ਅੱਜ ਦੇ ਸਮੇਂ ‘ਚ ਆਧਾਰ ਕਾਰਡ ਸਾਡੇ ਸਾਰਿਆਂ ਦੀ ਜ਼ਿੰਦਗੀ ਦਾ ਅਨਿੱਖੜਵਾਂ ਹਿੱਸਾ ਬਣ ਗਿਆ ਹੈ। ਤੁਸੀਂ ਆਧਾਰ ਕਾਰਡ ਤੋਂ ਬਗੈਰ ਦੇਸ਼ ‘ਚ ਕੋਈ ਵੀ ਜ਼ਰੂਰੀ ਕੰਮ ਨਹੀਂ ਕਰ ਸਕਦੇ। ਦੇਸ਼ ‘ਚ ਆਧਾਰ ਕਾਰਡ ਯੋਜਨਾ ਪਹਿਲੀ ਵਾਰ ਸਾਲ 2009 ਵਿੱਚ ਲਾਗੂ ਕੀਤੀ ਗਈ ਸੀ।
ਉਂਝ ਆਧਾਰ ਕਾਰਡ ਤੋਂ ਇਲਾਵਾ ਪੈਨ ਕਾਰਡ, ਰਾਸ਼ਨ ਕਾਰਡ, ਡਰਾਈਵਿੰਗ ਲਾਇਸੈਂਸ ਆਦਿ ਸਾਰਿਆਂ ਨੂੰ ਪਛਾਣ ਪੱਤਰ ਵਜੋਂ ਵਰਤਿਆ ਜਾ ਸਕਦਾ ਹੈ ਪਰ ਆਧਾਰ ਕਾਰਡ ‘ਚ ਸਾਡੀ ਕੇਵਾਈਸੀ ਜਾਣਕਾਰੀ ਰਹਿੰਦੀ ਹੈ। ਆਧਾਰ ਕਾਰਡ ਬਣਾਉਂਦੇ ਸਮੇਂ ਸਾਡੇ ਫਿੰਗਰਪ੍ਰਿੰਟ ਤੇ ਅੱਖਾਂ ਦੀ ਪੁਤਲੀ ਦੀ ਜਾਣਕਾਰੀ ਵੀ ਸਕੈਨ ਕੀਤੀ ਜਾਂਦੀ ਹੈ। ਇਸ ਕਾਰਨ ਇਹ ਦੇਸ਼ ਦੇ ਬਾਕੀ ਪਛਾਣ ਪੱਤਰਾਂ ਨਾਲੋਂ ਵੱਖਰਾ ਹੈ।
ਆਧਾਰ ਕਾਰਡ ਦੀ ਵੱਧਦੀ ਸਹੂਲਤ ਕਾਰਨ ਬੈਂਕ ਅਕਾਊਂਟ ਨੂੰ ਆਧਾਰ ਨਾਲ ਲਿੰਕ ਕਰਨਾ ਜ਼ਰੂਰੀ ਹੋ ਗਿਆ ਹੈ। ਬੈਂਕ ਅਕਾਊਂਟ ਨੂੰ ਆਧਾਰ ਨਾਲ ਲਿੰਕ ਕਰਨ ਦੀ ਪ੍ਰਕਿਰਿਆ ਬਹੁਤ ਸੌਖੀ ਹੋ ਗਈ ਹੈ। ਇਸ ਦੇ ਲਈ ਤੁਸੀਂ ਆਨਲਾਈਨ ਅਤੇ ਆਫ਼ਲਾਈਨ ਦੋਵਾਂ ‘ਚ ਕਿਸੇ ਇੱਕ ਪ੍ਰਕਿਰਿਆ ਦੀ ਵਰਤੋਂ ਕਰ ਸਕਦੇ ਹੋ। ਇਸ ਕੰਮ ਲਈ ਤੁਹਾਡੇ ਬੈਂਕ ਅਕਾਊਂਟ ‘ਚ ਨੈੱਟ ਬੈਂਕਿੰਗ ਦੀ ਸਹੂਲਤ ਹੋਣੀ ਚਾਹੀਦੀ ਹੈ। ਆਓ ਅਸੀਂ ਤੁਹਾਨੂੰ ਬੈਂਕ ਖਾਤੇ ਨਾਲ ਆਧਾਰ ਲਿੰਕ ਕਰਨ ਦੇ ਆਸਾਨ ਤਰੀਕੇ ਬਾਰੇ ਦੱਸਦੇ ਹਾਂ –
ਆਧਾਰ ਨੂੰ ਆਨਲਾਈਨ ਬੈਂਕ ਖਾਤੇ ਨਾਲ ਲਿੰਕ ਕਰਨ ਲਈ ਫੌਲੋ ਕਰੋ ਇਹ ਪ੍ਰੋਸੈੱਸ –
