ਉੱਘੇ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਹਰੀਸ਼ ਸ਼ਾਹ ਦਾ 76 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਅੱਜ ਸਵੇਰੇ ਛੇ ਵਜੇਂ ਉਨ੍ਹਾਂ ਨੇ ਆਖਰੀ ਸਾਹ ਲਿਆ। ਹਰੀਸ਼ ਸ਼ਾਹ ਬਾਲੀਵੁੱਡ ਸਿਨੇਮਾ ਦੇ ਵੱਡੇ ਨਿਰਮਾਤਾਵਾਂ ਵਿਚੋਂ ਇਕ ਸਨ। ਉਨ੍ਹਾਂ ਨੇ ਕਾਲਾ ਸੋਨਾ, ਮੇਰੇ ਜੀਵਨ ਸਾਥੀ, ਧਨ ਦੌਲਤ, ਜ਼ਲਜ਼ਲਾ, ਜਾਲ ਦੀ ਟਰੈਪ ਸਮੇਤ ਕਈ ਫਿਲਮਾਂ ਦਾ ਨਿਰਮਾਨ ਕੀਤਾ। ਹਰੀਸ਼ ਦੇ ਭਰਾ ਵਿਨੋਦ ਸ਼ਾਹ ਨੇ ਦੱਸਿਆ ਕਿ ਹਰੀਸ਼ ਕਾਫੀ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ।
ਦੱਸ ਦਈਏ ਕਿ ਹਰੀਸ਼ ਸ਼ਾਹ ਨੇ ਕੈਂਸਰ ‘ਤੇ ਅਧਾਰਤ ਫਿਲਮ ‘ਵਾਈ ਮੀ’ ਬਣਾਈ ਸੀ। ਉਨ੍ਹਾਂ ਦੀ ਇਸ ਫਿਲਮ ਨੂੰ ਰਾਸ਼ਟਰਪਤੀ ਪੁਰਸਕਾਰ ਵੀ ਮਿਲਿਆ ਸੀ। ਹਰੀਸ਼ ਸ਼ਾਹ ਪਿਛਲੇ ਚਾਲੀ ਸਾਲਾਂ ਤੋਂ ਫਿਲਮ ਇੰਡਸਟਰੀ ਵਿੱਚ ਸਰਗਰਮ ਸਨ। ਹਰੀਸ਼ ਸ਼ਾਹ ਨੇ ਸਾਲ 1968 ‘ਚ ਆਨੰਦ ਦੱਤ ਦੁਆਰਾ ਨਿਰਦੇਸ਼ਤ ਫਿਲਮ ‘ਦਿਲ ਔਰ ਮੁਹੱਬਤ” ਨਾਲ ਆਪਣੀ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ ਸੀ।
ਫਿਲਮ ‘ਚ ਅਸ਼ੋਕ ਕੁਮਾਰ, ਜਯੋ ਮੁਖਰਜੀ ਅਤੇ ਸ਼ਰਮੀਲਾ ਟੈਗੋਰ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਤੋਂ ਬਾਅਦ ਹਰੀਸ਼ ਨੇ ਸਾਲ 1988 ਵਿੱਚ ਧਰਮਿੰਦਰ, ਕਰਨ ਕਪੂਰ ਅਤੇ ਸ਼ਤਰੂਘਨ ਸਿਨਹਾ ਦੀ ਫਿਲਮ ‘ਜ਼ਲਜ਼ਲਾ’ ਅਤੇ 1995 ਵਿੱਚ ਰੇਖਾ, ਮਿਥੁਨ ਚੱਕਰਵਰਤੀ ਅਤੇ ਦੀਪਿਕਾ ਅਮਨ ਦੀ ਫਿਲਮ ‘ਅਬ ਇਨਸਾਫ ਹੋਗਾ’ ਦਾ ਨਿਰਦੇਸ਼ਨ ਵੀ ਕੀਤਾ।
ਸਾਲ 2003 ‘ਚ ਸੰਨੀ ਦਿਓਲ, ਤੱਬੂ, ਰੀਮਾ ਸੇਨ ਅਤੇ ਅਮਰੀਸ਼ ਪੁਰੀ ਦੀ ਫਿਲਮ ਜਾਲ-ਦਿ ਟ੍ਰੈਪ ਦੇ ਨਿਰਮਾਣ ਤੋਂ ਬਾਅਦ ਹਰੀਸ਼ ਫਿਲਮ ਜਗਤ ਤੋਂ ਪੂਰੀ ਤਰ੍ਹਾਂ ਦੂਰ ਹੋ ਗਏ। ਜ਼ਿਕਰਯੋਗ ਹੈ ਕਿ ਬਾਲੀਵੁੱਡ ਸਿਨੇਮਾ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਰਿਸ਼ੀ ਕਪੂਰ, ਇਰਫਾਨ ਖਾਨ, ਵਾਜਿਦ ਖਾਨ, ਯੋਗੇਸ਼, ਸੁਸ਼ਾਂਤ ਸਿੰਘ ਰਾਜਪੂਤ ਵਰਗੇ ਕਈ ਮਸ਼ਹੂਰ ਸਿਤਾਰਿਆਂ ਨੂੰ ਗੁਆ ਦਿੱਤਾ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |
The post ਬਾਲੀਵੁੱਡ ਨੂੰ ਲਗਾ ਇੱਕ ਹੋਰ ਵੱਡਾ ਝਟਕਾ- ਹੁਣੇ ਹੁਣੇ ਹੋਈ ਇਸ ਮਸ਼ਹੂਰ ਫ਼ਿਲਮੀ ਹਸਤੀ ਦੀ ਅਚਾਨਕ ਮੌਤ ਛਾਇਆ ਸੋਗ-ਦੇਖੋ ਪੂਰੀ ਖ਼ਬਰ appeared first on Sanjhi Sath.
ਉੱਘੇ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਹਰੀਸ਼ ਸ਼ਾਹ ਦਾ 76 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਅੱਜ ਸਵੇਰੇ ਛੇ ਵਜੇਂ ਉਨ੍ਹਾਂ ਨੇ ਆਖਰੀ ਸਾਹ ਲਿਆ। ਹਰੀਸ਼ ਸ਼ਾਹ ਬਾਲੀਵੁੱਡ ਸਿਨੇਮਾ …
The post ਬਾਲੀਵੁੱਡ ਨੂੰ ਲਗਾ ਇੱਕ ਹੋਰ ਵੱਡਾ ਝਟਕਾ- ਹੁਣੇ ਹੁਣੇ ਹੋਈ ਇਸ ਮਸ਼ਹੂਰ ਫ਼ਿਲਮੀ ਹਸਤੀ ਦੀ ਅਚਾਨਕ ਮੌਤ ਛਾਇਆ ਸੋਗ-ਦੇਖੋ ਪੂਰੀ ਖ਼ਬਰ appeared first on Sanjhi Sath.