Breaking News
Home / Punjab / ਮੂਸੇਵਾਲੇ ਦੇ ਕਤਲ ਕਾਂਡ ਚ’ ਹੋਰ ਗੈਂਗਸਟਾਰ ਨੂੰ ਕੀਤਾ ਕਾਬੂ-ਦੇਖੋ ਤਸਵੀਰਾਂ

ਮੂਸੇਵਾਲੇ ਦੇ ਕਤਲ ਕਾਂਡ ਚ’ ਹੋਰ ਗੈਂਗਸਟਾਰ ਨੂੰ ਕੀਤਾ ਕਾਬੂ-ਦੇਖੋ ਤਸਵੀਰਾਂ

: ਮਸ਼ਹੂਰ ਗੈਂਗਸਟਰ ਸਾਰਜ ਸਿੰਘ ਉਰਫ ਮਿੰਟੂ ਨੂੰ ਕੇਂਦਰੀ ਜਾਂਚ ਏਜੰਸੀ (CIA) ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਅੰਮ੍ਰਿਤਸਰ ਜੇਲ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਗ੍ਰਿਫਤਾਰ ਕਰ ਲਿਆ ਹੈ। ਮਿੰਟੂ ਖ਼ਿਲਾਫ਼ ਡੇਢ ਦਰਜਨ ਤੋਂ ਵੱਧ ਕੇਸ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ, ਨਸ਼ਾ ਤਸਕਰੀ, ਹਥਿਆਰ ਰੱਖਣ ਦੇ ਕੇਸ ਦਰਜ ਹਨ।

ਗੈਂਗਸਟਰ ਮਿੰਟੂ ‘ਤੇ ਲੱਗੇ ਇਲਜ਼ਾਮ- ਗੈਂਗਸਟਰ ਸਾਰਜ ਸਿੰਘ ਉਰਫ ਮਿੰਟੂ ‘ਤੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ‘ਚ ਵਰਤੀ ਗਈ ਗੱਡੀਆਂ ਮੁਹੱਈਆ ਕਰਵਾਉਣ ਦਾ ਦੋਸ਼ ਹੈ। ਪੁਲਿਸ ਨੂੰ ਸ਼ੱਕ ਹੈ ਕਿ ਸਾਰਜ ਦੇ ਇਸ਼ਾਰੇ ‘ਤੇ ਇਸ ਕਤਲ ‘ਚ ਕੁਝ ਵਿਦਿਆਰਥੀਆਂ ਨੂੰ ਵੀ ਸ਼ਾਮਲ ਕੀਤਾ ਗਿਆ।

ਦੱਸ ਦੇਈਏ ਕਿ ਅਕਤੂਬਰ 2017 ਵਿੱਚ ਸਾਰਜ ਮਿੰਟੂ ਨੇ ਹਿੰਦੂ ਨੇਤਾ ਵਿਪਨ ਸ਼ਰਮਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਗੈਂਗਸਟਰ ਮਿੰਟੂ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗੈਂਗ ਦਾ ਖਤਰਨਾਕ ਸਰਗਨਾ ਹੈ।

ਮਾਨਸਾ ਪੁਲਿਸ ਬਿਸ਼ਨੋਈ ਨੂੰ ਲਵੇਗੀ ਹਿਰਾਸਤ ਵਿੱਚ – ਮਾਨਸਾ ਪੁਲਿਸ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਲਾਰੇਂਸ ਬਿਸ਼ਨੋਈ ਨੂੰ ਹਿਰਾਸਤ ਵਿੱਚ ਲੈ ਲਵੇਗੀ। ਮੂਸੇਵਾਲਾ ਦੇ ਕਤਲ ‘ਚ 6-7 ਹਮਲਾਵਰ ਸੀ, 3 ਹਮਲਾਵਰਾਂ ਦੀ ਪਛਾਣ ਹੋ ਗਈ ਹੈ। ਜਦਕਿ ਕੈਨੇਡਾ ਬੈਠੇ ਗੋਲਡੀ ਬਰਾੜ ਲਈ ਪੰਜਾਬ ਪੁਲਿਸ ਕੇਂਦਰੀ ਏਜੰਸੀ ਦੀ ਮਦਦ ਲੈ ਰਹੀ ਹੈ।

ਗੋਲਡੀ ਬਰਾੜ ਨੇ ਲਈ ਕਤਲ ਦੀ ਜ਼ਿੰਮੇਵਾਰੀ – ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕੈਨੇਡਾ ਰਹਿੰਦੇ ਸਾਥੀ ਗੋਲਡੀ ਬਰਾੜ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਨੇ ਇਸ ਮਾਮਲੇ ਵਿੱਚ ਲਾਰੇਂਸ ਬਿਸ਼ਨੋਈ ਤੋਂ ਪੁੱਛਗਿੱਛ ਕੀਤੀ ਸੀ ਅਤੇ ਉਸ ਦੀਆਂ ਬੈਰਕਾਂ ਦੀ ਤਲਾਸ਼ੀ ਲਈ ਸੀ। ਹਾਲਾਂਕਿ ਪੁਲਿਸ ਨੂੰ ਬੈਰਕਾਂ ‘ਚੋਂ ਕੁਝ ਨਹੀਂ ਮਿਲਿਆ। ਇਸ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਨੇ ਦਿੱਲੀ ਪੁਲਿਸ ਨੂੰ ਦੱਸਿਆ ਕਿ ਮੂਸੇਵਾਲਾ ਦਾ ਕਤਲ ਉਸ ਨੇ ਨਹੀਂ ਕਰਵਾਇਆ।

: ਮਸ਼ਹੂਰ ਗੈਂਗਸਟਰ ਸਾਰਜ ਸਿੰਘ ਉਰਫ ਮਿੰਟੂ ਨੂੰ ਕੇਂਦਰੀ ਜਾਂਚ ਏਜੰਸੀ (CIA) ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਅੰਮ੍ਰਿਤਸਰ ਜੇਲ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਗ੍ਰਿਫਤਾਰ ਕਰ ਲਿਆ ਹੈ। …

Leave a Reply

Your email address will not be published. Required fields are marked *