Breaking News
Home / Punjab / ਮੀਂਹ ਨੇ ਤੋੜੇ ਸਾਰੇ ਰਿਕਾਰਡ-ਅੱਜ ਪੰਜਾਬ ਲਈ ਜ਼ਾਰੀ ਹੋਇਆ ਵੱਡਾ ਅਲਰਟ-ਹੋ ਜਾਓ ਸਾਵਧਾਨ

ਮੀਂਹ ਨੇ ਤੋੜੇ ਸਾਰੇ ਰਿਕਾਰਡ-ਅੱਜ ਪੰਜਾਬ ਲਈ ਜ਼ਾਰੀ ਹੋਇਆ ਵੱਡਾ ਅਲਰਟ-ਹੋ ਜਾਓ ਸਾਵਧਾਨ

ਪਹਿਲੀ ਸਤੰਬਰ ਤੋਂ ਸ਼ਨੀਵਾਰ ਦੁਪਹਿਰ ਤਕ 380.3 ਮਿਮੀ ਬਾਰਸ਼ ਦੇ ਨਾਲ ਦਿੱਲੀ ‘ਚ 121 ਸਾਲਾਂ ‘ਚ ਦੂਜੀ ਸਭ ਤੋਂ ਜ਼ਿਆਦਾ ਬਾਰਸ਼ ਦਰਜ ਕੀਤੀ ਗਈ। ਰਾਜਧਾਨੀ ‘ਚ ਸਾਲ 1944 ਤੋਂ ਬਾਅਦ ਸਭ ਤੋਂ ਜ਼ਿਆਦਾ ਬਾਰਸ਼ ਹੋਈ। ਜਿਸ ਨਾਲ ਇਹ ਇਕ ਸਦੀ ‘ਚ ਸਭ ਤੋਂ ਜ਼ਿਆਦਾ ਬਾਰਸ਼ ਵਾਲਾ ਸਤੰਬਰ ਮਹੀਨਾ ਬਣ ਗਿਆ। ਦਿੱਲੀ ‘ਚ ਅੱਜ ਵੀ ਭਾਰੀ ਬਾਰਸ਼ ਦੀ ਭਵਿੱਖਬਾਣੀ ਹੈ।

ਇਹ ਦਿੱਲੀ-ਐਨਸੀਆਰ, ਪੰਜਾਬ ਤੇ ਰਾਜਸਥਾਨ ਨੂੰ ਕਵਰ ਕਰੇਗਾ।ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਉੱਤਰਾਖੰਡ, ਓੜੀਸਾ ਦੇ ਕੁਝ ਹਿੱਸਿਆਂ, ਛੱਤੀਸਗੜ੍ਹ, ਮੱਧ ਪ੍ਰਦੇਸ਼, ਪੂਰਬੀ ਰਾਜਸਥਾਨ, ਪੂਰਬੀ ਗੁਜਰਾਤ ਤੇ ਅੰਡੋਮਾਨ-ਨਿਕੋਬਾਰ ਦੀਪ ਸਮੂਹ ‘ਚ ਅੱਜ ਹਲਕੀ ਤੋਂ ਮੱਧਮ ਬਾਰਸ਼ ਨਾਲ ਕੁਝ ਥਾਵਾਂ ‘ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।

ਇਸ ਤੋਂ ਇਲਾਵਾ ਪੱਛਮੀ ਬੰਗਾਲ ਦੇ ਹਿੱਸਿਆਂ, ਕੋਂਕਣ ਤੇ ਗੋਆ ਤੇ ਤਟੀ ਕਰਨਾਟਕ ‘ਚ ਹਲਕੀ ਤੋਂ ਮੱਧਮ ਬਾਰਸ਼ ਦੇ ਨਾਲ ਤੇਜ਼ ਬਾਰਸ਼ ਹੋ ਸਕਦੀ ਹੈ।ਉੱਥੇ ਹੀ ਪੱਛਮੀ ਰਾਜਸਥਾਨ, ਸੌਰਾਸ਼ਟਰ ਤੇ ਕੱਛ, ਤੇਲੰਗਾਨਾ ਦੇ ਕੁਝ ਹਿੱਸਿਆਂ ‘ਚ ਬਾਰਸ਼ ਹੋ ਸਕਦੀ ਹੈ। ਕਰਨਾਟਕ, ਕੇਰਲ, ਤਾਮਿਲਨਾਡੂ ਦੇ ਕੁਝ ਹਿੱਸਿਆਂ, ਬਿਹਾਰ ਤੇ ਪੂਰਬਉੱਤਰ ਭਾਰਤ ‘ਚ ਹਲਕੀ ਬਾਰਸ਼ ਸੰਭਵ ਹੈ।

