Breaking News
Home / Punjab / ਭਗਵੰਤ ਮਾਨ ਨੇ ਲਿਆ ਇੱਕ ਹੋਰ ਵੱਡਾ ਫੈਸਲਾ-ਸੂਬੇ ਚੋਂ ਹੁਣ ਇਹ ਚੀਜ਼ ਕਰਤੀ ਖਤਮ

ਭਗਵੰਤ ਮਾਨ ਨੇ ਲਿਆ ਇੱਕ ਹੋਰ ਵੱਡਾ ਫੈਸਲਾ-ਸੂਬੇ ਚੋਂ ਹੁਣ ਇਹ ਚੀਜ਼ ਕਰਤੀ ਖਤਮ

ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਸੱਤਾ ਸੰਭਾਲੇ ਹੋਏ 50 ਦਿਨਾਂ ਦੇ ਲਗਭਗ ਦਾ ਸਮਾਂ ਹੋ ਗਿਆ ਹੈ ਤੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਵੱਡੇ ਫੈਸਲੇ ਕੀਤੇ ਜਾ ਰਹੇ ਹਨ। ਲੋਕਾਂ ਦੇ ਹਿੱਤ ਲਈ ਆਏ ਦਿਨ ਵੱਡੇ ਐਲਾਨ ਵੀ ਮਾਨ ਸਰਕਾਰ ਵੱਲੋਂ ਲਏ ਜਾ ਰਹੇ ਹਨ। ਅੱਜ ਇੱਕ ਹੋਰ ਵੱਡਾ ਫੈਸਲਾ ਵੀਆਈਪੀ ਕਲਚਰ ਨੂੰ ਖਤਮ ਕਰਨ ਤਹਿਤ ਸੂਬਾ ਸਰਕਾਰ ਵੱਲੋਂ ਲਿਆ ਗਿਆ ਹੈ।

ਮੁੱਖ ਮੰਤਰੀ ਮਾਨ ਨੇ ਦੱਸਿਆ ਅਸੀਂ ਜੋ ਕੰਮ 50 ਦਿਨਾਂ ਵਿਚ ਕੀਤੇ ਉਹ ਬਾਕੀਆਂ ਤੋਂ 50 ਸਾਲਾਂ ਵਿਚ ਨਹੀਂ ਹੋਏ। ਆਮ ਆਦਮੀ ਪਾਰਟੀ ਵੱਲੋਂ ਇਨ੍ਹਾਂ 50 ਦਿਨਾਂ ਵਿਚ ਨੌਕਰੀਆਂ, 300 ਯੂਨਿਟ ਫ੍ਰੀ ਬਿਜਲੀ, ਨਾਜਾਇਜ਼ ਜ਼ਮੀਨਾਂ ‘ਤੇ ਕਬਜ਼ੇ ਹਟਵਾਏ ਗਏ ਤੇ ਇਸ ਤੋਂ ਇਲਾਵਾ ਵੀਆਈਪੀ ਕਲਚਰ ਨੂੰ ਖਤਮ ਕਰਨ ਲਈ ਕਈ ਹੋਰ ਫੈਸਲੇ ਸੂਬਾ ਸਰਕਾਰ ਵੱਲੋਂ ਲਏ ਗਏ ਜਿਵੇਂ ਪੁਰਾਣੇ ਵਿਧਾਇਕਾਂ, ਮੰਤਰੀਆਂ ਦੀਆਂ ਸਕਿਓਰਿਟੀ ਨੂੰ ਘਟਾਇਆ ਗਿਆ, ਇਕ ਵਿਧਾਇਕ, ਇਕ ਪੈਨਸ਼ਨ ਸਕੀਮ ਨੂੰ ਲਾਗੂ ਕੀਤਾ ਗਿਆ।

