Breaking News
Home / Punjab / ਭਗਵੰਤ ਮਾਨ ਨੇ ਵਿਭਾਗਾਂ ਤੋਂ ਮੰਗੀ ਰਿਪੋਰਟ-ਜਲਦੀ ਲੋਕਾਂ ਨੂੰ ਮਿਲੇਗਾ ਇਹ ਤੋਹਫ਼ਾ

ਭਗਵੰਤ ਮਾਨ ਨੇ ਵਿਭਾਗਾਂ ਤੋਂ ਮੰਗੀ ਰਿਪੋਰਟ-ਜਲਦੀ ਲੋਕਾਂ ਨੂੰ ਮਿਲੇਗਾ ਇਹ ਤੋਹਫ਼ਾ

‘ਆਪ’ ਸਰਕਾਰ ਆਪਣੇ ਕੀਤੇ ਵਾਅਦੇ ਮੁਤਾਬਕ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਉਪਲਬਧ ਕਰਵਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਇਨ੍ਹਾਂ ਵਿਚੋਂ ਕੁਝ ਭਰਤੀਆਂ ਤਾਂ ਸ਼ੁਰੂ ਹੋ ਚੁੱਕੀਆਂ ਹਨ। ਸਰਕਾਰ ਨੇ ਹੁਣ ਫੈਸਲਾ ਲਿਆ ਹੈ ਕਿ ਜਲਦ ਹੀ 8 ਵਿਭਾਗਾਂ ਵਿਚ ਕਲਾਸ-2 ਤੋਂ ਲੈ ਕੇ ਕਲਾਸ-4 ਤੱਕ ਦੇ ਖਾਲੀ ਅਹੁਦਿਆਂ ਨੂੰ ਭਰਿਆ ਜਾਵੇਗਾ। ਇਸ ਲਈ ਸਰਕਾਰ ਨੇ ਉਕਤ ਵਿਭਾਗਾਂ ਨੂੰ ਕਿਸ-ਕਿਸ ਰੈਂਕ ਦੀਆਂ ਪੋਸਟਾਂ ਖਾਲੀ ਹਨ, ਇਸ ਲਈ ਨੂੰ ਕੇ ਕਮੇਟੀ ਦਾ ਗਠਨ ਕਰਕੇ ਸਾਰੇ ਪਹਿਲੂਆਂ ‘ਤੇ ਵਿਚਾਰ-ਚਰਚਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਮਾਨ ਨੇ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਸ ਭਰਤੀ ਪ੍ਰਕਿਰਿਆ ਨੂੰ ਸ਼ੁਰੂ ਕਰਕੇ ਸੀਐੱਮਓ ਨੰ ਰਿਪੋਰਟ ਦੇਣ।

ਸਰਕਾਰ ਨੇ ਰਿਪੋਰਟ ਸੌਂਪਣ ਲਈ 30 ਦਿਨ ਦਾ ਸਮਾਂ ਦਿੱਤਾ ਹੈ। ਇਸ ਵਿਚ ਦੱਸਣਾ ਹੋਵੇਗਾ ਕਿੰਨੇ ਅਹੁਦੇ ਕਲਾਸ-2 ਤੋਂ ਲੈ ਕੇ ਕਲਾਸ-4 ਤੱਕ ਦੇ ਮੁਲਾਜ਼ਮਾਂ ਦੇ ਅਹੁਦੇ ਖਾਲੀ ਸਨ। ਸਾਰੇ ਵਿਭਾਗਾਂ ਦੇ ਪ੍ਰਧਾਨਾਂ ਨੂੰ ਪੂਰਾ ਵੇਰਵਾ ਦੇਣਾ ਪਵੇਗਾ।

