ਕਿਸਾਨਾਂ ਨੂੰ ਖੇਤੀ ਵਿੱਚ ਕਾਫੀ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਨ੍ਹਾਂ ਵਿੱਚੋਂ ਇੱਕ ਸਮੱਸਿਆ ਹੈ ਸੁੰਡੀ ਦੀ ਸਮੱਸਿਆ। ਸੁੰਡੀ ਦਾ ਖਾਤਮਾ ਕਿਸਾਨਾਂ ਨੂੰ ਫਸਲਾਂ ਉੱਤੇ ਕਈ ਜ਼ਹਿਰੀਲੀਆਂ ਸਪਰੇਆਂ ਕਰਨੀਆਂ ਪੈਂਦੀਆਂ ਹਨ ਜਿਸ ਕਾਰਨ ਫਸਲ ਨੂੰ ਨੁਕਸਾਨ ਵੀ ਹੁੰਦਾ ਹੈ ਅਤੇ ਕਿਸਾਨਾਂ ਦਾ ਖਰਚਾ ਵੀ ਬਹੁਤ ਜਿਆਦਾ ਹੋ ਜਾਂਦਾ ਹੈ। ਪਰ ਫਿਰ ਵੀ ਸੁੰਡੀ ਨਹੀਂ ਮਰਦੀ।
ਖਾਸ ਕਰਕੇ ਮੱਕੀ ਦੀ ਫਸਲ ਵਿੱਚ ਲੱਗੀ ਸੁੰਡੀ ਨੂੰ ਖਤਮ ਕਰਨਾ ਬਹੁਤ ਔਖਾ ਹੁੰਦਾ ਹੈ ਅਤੇ ਕਈ ਕਿਸਾਨ ਇਸਨੂੰ ਖਤਮ ਕਰਨ ਲਈ ਫਸਲ ਉੱਤੇ ਬਹੁਤ ਜਿਆਦਾ ਕੈਮੀਕਲ ਵਰਤਣ ਲੱਗ ਜਾਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਬਿਨਾ ਕਿਸੇ ਜ਼ਹਿਰੀਲੀ ਸਪਰੇਅ ਤੋਂ ਮੱਕੀ ਦੀ ਫਸਲ ਦੀ ਸੁੰਡੀ ਨੂੰ ਜੜ੍ਹ ਤੋਂ ਖਤਮ ਕਰਨ ਦਾ ਸਭਤੋਂ ਆਸਾਨ ਅਤੇ ਸਸਤਾ ਤਰੀਕਾ ਦੱਸਾਂਗੇ।
ਤੁਹਾਨੂੰ ਦੱਸ ਦੇਈਏ ਕਿ ਪਿੰਡ ਅਬੁਲ ਖੁਰਾਣਾ, ਤਹਿਸੀਲ ਮਲੋਟ ਦੇ ਇੱਕ ਕਿਸਾਨ ਨੇ ਮੱਕੀ ਦੀ ਸੁੰਡੀ ਦਾ ਪੱਕਾ ਹੱਲ ਲੱਭ ਲਿਆ ਹੈ ਅਤੇ ਇਸ ਕਿਸਾਨ ਨੇ ਆਪਣੀ ਮੱਕੀ ਦੀ ਫਸਲ ਵਿੱਚੋਂ ਸੁੰਡੀ ਨੂੰ ਬਿਲਕੁਲ ਖਤਮ ਕਰ ਦਿੱਤਾ ਹੈ। ਜਾਣਕਾਰੀ ਦੇ ਅਨੁਸਾਰ ਤੁਹਾਨੂੰ ਦੱਸ ਦੇਈਏ ਕਿ ਇਸ ਕਿਸਾਨ ਨੇ ਮੱਕੀ ਦੀ ਫਸਲ ਦੇ ਉੱਤੇ Daman ਦੀ ਸਪਰੇਅ ਕੀਤੀ ਸੀ।
ਇਸ ਸਪਰੇਅ ਤੋਂ ਬਾਅਦ ਸਿਰਫ 15 ਦਿਨ ਵਿੱਚ ਇਸ ਕਿਸਾਨ ਦੀ ਫਸਲ ਉੱਤੇ ਬਹੁਤ ਹੀ ਸੋਹਣਾ ਰਿਜ਼ਲਟ ਦੇਖਣ ਨੂੰ ਮਿਲਿਆ ਹੈ। ਇਸ ਕਿਸਾਨ ਦਾ ਕਹਿਣਾ ਹੈ ਕਿ ਇਸ ਸਪਰੇਅ ਨਾਲ ਸੁੰਡੀ ਬਿਲਕੁਲ ਖਤਮ ਹੋ ਗਈ ਅਤੇ ਇਸ ਨਾਲ ਉਨ੍ਹਾਂ ਦੀ ਫਸਲ ਨੂੰ ਵੀ ਕੋਈ ਨੁਕਸਾਨ ਨਹੀਂ ਹੋਇਆ। ਹੁਣ ਇਨ੍ਹਾਂ ਦੀ ਫਸਲ ਬਿਲਕੁਲ ਸੁੰਡੀ ਤੋਂ ਮੁਕਤ ਹੋ ਚੁੱਕੀ ਹੈ।
ਇਸ ਕਿਸਾਨ ਦਾ ਕਹਿਣਾ ਹੈ ਕਿ ਇਸ ਸਪਰੇਅ ਦਾ ਉਨ੍ਹਾਂ ਨੂੰ ਬਹੁਤ ਵਧੀਆ ਰਿਜ਼ਲਟ ਹੈ ਅਤੇ ਬਾਕੀ ਕਿਸਾਨ ਵੀ ਮੱਕੀ ਦੀ ਸੁੰਡੀ ਦੇ ਖਾਤਮੇ ਲਈ ਜ਼ਹਿਰੀਲੀਆਂ ਸਪਰੇਆਂ ਦੀ ਜਗ੍ਹਾ ਇਹ ਸਪਰੇਅ ਕਰਨ ਅਤੇ ਬਹੁਤ ਘੱਟ ਸਮੇਂ ਵਿੱਚ ਸੁੰਡੀ ਨੂੰ ਖਤਮ ਕਰਨ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…
ਕਿਸਾਨਾਂ ਨੂੰ ਖੇਤੀ ਵਿੱਚ ਕਾਫੀ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਨ੍ਹਾਂ ਵਿੱਚੋਂ ਇੱਕ ਸਮੱਸਿਆ ਹੈ ਸੁੰਡੀ ਦੀ ਸਮੱਸਿਆ। ਸੁੰਡੀ ਦਾ ਖਾਤਮਾ ਕਿਸਾਨਾਂ ਨੂੰ ਫਸਲਾਂ ਉੱਤੇ ਕਈ ਜ਼ਹਿਰੀਲੀਆਂ …
Wosm News Punjab Latest News