ਮੱਧ ਪ੍ਰਦੇਸ਼ ਦੇ 16 ਜ਼ਿਲ੍ਹਿਆਂ ‘ਚ ਆਮ ਨਾਲੋਂ ਘੱਟ ਬਾਰਸ਼ ਹੋਈ – ਮੱਧ ਪ੍ਰਦੇਸ਼ ‘ਚ ਇਸ ਮਾਨਸੂਨ ਸੀਜ਼ਨ ‘ਚ ਹੁਣ ਤਕ 802 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਜੋ ਆਮ ਨਾਲੋਂ ਛੇ ਫੀਸਦ ਘੱਟ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਮੱਧ ਪ੍ਰਦੇਸ਼ ‘ਚ ਇਕ ਜੂਨ ਤੋਂ ਹੁਣ ਤਕ 802 ਮਿਮੀ ਬਾਰਸ਼ ਹੋਈ ਹੈ ਜਦਕਿ ਇਸ ਮੌਸਮ ‘ਚ ਆਮ ਤੌਰ ‘ਤੇ ਔਸਤ ਬਾਰਸ਼ 854.8 ਮਿਮੀ ਹੁੰਦੀ ਹੈ।

ਸੂਬੇ ਦੇ ਘੱਟੋ-ਘੱਟ 16 ਜਿਲ੍ਹਿਆਂ ‘ਚ ਘੱਟ ਬਾਰਸ਼ ਦਰਜ ਕੀਤੀ ਗਈ। ਇਨ੍ਹਾਂ ‘ਚੋਂ 11 ਪੂਰਬੀ ਤੇ ਪੰਜ ਸੂਬੇ ਦੇ ਪੱਛਮੀ ਹਿੱਸੇ ‘ਚ ਹਨ। ਪੂਰਬੀ ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ ‘ਚ ਸਭ ਤੋਂ ਘੱਟ ਆਮ ਨਾਲੋਂ 44 ਫੀਸਦ ਘੱਟ ਬਾਰਸ਼ ਦਰਜ ਹੋਈ ਹੈ। ਜਦਕਿ ਸਿੰਗਰੌਲੀ ‘ਚ ਸਭ ਤੋਂ ਜ਼ਿਆਦਾ ਆਮ ਨਾਲੋਂ 47 ਫੀਸਦ ਜ਼ਿਆਦਾ ਬਾਰਸ਼ ਹੋਈ ਹੈ। ਮੱਧ ਪ੍ਰਦੇਸ਼ ‘ਚ ਇਸ ਸਾਲ ਮਾਨਸੂਨ ਆਮ ਨਾਲੋਂ 7 ਦਿਨ ਪਹਿਲਾਂ 10 ਜੂਨ ਨੂੰ ਐਕਟਿਵ ਹੋ ਗਿਆ ਸੀ।

ਪਹਿਲੀ ਸਤੰਬਰ ਤੋਂ ਸ਼ਨੀਵਾਰ ਦੁਪਹਿਰ ਤਕ 380.3 ਮਿਮੀ ਬਾਰਸ਼ ਦੇ ਨਾਲ ਦਿੱਲੀ ‘ਚ 121 ਸਾਲਾਂ ‘ਚ ਦੂਜੀ ਸਭ ਤੋਂ ਜ਼ਿਆਦਾ ਬਾਰਸ਼ ਦਰਜ ਕੀਤੀ ਗਈ। ਰਾਜਧਾਨੀ ‘ਚ ਸਾਲ 1944 ਤੋਂ ਬਾਅਦ …

Leave a Reply

Your email address will not be published. Required fields are marked *