ਪੰਜਾਬ ਵਿੱਚ ਹੁਣ ਤੱਕ ਜਿਆਦਾਤਰ ਇਲਾਕਿਆਂ ਵਿੱਚ ਬਾਸਮਤੀ ਦੇ ਭਾਅ ਬਹੁਤ ਠੰਡੇ ਚੱਲ ਰਹੇ ਸਨ ਜਿਸ ਕਾਰਨ ਕਿਸਾਨ ਕਾਫ਼ੀ ਨਿਰਾਸ਼ ਸਨ। ਪਰ ਹੁਣ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਖਬਰ ਤੋਂ ਬਾਅਦ ਬਾਸਮਤੀ ਦੇ ਭਾਅ ਵਿੱਚ ਕਾਫੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਕਈ ਇਲਾਕਿਆਂ ਵਿੱਚ ਤਾਂ ਬਾਸਮਤੀ ਨੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।
ਅੱਜ ਅਸੀਂ ਤੁਹਾਨੂੰ ਸਭ ਕਿਸਮਾਂ ਦੇ ਨਵੇਂ ਰੇਟ ਦੱਸਾਂਗੇ ਅਤੇ ਨਾਲ ਹੀ ਇਹ ਵੀ ਜਾਣਕਾਰੀ ਦੇਵਾਂਗੇ ਕਿ ਆਉਣ ਵਾਲੇ ਦਿਨਾਂ ਵਿੱਚ ਕਿਹੜੀ ਕਿਸਮ ਦੇ ਰੇਟ ਹੋਰ ਵੱਧ ਸਕਦੇ ਹਨ। ਸਭਤੋਂ ਪਹਿਲਾਂ ਬਾਸਮਤੀ 1509 ਕਿਸਮ ਦੀ ਗੱਲ ਕਰੀਏ ਤਾਂ ਕੋਟਕਪੂਰੇ ਦੀ ਮੰਡੀ ਦੇ ਵਿੱਚ 1509 ਦਾ ਰੇਟ 3390 ਰੁਪਏ ਪ੍ਰਤੀ ਕਵਿੰਟਲ ਚੱਲ ਰਿਹਾ ਹੈ।
ਇਸੇ ਤਰਾਂ ਤਰਨਤਾਰਨ ਵਿੱਚ 1509 ਦਾ ਰੇਟ 3380 ਰੁਪਏ, ਅੰਮ੍ਰਿਤਸਰ ਵਿੱਚ 3350 ਰੁਪਏ ਅਤੇ ਗੁਰਦਾਸਪੁਰ ਵਿੱਚ 3400 ਰੁਪਏ ਪ੍ਰਤੀ ਕੁਇੰਟਲ ਚੱਲ ਰਿਹਾ ਹੈ। ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ 1509 ਦੇ ਰੇਟ ਨੂੰ ਲੈਕੇ ਸੰਭਾਵਨਾਵਾਂ ਬਹੁਤ ਘੱਟ ਹਨ, ਜਿਆਦਾ ਤੋਂ ਜਿਆਦਾ ਇਸਦਾ ਰੇਟ 3500 ਰੁਪਏ ਤੱਕ ਜਾ ਸਕਦਾ ਹੈ ਅਤੇ ਇਸਤੋਂ ਜਿਆਦਾ ਨਹੀਂ।
ਇਸਤੋਂ ਬਾਅਦ ਬਾਸਮਤੀ 1121 ਦੀ ਗੱਲ ਕਰੀਏ ਤਾਂ ਵੱਖ ਵੱਖ ਮੰਡੀਆਂ ਵਿੱਚ ਇਸਦਾ ਰੇਟ 3900 ਤੋਂ ਲੈਕੇ 4000 ਰੁਪਏ ਪ੍ਰਤੀ ਕੁਇੰਟਲ ਤੱਕ ਚੱਲ ਰਿਹਾ ਹੈ। ਇਸੇ ਤਰਾਂ ਬਾਸਮਤੀ 1718 ਦੀ ਕੀਮਤ 3700 ਤੋਂ ਲੈਕੇ 3800 ਰੁਪਏ ਪ੍ਰਤੀ ਕਵਿੰਟਲ, ਬਾਸਮਤੀ 1401 ਦਾ ਰੇਟ 3500 ਤੋਂ 3600 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ।
ਬਾਕੀ ਤੁਹਾਡੀ ਫਸਲ ਦੀ ਕੁਆਲਿਟੀ ਦੇ ਹਿਸਾਬ ਨਾਲ ਰੇਟ ਘੱਟ ਵੱਧ ਹੋ ਸਕਦੇ ਹਨ। ਇਸ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਪੰਜਾਬ ਵਿੱਚ ਹੁਣ ਤੱਕ ਜਿਆਦਾਤਰ ਇਲਾਕਿਆਂ ਵਿੱਚ ਬਾਸਮਤੀ ਦੇ ਭਾਅ ਬਹੁਤ ਠੰਡੇ ਚੱਲ ਰਹੇ ਸਨ ਜਿਸ ਕਾਰਨ ਕਿਸਾਨ ਕਾਫ਼ੀ ਨਿਰਾਸ਼ ਸਨ। ਪਰ ਹੁਣ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਖਬਰ …
Wosm News Punjab Latest News