ਮੱਧ ਪ੍ਰਦੇਸ਼ ‘ਚ ਕਟਨੀ ਦੀ ਇਕ ਅਦਾਲਤ ਨੇ ਅਕਸ਼ੇ ਕੁਮਾਰ ਖਿਲਾਫ ਨੋਟਿਸ ਜਾਰੀ ਕੀਤਾ ਹੈ। ਅਕਸ਼ੇ ਨੂੰ ਇਹ ਨੋਟਿਸ ਉਨ੍ਹਾਂ ਦੀ ਪੰਜ ਸਾਲ ਪੁਰਾਣੀ ਫਿਲਮ ‘ਰੁਸਤਮ’ ਦੇ ਕਾਰਨ ਦਿੱਤਾ ਗਿਆ ਹੈ। ਦਰਅਸਲ, ਫਿਲਮ ਰੁਸਤਮ ਦੇ ਇਕ ਸੀਨ ‘ਚ ਵਕੀਲਾਂ ਨੂੰ ਬੇਸ਼ਰਮ ਕਿਹਾ ਗਿਆ, ਜਿਸ ਬਾਰੇ ਕਟਨੀ ਨਿਵਾਸੀ ਐਡਵੋਕੇਟ ਮਨੋਜ ਗੁਪਤਾ ਨੇ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਹੈ।

ਅਕਸ਼ੇ ਕੁਮਾਰ ਦੇ ਨਾਲ ਹੋਰਾਂ ਦੇ ਨਾਮ ਵੀ ਸ਼ਿਕਾਇਤ ਵਿੱਚ ਦਰਜ ਹਨ। ਜਿਵੇਂ ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜਜ਼ ਲਿਮਟਿਡ ਦੇ ਚੇਅਰਮੈਨ ਸੁਭਾਸ਼ ਚੰਦਰ, ਫਿਲਮ ਨਿਰਦੇਸ਼ਕ ਟੀਨੂੰ ਸੁਰੇਸ਼ ਦੇਸਾਈ, ਫਿਲਮ ਕਲਾਕਾਰ ਅਨੰਗ ਦੇਸਾਈ, ਸਿਟੀ ਪ੍ਰਾਈਡ ਸਿਨੇਮਾ ਹਾਲ ਸਿਟੀ ਮਾਲ ਦੇ ਮਾਲਕ ਸੁਰੇਸ਼ ਗੁਪਤਾ।

ਅਕਸ਼ੇ ਕੁਮਾਰ ਇਨ੍ਹੀਂ ਦਿਨੀਂ ਆਪਣੀਆਂ ਆਉਣ ਵਾਲੀਆਂ ਫਿਲਮਾਂ ‘ਚ ਰੁੱਝੇ ਹੋਏ ਹਨ। ਹਾਲ ਹੀ ਵਿੱਚ, ਉਨ੍ਹਾਂ ਨੇ ਅਤਰੰਗੀ ਰੇ, ਬੈਲ ਬੌਟਮ ਵਰਗੀਆਂ ਫਿਲਮਾਂ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ।ਪਟੀਸ਼ਨਕਰਤਾ ਨੇ ਦੋਸ਼ ਲਾਇਆ ਹੈ ਕਿ ਅਕਸ਼ੇ ਕੁਮਾਰ ਸਟਾਰਰ ਰੁਸਤਮ ਫਿਲਮ ਵਿੱਚ ਅਦਾਕਾਰ ਵਕੀਲਾਂ ਲਈ ਬੇਸ਼ਰਮ ਸ਼ਬਦ ਦੀ ਵਰਤੋਂ ਕਰਦਾ ਹੈ।

ਇਸ ਸੀਨ ਦੇ ਸੰਬੰਧ ਵਿੱਚ ਐਮਪੀ ਦੀ ਕਟਨੀ ਵਿੱਚ ਇਹ ਕੇਸ ਦਰਜ ਕੀਤਾ ਗਿਆ ਸੀ। ਕਟਨੀ ਦੀ ਅਦਾਲਤ ਤੋਂ ਜਾਰੀ ਇਸ ਨੋਟਿਸ ‘ਚ ਅਕਸ਼ੇ ਕੁਮਾਰ ਅਤੇ ਹੋਰਾਂ ਨੂੰ 10 ਮਾਰਚ 2021 ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਫਿਲਮ ਰੁਸਤਮ ਸਾਲ 2016 ‘ਚ ਰਿਲੀਜ਼ ਹੋਈ ਸੀ। ਅਕਸ਼ੇ ਕੁਮਾਰ ਤੋਂ ਇਲਾਵਾ, ਇਲਿਆਨਾ ਡਿਕ੍ਰੂਜ਼ ਅਤੇ ਈਸ਼ਾ ਗੁਪਤਾ ਵਰਗੇ ਮਲਟੀਸਟਾਰ ਨਜ਼ਰ ਆਏ। ਫਿਲਮ ਵਿੱਚ ਨੇਵੀ ਅਧਿਕਾਰੀ ਦੀ ਪ੍ਰੇਮ ਕਹਾਣੀ ਨੂੰ ਦਿਖਾਇਆ ਗਿਆ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਮੱਧ ਪ੍ਰਦੇਸ਼ ‘ਚ ਕਟਨੀ ਦੀ ਇਕ ਅਦਾਲਤ ਨੇ ਅਕਸ਼ੇ ਕੁਮਾਰ ਖਿਲਾਫ ਨੋਟਿਸ ਜਾਰੀ ਕੀਤਾ ਹੈ। ਅਕਸ਼ੇ ਨੂੰ ਇਹ ਨੋਟਿਸ ਉਨ੍ਹਾਂ ਦੀ ਪੰਜ ਸਾਲ ਪੁਰਾਣੀ ਫਿਲਮ ‘ਰੁਸਤਮ’ ਦੇ ਕਾਰਨ ਦਿੱਤਾ ਗਿਆ …
Wosm News Punjab Latest News