ਅੱਜ ਇੱਕ ਹੋਰ ਵੱਡਾ ਫੈਸਲਾ ਵੀਆਈਪੀ ਕਲਚਰ ਨੂੰ ਖਤਮ ਕਰਨ ਤਹਿਤ ਸੂਬਾ ਸਰਕਾਰ ਵੱਲੋਂ ਲਿਆ ਗਿਆ ਹੈ। ਇਸ ਤਹਿਤ ਹੁਣ ਜੇਲ੍ਹਾਂ ‘ਚ VIP ਕਲਚਰ ਖ਼ਤਮ ਕਰਨ ਦਾ ਫੈਸਲਾ ਲਿਆ ਗਿਆ ਹੈ। ਪੰਜਾਬ ਦੀਆਂ ਜੇਲ੍ਹਾਂ ‘ਚ ਹੁਣ VIP ਸੈੱਲ ਖ਼ਤਮ ਕੀਤੇ ਜਾਣਗੇ। ਵੀਆਈਪੀ ਕਮਰਿਆਂ ਨੂੰ ਪ੍ਰਬੰਧਕੀ ਬਲਾਕ ਵਿਚ ਤਬਦੀਲ ਕੀਤਾ ਜਾਵੇਗਾ ਤਾਂ ਜੋ ਜੇਲ੍ਹ ਦਾ ਸਟਾਫ ਵਧੀਆ ਤਰੀਕੇ ਨਾਲ ਕੰਮ ਕਰ ਸਕੇ।

ਉਨ੍ਹਾਂ ਕਿਹਾ ਕਿ ਅਸੀਂ ਚੋਣਾਂ ਵੇਲੇ ਗੱਲ ਕਹੀ ਸੀ ਕਿ ਅਪਰਾਧੀਆਂ ਦਾ ਨੈਟਵਰਕ ਜੇਲ੍ਹਾਂ ਤੋਂ ਚੱਲਦਾ ਹੈ। ਉਸ ਨੂੰ ਅਸੀਂ ਬੰਦ ਕਰਾਂਗੇ। ਇਸੇ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਚ ਮੁਹਿੰਮ ਚਲਾ ਕੇ ਵੱਡੀ ਸਫਲਤਾ ਹਾਸਲ ਕੀਤੀ ਗਈ।

710 ਮੋਬਾਈਲ ਫੋਨ ਬਰਾਮਦ ਕੀਤੇ ਗਏ ਜਿਨ੍ਹਾਂ ਨੂੰ ਗੈਂਗਸਟਰ ਆਪਣੇ ਗੋਰਖਧੰਦੇ ਚਲਾਉਣ ਲਈ ਵਰਤਦੇ ਸਨ। ਹੁਣ ਉਥੇ ਮੋਬਾਈਲ ਫੋਨ ਦੀਆਂ ਘੰਟੀਆਂ ਨਹੀਂ ਵੱਜਣਗੀਆਂ। ਉਨ੍ਹਾਂ ਕਿਹਾ ਕਿ ਅਸੀਂ ਮੋਬਾਈਲ ਫੋਨ ਨਹੀਂ ਫੜੇ ਸਗੋਂ ਉਨ੍ਹਾਂ ਤੱਕ ਮੋਬਾਈਲ ਫੋਨ ਕਿੰਨੇ ਪਹੁੰਚਾਇਆ, ਉਨ੍ਹਾਂ ‘ਤੇ ਵੀ ਸਖਤ ਕਾਰਵਾਈ ਕੀਤੀ ਹੈ। ਐੱਫ.ਆਈ. ਆਰ. ਦਰਜ ਕੀਤੀ ਗਈ ਤੇ ਜਾਂਚ ਕੀਤੀ ਗਈ। ਜੇ ਕੋਈ ਅਧਿਕਾਰੀ ਕੁਤਾਹੀ ਕਰੇਗਾ ਤਾਂ ਉਸ ਵਿਰੁੱਧ ਕਾਰਵਾਈ ਹੋਵੇਗੀ।

ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਸੱਤਾ ਸੰਭਾਲੇ ਹੋਏ 50 ਦਿਨਾਂ ਦੇ ਲਗਭਗ ਦਾ ਸਮਾਂ ਹੋ ਗਿਆ ਹੈ ਤੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ …

Leave a Reply

Your email address will not be published. Required fields are marked *