ਕਪੂਰਥਲਾ ਦੇ ਸ਼ਹਿਰ ਫਗਵਾੜਾ ਦੇ ਸਿਟੀ ਕਲੱਬ ’ਚ ਉਸ ਸਮੇਂ ਭਜਦੌੜ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇਥੇ ਇਕ ਵਿਅਕਤੀ ਦੀ ਮੌਤ ਹੋ ਗਈ। ਉਕਤ ਵਿਅਕਤੀ ਸਿਟੀ ਕਲੱਬ ਦੇ ਇੰਡੋਰ ਗਰਾਊਂਡ ’ਚ ਆਪਣੇ ਸਾਥੀ ਦੇ ਨਾਲ ਬੈਡਮਿੰੰਟਨ ਖੇਡ ਰਿਹਾ ਸੀ ਕਿ ਅਚਾਨਕ ਦਰਦ ਹੋਣ ਦੇ ਚਲਦਿਆਂ ਖੇਡਦੇ-ਖੇਡਦੇ ਇੰਡੋਰ ਗਰਾਊਂਡ ਦੇ ਇਕ ਸਾਈਡ ’ਤੇ ਆ ਕੇ ਬੈਠ ਗਿਆ ਅਤੇ ਕੁਝ ਹੀ ਮਿੰਟਾਂ ’ਚ ਬੈਠੇ-ਬੈਠੇ ਹੇਠਾਂ ਡਿੱਗ ਗਿਆ।

ਉਕਤ ਵਿਅਕਤੀ ਦੀ ਕੁਝ ਹੀ ਮਿੰਟਾਂ ’ਚ ਮੌਤ ਹੋ ਗਈ। ਮਿ੍ਰਤਕ ਦੀ ਪਛਾਣ ਰਿਸ਼ੀ ਸੂਦ ਦੇ ਰੂਪ ’ਚ ਹੋਈ ਹੈ।ਦੂਜੇ ਪਾਸੇ ਇਹ ਸਾਰੀ ਘਟਨਾ ਇੰਡੋਰ ਗਰਾਊਂਡ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ।

ਇਸ ਘਟਨਾ ਸਬੰਧੀ ਕਲੱਬ ’ਚ ਕੁਕ ਦਾ ਕੰਮ ਰਨ ਵਾਲੇ ਮੋਹਨ ਸਿੰਘ ਨੇ ਦੱਸਿਆ ਕਿ ਮਿ੍ਰਤਕ ਰਿਸ਼ੀ ਸੂਦ ਹਰ ਰੋਜ਼ ਕਲੱਬ ’ਚ ਆਉਂਦੇ ਸਨ। ਸ਼ਨੀਵਾਰ ਵੀ ਰੋਜ਼ਾਨਾ ਵਾਂਗ ਉਥੇ ਆਏ ਸਨ ਅਤੇ ਗਰਾਊਂਡ ’ਚ ਬੈਡਮਿੰਟਨ ਖੇਡਦੇ ਸਮੇਂ ਬੈਠ ਗਏ ਅਤੇ ਕੁਝ ਹੀ ਮਿੰਟਾਂ ’ਚ ਉਨ੍ਹਾਂ ਦੀ ਮੌਤ ਹੋ ਗਈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਕਪੂਰਥਲਾ ਦੇ ਸ਼ਹਿਰ ਫਗਵਾੜਾ ਦੇ ਸਿਟੀ ਕਲੱਬ ’ਚ ਉਸ ਸਮੇਂ ਭਜਦੌੜ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇਥੇ ਇਕ ਵਿਅਕਤੀ ਦੀ ਮੌਤ ਹੋ ਗਈ। ਉਕਤ ਵਿਅਕਤੀ ਸਿਟੀ ਕਲੱਬ ਦੇ ਇੰਡੋਰ …
Wosm News Punjab Latest News