‘ਬਿੱਗ ਬੌਸ 15’ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਲਮਾਨ ਖ਼ਾਨ ਦੀ ਜਗ੍ਹਾ ਇਸ ਹਫਤੇ ਸ਼ਹਿਨਾਜ਼ ਗਿੱਲ ਸ਼ੋਅ ਦੇ ‘ਵੀਕੈਂਡ ਕਾ ਵਾਰ’ ਐਪੀਸੋਡ ਨੂੰ ਹੋਸਟ ਕਰਦੀ ਨਜ਼ਰ ਆਵੇਗੀ। ਕਿਹਾ ਜਾ ਰਿਹਾ ਹੈ ਕਿ ‘ਬਿੱਗ ਬੌਸ 15’ ਉਹ ਕਮਾਲ ਨਹੀਂ ਦਿਖਾ ਸਕਿਆ ਹੈ, ਜਿਸ ਦੀ ਉਮੀਦ ਸੀ। ‘ਬਿੱਗ ਬੌਸ 15’ ਟੀ. ਆਰ. ਪੀ. ਸੂਚੀ ’ਚ ਨਹੀਂ ਆ ਰਿਹਾ ਹੈ। ਟੀ. ਆਰ. ਪੀ. ਸੂਚੀ ਦੇ ਟਾਪ 10 ’ਚ ਵੀ ਸ਼ੋਅ ਨੂੰ ਜਗ੍ਹਾ ਨਹੀਂ ਮਿਲੀ ਹੈ।
ਕੁਝ ਸਮਾਂ ਪਹਿਲਾਂ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਸ਼ਹਿਨਾਜ਼ ਗਿੱਲ ‘ਬਿੱਗ ਬੌਸ 15’ ’ਚ ਵਾਈਲਡ ਕਾਰਡ ਐਂਟਰੀ ਲੈ ਸਕਦੀ ਹੈ ਕਿਉਂਕਿ ਉਸ ਨੂੰ ਨਿਰਮਾਤਾਵਾਂ ਨੇ ਸੰਪਰਕ ਕੀਤਾ ਹੈ। ਹਾਲਾਂਕਿ ਸ਼ਹਿਨਾਜ਼ ਗਿੱਲ ਨੇ ਇਸ ਆਫਰ ਨੂੰ ਠੁਕਰਾ ਦਿੱਤਾ ਸੀ। ਇਸ ਦੌਰਾਨ ਹੁਣ ਕਈ ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਹਿਨਾਜ਼ ਗਿੱਲ ਇਸ ਹਫਤੇ ‘ਵੀਕੈਂਡ ਕਾ ਵਾਰ’ ’ਚ ਧਮਾਲ ਮਚਾਉਂਦੀ ਨਜ਼ਰ ਆਵੇਗੀ।
ਰਿਪੋਰਟਾਂ ਮੁਤਾਬਕ ਸਲਮਾਨ ਖ਼ਾਨ ਇਸ ਹਫਤੇ ‘ਬਿੱਗ ਬੌਸ 15’ ਨੂੰ ਹੋਸਟ ਨਹੀਂ ਕਰਨ ਜਾ ਰਹੇ ਹਨ ਕਿਉਂਕਿ ਸਲਮਾਨ ਖ਼ਾਨ ਆਪਣੇ ਦਬੰਗ ਟੂਰ ’ਚ ਰੁੱਝੇ ਹੋਏ ਹਨ, ਇਸ ਲਈ ਇਸ ਹਫਤੇ ਉਹ ‘ਬਿੱਗ ਬੌਸ 15’ ਦੀ ਸ਼ੂਟਿੰਗ ਨਹੀਂ ਕਰ ਸਕੇ। ਅਜਿਹੇ ’ਚ ਸ਼ਹਿਨਾਜ਼ ਗਿੱਲ ਮਨੋਰੰਜਨ ਦਾ ਤੜਕਾ ਲਗਾਉਂਦੀ ਨਜ਼ਰ ਆਵੇਗੀ।
ਹਾਲਾਂਕਿ ਹੁਣ ਤਕ ਨਾ ਤਾਂ ਸ਼ੋਅ ਦੇ ਮੇਕਰਜ਼ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਤੇ ਨਾ ਹੀ ਸ਼ਹਿਨਾਜ਼ ਗਿੱਲ ਨੇ ਖ਼ੁਦ ਇਸ ਬਾਰੇ ਕੁਝ ਕਿਹਾ ਹੈ। ਜਦੋਂ ਤੋਂ ਇਹ ਖ਼ਬਰਾਂ ਸਾਹਮਣੇ ਆਈਆਂ ਹਨ, ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕ ਕਾਫੀ ਖ਼ੁਸ਼ ਨਜ਼ਰ ਆ ਰਹੇ ਹਨ। ਦੱਸਣਯੋਗ ਹੈ ਕਿ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਕਿਸੇ ਵੀ ਟੀ. ਵੀ. ਸ਼ੋਅ ’ਚ ਨਜ਼ਰ ਨਹੀਂ ਆਈ। ਕੁਝ ਸਮਾਂ ਪਹਿਲਾਂ ਸ਼ਹਿਨਾਜ਼ ਗਿੱਲ ਆਪਣੀ ਫ਼ਿਲਮ ‘ਹੌਂਸਲਾ ਰੱਖ’ ਦੀ ਪ੍ਰਮੋਸ਼ਨ ਕਰਦੀ ਨਜ਼ਰ ਆਈ ਸੀ।
‘ਬਿੱਗ ਬੌਸ 15’ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਲਮਾਨ ਖ਼ਾਨ ਦੀ ਜਗ੍ਹਾ ਇਸ ਹਫਤੇ ਸ਼ਹਿਨਾਜ਼ ਗਿੱਲ ਸ਼ੋਅ ਦੇ ‘ਵੀਕੈਂਡ ਕਾ ਵਾਰ’ ਐਪੀਸੋਡ …
Wosm News Punjab Latest News