ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮ – ਰ ਰਹੇ ਹਨ। ਇੰਡੀਆ ਵਿਚ ਵੀ ਇਸ ਨੇ ਆਪਣੇ ਪੈਰ ਪੂਰੀ ਤਰਾਂ ਨਾਲ ਪਸਾਰ ਲਏ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦੀ ਲਪੇਟ ਵਿਚ ਆ ਰਿਹਾ ਹੈ।

ਪੂਰੀ ਦੁਨੀਆ ਸਮੇਤ ਭਾਰਤ ‘ਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਹੁਣ ਤੱਕ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਵੀ ਕੋਰੋਨਾ ਦੀ ਲਪੇਟ ‘ਚ ਆ ਚੁੱਕੀਆਂ ਹਨ। ਬੱਚਨ ਪਰਿਵਾਰ ਤੋਂ ਬਾਅਦ ਹੁਣ ਕੋਰੋਨਾ ਨੇ ਕਪੂਰ ਪਰਿਵਾਰ ਦੇ ਘਰ ਦਸਤਕ ਦੇ ਦਿੱਤੀ ਹੈ। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਰਜੁਨ ਕਪੂਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ ਜਿਸ ਦੀ ਜਾਣਕਾਰੀ ਅਰਜੁਨ ਕਪੂਰ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ।

ਅਰਜੁਨ ਕਪੂਰ ਦਾ ਕਹਿਣਾ ਹੈ ਕਿ ‘ਮੈਂ ਹਾਲ ਹੀ ‘ਚ ਆਪਣਾ ਕੋਰੋਨਾ ਟੈਸਟ ਕਰਵਾਇਆ ਹੈ ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ।’ ਫਿਲਹਾਲ ਅਰਜੁਨ ਕਪੂਰ ਨੇ ਖੁਦ ਨੂੰ ਆਪਣੇ ਘਰ ‘ਚ ਕੁਆਰੰਟੀਨ ਕੀਤਾ ਹੋਇਆ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਬੋਨੀ ਕਪੂਰ ਦੇ ਸਟਾਫ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ।

ਹਾਲਾਂਕਿ ਬੋਨੀ ਕਪੂਰ, ਜਾਨ੍ਹਵੀ ਕਪੂਰ ਅਤੇ ਖੁਸ਼ੀ ਕਪੂਰ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ। ਇਸ ਤੋਂ ਇਲਾਵਾ ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਐਸ਼ਵਰਿਆ ਅਤੇ ਆਰਾਧਿਆ ਬੱਚਨ ਵੀ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਹਨ। ਕੋਰੋਨਾ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਬੱਚਨ ਪਰਿਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ

The post ਮਸ਼ਹੂਰ ਬੋਲੀਵੁਡ ਐਕਟਰ ਅਨਿਲ ਕਪੂਰ ਦੇ ਪ੍ਰੀਵਾਰ ਤੋਂ ਆਈ ਇਹ ਮਾੜੀ ਖਬਰ appeared first on Sanjhi Sath.
ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ …
The post ਮਸ਼ਹੂਰ ਬੋਲੀਵੁਡ ਐਕਟਰ ਅਨਿਲ ਕਪੂਰ ਦੇ ਪ੍ਰੀਵਾਰ ਤੋਂ ਆਈ ਇਹ ਮਾੜੀ ਖਬਰ appeared first on Sanjhi Sath.
Wosm News Punjab Latest News