ਬੈਂਕ ‘ਚ ਫਿਕਸਡ ਡਿਪਾਜ਼ਿਟ (ਐੱਫ. ਡੀ.) ਕਰਾਉਣ ਵਾਲੇ ਖਾਤਾਧਾਰਕਾਂ ਨੂੰ ਇਸ ‘ਤੇ ਹੋਰ ਘੱਟ ਰਿਟਰਨ ਮਿਲੇਗਾ।ਬੈਂਕਾਂ ਵੱਲੋਂ ਐੱਫ. ਡੀ. ਦਰਾਂ ‘ਚ ਕਟੌਤੀ ਜਾਰੀ ਹੈ। ਨਿੱਜੀ ਖੇਤਰ ਦੇ ਐਕਸਿਸ ਬੈਂਕ ਨੇ 21 ਤਾਰੀਖ਼ ਤੋਂ ਦਰਾਂ ‘ਚ ਹੋਰ ਕਮੀ ਕਰ ਦਿੱਤੀ ਹੈ।

ਹੁਣ ਤੁਹਾਨੂੰ ਐਕਸਿਸ ਬੈਂਕ ‘ਚ ਇਕ ਸਾਲ ਦੀ ਐੱਫ. ਡੀ. ‘ਤੇ ਸਿਰਫ 5.20 ਫੀਸਦੀ ਦੀ ਦਰ ਨਾਲ ਸਾਲਾਨਾ ਵਿਆਜ ਮਿਲੇਗਾ। ਲਗਭਗ ਸਭ ਵੱਡੇ ਬੈਂਕਾਂ ‘ਚ ਐੱਫ. ਡੀ. ਦਰਾਂ ਇਸ ਦੇ ਨੇੜੇ-ਤੇੜੇ ਹੀ ਹਨ। ਬੈਂਕ ਵੱਲੋਂ 1 ਸਾਲ 5 ਦਿਨ ਤੋਂ ਲੈ ਕੇ 18 ਮਹੀਨਿਆਂ ਤੋਂ ਘੱਟ ਦੀ ਐੱਫ. ਡੀ. ‘ਤੇ ਵਿਆਜ ਦਰ ਘਟਾ ਕੇ 5.15 ਫੀਸਦੀ ਕਰ ਦਿੱਤੀ ਗਈ ਹੈ।

18 ਮਹੀਨੇ ਲਈ ਐੱਫ. ਡੀ. ਕਰਾਉਣ ‘ਤੇ 5.40 ਫੀਸਦੀ ਵਿਆਜ ਮਿਲੇਗਾ। ਇਸ ਤੋਂ ਇਲਾਵਾ 2 ਸਾਲਾਂ ਤੋਂ ਲੈ ਕੇ 10 ਸਾਲਾਂ ਤੱਕ ਦੀ ਐੱਫ. ਡੀ. ਕਰਾਉਣ ‘ਤੇ ਹੁਣ ਵਿਆਜ ਦਰ 5.50 ਫੀਸਦੀ ਮਿਲੇਗੀ।ਉੱਥੇ ਹੀ, ਸੀਨੀਅਰ ਸਿਟੀਜ਼ਨਸ ਨੂੰ ਇਕ ਸਾਲ ਦੀ ਐੱਫ. ਡੀ. ‘ਤੇ 5.85 ਫੀਸਦੀ ਅਤੇ ਸਭ ਤੋਂ ਵੱਧ 2 ਸਾਲ ਦੀ ਐੱਫ. ਡੀ. ‘ਤੇ 6.15 ਫੀਸਦੀ ਵਿਆਜ ਦਿੱਤਾ ਜਾ ਰਿਹਾ ਹੈ।

ਸਰਕਾਰੀ ਖੇਤਰ ਦੇ ਸਭ ਤੋਂ ਵੱਡੇ ਬੈਂਕ ਐੱਸ. ਬੀ. ਆਈ. ਦੀ ਗੱਲ ਕਰੀਏ ਤਾਂ ਮੌਜੂਦਾ ਸਮੇਂ ਇਸ ‘ਚ ਜਨਰਲ ਪਬਿਲਕ ਨੂੰ ਇਕ ਸਾਲ ਦੀ ਐੱਫ. ਡੀ. ‘ਤੇ 5.10 ਫੀਸਦੀ ਵਿਆਜ ਪੇਸ਼ ਕੀਤਾ ਜਾ ਰਿਹਾ ਹੈ, ਜਦੋਂ ਕਿ ਸੀਨੀਅਰ ਸਿਟੀਜ਼ਨਸ ਨੂੰ ਇਸੇ ਐੱਫ. ਡੀ. ‘ਤੇ 5.60 ਫੀਸਦੀ ਦੀ ਦਰ ਪੇਸ਼ ਕੀਤੀ ਜਾ ਰਹੀ ਹੈ।

ਐੱਸ. ਬੀ. ਆਈ. ‘ਚ ਜਨਰਲ ਪਬਲਿਕ ਲਈ ਵੱਧ ਤੋਂ ਵੱਧ ਵਿਆਜ ਦਰ 5.70 ਫੀਸਦੀ ਹੈ, ਜਦੋਂ ਕਿ ਸੀਨੀਅਰ ਸਿਟੀਜ਼ਨਸ ਲਈ 6.20 ਫੀਸਦੀ ਹੈ, ਜੋ 5 ਤੋਂ 10 ਸਾਲਾਂ ਤੱਕ ਦੀ ਮਿਆਦ ਵਾਲੀ ਐੱਫ. ਡੀ. ‘ਤੇ ਪੇਸ਼ ਕੀਤੀ ਜਾ ਰਹੀ ਹੈ। news source: jagbani
The post ਬੈਂਕ ਚ’ ਖਾਤਾ ਰੱਖਣ ਵਾਲੇ ਇਹਨਾਂ ਗਾਹਕਾਂ ਨੂੰ ਲੱਗੇਗਾ ਵੱਡਾ ਝੱਟਕਾ,ਹੁਣ ਤੋਂ…… ਦੇਖੋ ਪੂਰੀ ਖ਼ਬਰ appeared first on Sanjhi Sath.
ਬੈਂਕ ‘ਚ ਫਿਕਸਡ ਡਿਪਾਜ਼ਿਟ (ਐੱਫ. ਡੀ.) ਕਰਾਉਣ ਵਾਲੇ ਖਾਤਾਧਾਰਕਾਂ ਨੂੰ ਇਸ ‘ਤੇ ਹੋਰ ਘੱਟ ਰਿਟਰਨ ਮਿਲੇਗਾ।ਬੈਂਕਾਂ ਵੱਲੋਂ ਐੱਫ. ਡੀ. ਦਰਾਂ ‘ਚ ਕਟੌਤੀ ਜਾਰੀ ਹੈ। ਨਿੱਜੀ ਖੇਤਰ ਦੇ ਐਕਸਿਸ ਬੈਂਕ ਨੇ …
The post ਬੈਂਕ ਚ’ ਖਾਤਾ ਰੱਖਣ ਵਾਲੇ ਇਹਨਾਂ ਗਾਹਕਾਂ ਨੂੰ ਲੱਗੇਗਾ ਵੱਡਾ ਝੱਟਕਾ,ਹੁਣ ਤੋਂ…… ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News