ਪੰਜਾਬ ਸਰਕਾਰ ਨੇ ਸਿੱਖਿਆ, ਸਿਹਤ, ਰੈਵੇਨਿਊ, ਸੋਸ਼ਲ ਵੈਲੇਫੇਅਰ, ਪੰਜਾਬ ਪੁਲਿਸ, ਲੋਕਲ ਬਾਡੀ, ਪਬਲਿਕ ਹੈਲਥ ਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਚ ਇਹ ਭਰਤੀ ਕਰ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਭਾਗਾਂ ਵਿਚ ਕਲਾਸ-2 ਤੋਂ ਲੈ ਕੇ ਕਲਾਸ-4 ਤੱਕ ਦੇ ਵੱਖ-ਵੱਖ ਅਹੁਦੇ ਖਾਲੀ ਪਏ ਹਨ। ਲੋਕਾਂ ਦੇ ਆਪਣੇ ਕੰਮ ਲਈ ਇਕ ਤੋਂ ਵਧ ਵਾਰ ਚੱਕਰ ਲਗਾਉਣੇ ਪੈਂਦੇ ਹਨਤੇ ਕੋਈ ਮੁਲਾਜ਼ਮ ਛੁੱਟੀ ‘ਤੇ ਹੋਵੇ ਤਾਂ ਕਈ ਦਿਨਾਂ ਤੱਕ ਸਬੰਧਤ ਫਾਈਲ ਦਾ ਕੰਮ ਲਟਕਦਾ ਰਹਿੰਦਾ ਹੈ ਕਿਉਂਕਿ ਛੁੱਟੀ ‘ਤੇ ਗਏ ਮੁਲਾਜ਼ਮ ਦਾ ਕੰਮ ਦੇਖਣ ਵਾਲਾ ਕੋਈ ਨਹੀਂ ਹੁੰਦਾ।

8 ਵਿਭਾਗਾਂ ਦੇ ਜ਼ਿਲ੍ਹਾ ਪੱਧਰ ‘ਤੇ ਲਗਭਗ 16,000 ਮੁਲਾਜ਼ਮਾਂ ਦੀ ਭਰਤੀ ਹੋਵੇਗੀ। ਇਨ੍ਹਾਂ ਵਿਚੋਂ ਜ਼ਿਆਦਾਤਰ ਜ਼ਿਲ੍ਹੇ ਵਿਚ ਵੱਖ-ਵੱਖ ਵਿਭਾਗਾਂ ਵਿਚ ਪਬਲਿਕ ਡੀਲਿੰਗ ਵਾਲੇ ਖਾਲੀ ਅਹੁਦਿਆਂ ‘ਤੇ ਹੀ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ ਕਿਉਂਕਿ ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਮਿਲ ਕੇ ਜ਼ਿਲ੍ਹਿਆਂ ਵਿਚ ਖਾਲੀ ਅਹੁਦਿਆਂ ‘ਤੇ ਤੁਰੰਤ ਭਰਤੀ ਦੀ ਗੁਹਾਰ ਲਗਾਈ ਸੀ।

ਡਿਪਟੀ ਕਮਿਸ਼ਨਰਾਂ ਦੇ ਆਫਿਸ ਸਣੇ ਤਹਿਸੀਲਾਂ ਤੇ ਹੋਰ ਪਬਲਿਕ ਡੀਲਿੰਗ ਵਾਲੀਆਂ ਵਿੰਡੋ ‘ਤੇ ਵੀ ਸਭ ਤੋਂ ਵਧ ਲੋਕ ਕੰਮ ਕਰਵਾਉਣ ਆਉਂਦੇ ਹਨ। ਸਥਾਨਕ ਨੇਤਾਵਾਂ ਕੋਲ ਮੁਲਾਜ਼ਮਾਂ ਦੀ ਕਮੀ ਨੂੰ ਲੈ ਕੇ ਵੀ ਸ਼ਿਕਾਇਤਾਂ ਆਉਂਦੀਆਂ ਹਨ।

‘ਆਪ’ ਸਰਕਾਰ ਆਪਣੇ ਕੀਤੇ ਵਾਅਦੇ ਮੁਤਾਬਕ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਉਪਲਬਧ ਕਰਵਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਇਨ੍ਹਾਂ ਵਿਚੋਂ ਕੁਝ ਭਰਤੀਆਂ ਤਾਂ ਸ਼ੁਰੂ ਹੋ ਚੁੱਕੀਆਂ ਹਨ। ਸਰਕਾਰ …

Leave a Reply

Your email address will not be published. Required fields are marked *