਾਵੇਗਾ ਤਾਂ ਹੀ ਪੰਜਾਬ ਚੱਲੇਗਾ।ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਆਗੂ ਕੇਵਲ ਸਿੰਘ ਢਿਲੋਂ ਨੇ ਕਿਹਾ ਕਿ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਮਾਡਲ ਹੈ ਉਸੇ ਤਰ੍ਹਾਂ ਨਾਲ ਮੇਰਾ ਵੀ ਇਕ ਮਾਡਲ ਹੈ, ਬਰਨਾਲਾ ਮਾਡਲ। ਬਰਨਾਲਾ ਨੂੰ ਪੰਜਾਬ ਵਿਚ ਸਭ ਤੋਂ ਸੁੰਦਰ ਸ਼ਹਿਰ ਬਣਾਉਣ ਦਾ ਸੁਫ਼ਨਾ ਲੈ ਕੇ ਹੀ ਮੈਂ ਬਰਨਾਲਾ ਆਇਆ ਹਾਂ। ਮੇਰੇ ਉਪਰ ਇਕ ਵੀ ਦਾਗ ਨਹੀਂ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੇ ਸਬੰਧ ਵਿਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਵੱਡਾ ਬਿਆਨ ਦਿੱਤਾ ਹੈ। ਸਥਾਨਕ ਅਨਾਜ ਮੰਡੀ ’ਚ ਕੇਵਲ ਸਿੰਘ ਢਿਲੋਂ ਵਲੋਂ …
Wosm News Punjab Latest News