ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੇ ਸਭ ਨੂੰ ਹੀ ਝਿੰਜੋੜ ਕੇ ਰੱਖ ਦਿੱਤਾ ਹੈ । ਮੂਸੇਵਾਲਾ ਦੀ ਸ਼ੌਹਰਤ ਦੇ ਚਰਚੇ ਪੰਜਾਬ ਹੀ ਨਹੀਂ ਸਗੋਂ ਪੂਰੀ ਦੁਨੀਆ ਭਰ ਦੇ ਵਿੱਚ ਛਿੜੇ ਹੋਏ ਹਨ । ਹਰ ਕੋਈ ਜ਼ਿਕਰ ਕਰ ਰਿਹਾ ਹੈ ਸਿੱਧੂ ਮੂਸੇਵਾਲਾ ਦੀ ਮਿਹਨਤ ,ਉਸ ਦੇ ਗਾਣਿਆਂ ਤੇ ਉਸ ਦੇ ਸੁਭਾਅ ਦਾ ।
ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਸਿੱਧੂ ਮੁੱਸੇਵਾਲਾ ਵਰਗੀ ਸ਼ੋਹਰਤ ਦੀ ਪ੍ਰਾਪਤੀ ਕਰਨਾ ਚਾਹੁੰਦੇ ਹਨ । ਇਸ ਦੇ ਚੱਲਦੇ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਕਤੇ ਦੱਸਾਂਗੇ ਜਿਨ੍ਹਾਂ ਨੁਕਤਿਆਂ ਦੇ ਜ਼ਰੀਏ ਸਿੱਧੂ ਮੂਸੇਵਾਲਾ ਨੇ ਪੂਰੀ ਦੁਨੀਆ ਭਰ ਦੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ । ਸਿੱਧੂ ਮੂਸੇਵਾਲਾ ਹਮੇਸ਼ਾਂ ਸਿੱਖੀ ਪ੍ਰਮੋਟ ਕਰਦਾ ਸੀ|
ਉਸਦੇ ਵੱਲੋਂ ਦਸਤਾਰ ਪਾਉਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਦਾ ਸੀ ਅਤੇ ਉਹ ਖ਼ੁਦ ਵੀ ਹਮੇਸ਼ਾਂ ਸਿਰ ਤੇ ਦਸਤਾਰ ਸਜਾਉਂਦਾ ਸੀ । ਹੋਰਾ ਕਲਾਕਾਰਾਂ ਦੇ ਵਾਂਗੂੰ ਮੁਸੇਵਾਲਾ ਵੱਲੋਂ ਕਦੇ ਵੀ ਆਪਣੇ ਕੇਸ ਕਤਲ ਨਹੀਂ ਕਰਵਾਏ ਗਏ । ਹਮੇਸ਼ਾ ਪੱਗ ਨੂੰ ਪ੍ਰਮੋਟ ਕਰਦਾ ਸੀ ਤੇ ਖ਼ਾਲਸਾ ਬਾਰੇ ਗੱਲ ਕਰਦਾ ਸੀ ।
ਗੁਰੂਆਂ ਦਾ ਜ਼ਿਕਰ ਆਪਣੇ ਗੀਤਾਂ ਵਿਚ ਹਮੇਸ਼ਾ ਉਸ ਦੇ ਵੱਲੋਂ ਕੀਤਾ ਜਾਂਦਾ ਸੀ । ਇੰਨਾ ਹੀ ਨਹੀਂ ਸਗੋਂ ਜਦੋਂ ਵੀ ਸਿੱਧੂ ਕੋਈ ਪ੍ਰੋਗਰਾਮ ਕਰਨ ਜਾਂਦਾ ਸੀ ਤਾਂ ਉਹ ਆਪਣੇ ਮਾਪਿਆਂ ਦਾ ਆਸ਼ੀਰਵਾਦ ਲੈ ਕੇ ਜਾਦਾ ਸੀ । ਪਾਠ ਵਿੱਚ ਵਿਸ਼ਵਾਸ ਕਰਦਾ ਸੀ ਤੇ ਇਨ੍ਹਾਂ ਸਾਰੇ ਗੁਣਾਂ ਕਾਰਨ ਹੀ ਸਿੱਧੂ ਮੂਸੇਵਾਲਾ ਨੇ ਆਪਣੇ ਜੀਵਨ ਵਿੱਚ ਛੋਟੀ ਉਮਰੇ ਹੀ ਤਰੱਕੀ ਦੀਆਂ ਬੁਲੰਦੀਆਂ ਹਾਸਲ ਕੀਤੀਆਂ ।
ਸਭ ਤੋਂ ਵੱਡੀ ਗੱਲ ਇਹ ਸੀ ਕਿ ਸਿੱਧੂ ਮੂਸੇਵਾਲਾ ਨੂੰ ਉਸ ਦੇ ਪਰਿਵਾਰ ਦਾ ਸਪੋਰਟ ਸੀ । ਘਰਦਿਆਂ ਦਾ ਸਪੋਰਟ ਆਪੇ ਹੀ ਮਨੁੱਖ ਨੂੰ ਤਰੱਕੀ ਵੱਲ ਲੈ ਜਾਂਦਾ ਹੈ ਤੇ ਸਿੱਧੂ ਮੂਸੇਵਾਲਾ ਨੇ ਹਮੇਸ਼ਾ ਆਪਣੇ ਗੀਤਾਂ ਰਾਹੀਂ ਸੱਚ ਬੋਲਿਆ ਤੇ ਇਸੇ ਸੱਚਾਈ ਦੀ ਰਾਹ ਤੇ ਤੁਰ ਕੇ ਮੁਸੇਵਾਲਾ ਨੇ ਆਪਣਾ ਨਾਂ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਚਮਕਾਇਆ । ਉਪਰੋਕਤ ਵਿਸ਼ੇ ਸਬੰਧੀ ਹੋਰ ਜਾਣਕਾਰੀ ਲਈ ਨੀਚੇ ਵੀਡੀਓ ਦੇ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ|
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੇ ਸਭ ਨੂੰ ਹੀ ਝਿੰਜੋੜ ਕੇ ਰੱਖ ਦਿੱਤਾ ਹੈ । ਮੂਸੇਵਾਲਾ ਦੀ ਸ਼ੌਹਰਤ ਦੇ ਚਰਚੇ ਪੰਜਾਬ ਹੀ ਨਹੀਂ ਸਗੋਂ ਪੂਰੀ ਦੁਨੀਆ ਭਰ ਦੇ …