– ਬੈਂਕ ਅਕਾਊਂਟ ਨੂੰ ਆਧਾਰ ਨਾਲ ਲਿੰਕ ਕਰਨ ਲਈ ਤੁਸੀਂ ਪਹਿਲਾਂ ਆਪਣੇ ਬੈਂਕ ਦੀ ਮੋਬਾਈਲ ਐਪ ‘ਤੇ ਕਲਿੱਕ ਕਰੋ।
– ਇਸ ਤੋਂ ਬਾਅਦ ਤੁਸੀਂ My Account Section ਨੂੰ ਚੁਣੋ।
– ਇਸ ਤੋਂ ਬਾਅਦ Service ਆਪਸ਼ਨ ਚੁਣੋ।
ਇਸ ਤੋਂ ਬਾਅਦ Update Aadhaar Card ਆਪਸ਼ਨ ਨੂੰ ਚੁਣਨਾ ਹੋਵੇਗਾ।
ਇੱਥੇ ਆਧਾਰ ਨੰਬਰ ਦਰਜ ਕਰਕੇ ਸਬਮਿਟ ਕਰੋ।
ਇਸ ਦੇ ਆਧਾਰ ਨਾਲ ਲਿੰਕ ਕੀਤੇ ਨੰਬਰ ‘ਤੇ OTP ਆਵੇਗਾ, ਜਿਸ ਨੂੰ ਦਰਜ ਕਰਨਾ ਹੋਵੇਗਾ।
ਇਸ ਤੋਂ ਬਾਅਦ ਤੁਹਾਡਾ ਬੈਂਕ ਅਕਾਊਂਟ ਆਧਾਰ ਨਾਲ ਲਿੰਕ ਹੋ ਜਾਵੇਗਾ।
ਆਫ਼ਲਾਈਨ ਬੈਂਕ ਖਾਤੇ ਨਾਲ ਆਧਾਰ ਲਿੰਕ ਕਰਨ ਲਈ ਫਾਲੋ ਕਰੋ ਇਹ ਪ੍ਰੋਸੈੱਸ –
ਤੁਸੀਂ ਆਫਲਾਈਨ ਮੋਡ ਰਾਹੀਂ ਵੀ ਆਪਣੇ ਬੈਂਕ ਅਕਾਊਂਟ ਨੂੰ ਆਧਾਰ ਨਾਲ ਲਿੰਕ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਆਪਣੇ ਬੈਂਕ ‘ਚ ਜਾਣਾ ਹੋਵੇਗਾ ਤੇ ਉੱਥੇ ਤੁਸੀਂ ਆਸਾਨੀ ਨਾਲ ਆਧਾਰ ਕਾਰਡ ਨੂੰ ਬੈਂਕ ਅਕਾਊਂਟ ਨਾਲ ਲਿੰਕ ਕਰ ਸਕਦੇ ਹੋ। ਜੇਕਰ ਤੁਸੀਂ ਆਪਣੇ ਬੈਂਕ ਅਕਾਊਂਟ ਨੂੰ ਆਧਾਰ ਨਾਲ ਲਿੰਕ ਨਹੀਂ ਕਰਦੇ ਹੋ ਤਾਂ ਤੁਹਾਡਾ ਬੈਂਕ ਅਕਾਊਂਟ ਬੰਦ ਕਰ ਦਿੱਤਾ ਜਾਵੇਗਾ।
ਅੱਜ ਦੇ ਸਮੇਂ ‘ਚ ਆਧਾਰ ਕਾਰਡ ਸਾਡੇ ਸਾਰਿਆਂ ਦੀ ਜ਼ਿੰਦਗੀ ਦਾ ਅਨਿੱਖੜਵਾਂ ਹਿੱਸਾ ਬਣ ਗਿਆ ਹੈ। ਤੁਸੀਂ ਆਧਾਰ ਕਾਰਡ ਤੋਂ ਬਗੈਰ ਦੇਸ਼ ‘ਚ ਕੋਈ ਵੀ ਜ਼ਰੂਰੀ ਕੰਮ ਨਹੀਂ ਕਰ ਸਕਦੇ। …