ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ 2022 ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ, ਜਿਸ ਨਾਲ 12 ਕਰੋੜ 44 ਲੱਖ ਤੋਂ ਵੱਧ ਕਿਸਾਨ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋਣਗੇ। ਇਹ ਬਦਲਾਅ ਅਜਿਹੇ ਸਮੇਂ ‘ਚ ਆਇਆ ਹੈ, ਜਦੋਂ ਉੱਤਰ ਪ੍ਰਦੇਸ਼, ਪੰਜਾਬ ਸਮੇਤ 5 ਸੂਬਿਆਂ ‘ਚ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤੇ 10 ਫਰਵਰੀ ਤੋਂ ਵੋਟਿੰਗ ਵੀ ਸ਼ੁਰੂ ਹੋ ਰਹੀ ਹੈ। ਇਸ ਬਦਲਾਅ ਕਾਰਨ ਹੁਣ ਲਾਭਪਾਤਰੀਆਂ ਤੋਂ ਵਿਸ਼ੇਸ਼ ਸਹੂਲਤ ਖੋਹ ਲਈ ਗਈ ਹੈ।
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 7 ਬਦਲਾਅ ਹੋਏ ਹਨ। ਕੁਝ ਦਿਨ ਪਹਿਲਾਂ, ਲਾਭਪਾਤਰੀਆਂ ਲਈ ਈ-ਕੇਵਾਈਸੀ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਸੀ, ਹਾਲਾਂਕਿ ਇਸ ਨੂੰ ਕੁਝ ਦਿਨਾਂ ਲਈ ਰੋਕ ਦਿੱਤਾ ਗਿਆ। ਜੋ ਬਦਲਾਅ ਹੋਇਆ ਹੈ, ਉਹ ਲਾਭਪਾਤਰੀਆਂ ਨੂੰ ਕੁਝ ਅਸੁਵਿਧਾ ਦਾ ਕਾਰਨ ਬਣੇਗਾ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਪੋਰਟਲ ਮੁਤਾਬਕ ਹੁਣ ਰਜਿਸਟਰਡ ਕਿਸਾਨਾਂ ਦੀ ਗਿਣਤੀ 12.44 ਕਰੋੜ ਹੋ ਗਈ ਹੈ।
ਜਾਣੋ ਕੀ ਹੋਇਆ ਬਦਲਾਅ- ਮੋਦੀ ਸਰਕਾਰ ਨੇ ਇਸ ਸਕੀਮ ਵਿੱਚ ਵੱਡਾ ਬਦਲਾਅ ਕਰਕੇ ਕਿਸਾਨਾਂ ਨੂੰ ਤੋਹਫ਼ਾ ਦਿੱਤਾ ਸੀ। ਉਹ ਬਦਲਾਅ ਇਹ ਸੀ ਕਿ ਤੁਸੀਂ ਰਜਿਸਟ੍ਰੇਸ਼ਨ ਤੋਂ ਬਾਅਦ ਆਪਣੀ ਸਥਿਤੀ ਦੀ ਖੁਦ ਜਾਂਚ ਕਰ ਸਕਦੇ ਹੋ। ਜਿਵੇਂ ਕਿ ਤੁਹਾਡੀ ਅਰਜ਼ੀ ਦੀ ਸਥਿਤੀ ਕੀ ਹੈ, ਤੁਹਾਡੇ ਬੈਂਕ ਖਾਤੇ ਵਿੱਚ ਕਿੰਨੀ ਕਿਸ਼ਤ ਆ ਗਈ ਜਾਂ ਨਹੀਂ। ਪ੍ਰਧਾਨ ਮੰਤਰੀ ਕਿਸਾਨ ਪੋਰਟਲ ‘ਤੇ ਜਾ ਕੇ ਕੋਈ ਵੀ ਕਿਸਾਨ ਆਪਣਾ ਆਧਾਰ ਨੰਬਰ, ਮੋਬਾਈਲ ਜਾਂ ਬੈਂਕ ਖਾਤਾ ਨੰਬਰ ਦਰਜ ਕਰਕੇ ਸਥਿਤੀ ਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਸੀ।
ਹੁਣ ਨਵੀਨਤਮ ਬਦਲਾਅ ਕਾਰਨ ਤੁਸੀਂ ਪੀਐਮ ਕਿਸਾਨ ਪੋਰਟਲ ‘ਤੇ ਮੋਬਾਈਲ ਨੰਬਰ ਤੋਂ ਆਪਣੀ ਸਥਿਤੀ ਨਹੀਂ ਦੇਖ ਸਕੋਗੇ। ਹੁਣ ਤੁਸੀਂ ਸਿਰਫ਼ ਆਪਣੇ ਆਧਾਰ ਨੰਬਰ ਜਾਂ ਬੈਂਕ ਖਾਤਾ ਨੰਬਰ ਰਾਹੀਂ ਹੀ ਸਟੇਟਸ ਬਾਰੇ ਪਤਾ ਕਰ ਸਕੋਗੇ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ 2022 ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ, ਜਿਸ ਨਾਲ 12 ਕਰੋੜ 44 ਲੱਖ ਤੋਂ ਵੱਧ ਕਿਸਾਨ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋਣਗੇ। ਇਹ ਬਦਲਾਅ ਅਜਿਹੇ …