Breaking News
Home / Punjab / ਬਜਟ 2022 ਵਿਚ ਇਹ ਚੀਜ਼ਾਂ ਹੋਈਆਂ ਸਸਤੀਆਂ ਤੇ ਇਹ ਚੀਜ਼ਾਂ ਹੋਈਆਂ ਮਹਿੰਗੀਆਂ

ਬਜਟ 2022 ਵਿਚ ਇਹ ਚੀਜ਼ਾਂ ਹੋਈਆਂ ਸਸਤੀਆਂ ਤੇ ਇਹ ਚੀਜ਼ਾਂ ਹੋਈਆਂ ਮਹਿੰਗੀਆਂ

ਵਿੱਤ ਮੰਤਰੀ ਸੀਤਾਰਮਨ (FM Nirmala Sitharaman) ਨੇ ਅੱਜ ਚੌਥਾ ਬਜਟ ਪੇਸ਼ ਕੀਤਾ। ਅੱਜ ਦੇ ਬਜਟ ਵਿੱਚ ਕਈ ਵੱਡੇ ਐਲਾਨ ਕੀਤੇ ਗਏ ਹਨ। ਬਜਟ ਪੇਸ਼ ਹੋਣ ਤੋਂ ਬਾਅਦ ਕੁਝ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ ਅਤੇ ਕੁਝ ਚੀਜ਼ਾਂ ਸਸਤੀਆਂ ਹੋ ਜਾਣਗੀਆਂ। ਦੱਸ ਦੇਈਏ ਕਿ ਇਸ ਵਾਰ ਦੇ ਬਜਟ ਵਿੱਚ ਕਿਹੜੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਜਾਵੇਗੀ ਅਤੇ ਕਿਹੜੀਆਂ ਵਸਤਾਂ ਦੇ ਰੇਟ ਵਧਣਗੇ।

ਸਸਤਾ ਹੋਣ ਵਾਲਾ ਸਮਾਨ – ਵਿਦੇਸ਼ਾਂ ਤੋਂ ਆਉਣ ਵਾਲੀਆਂ ਮਸ਼ੀਨਾਂ ਸਸਤੀਆਂ ਹੋਣਗੀਆਂ

ਕੱਪੜਾ ਅਤੇ ਚਮੜੇ ਦਾ ਸਾਮਾਨ ਸਸਤਾ ਹੋਵੇਗਾ

ਖੇਤੀ ਸੰਦ ਸਸਤੇ ਹੋਣਗੇ

ਮੋਬਾਈਲ ਚਾਰਜਰ

ਜੁੱਤੀ

ਹੀਰੇ ਦੇ ਗਹਿਣੇ

ਮਹਿੰਗਾ ਹੋਇਆ ਸਾਮਾਨ – ਇਸ ਦੇ ਨਾਲ ਹੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਰਕਾਰ ਨੇ ਇਨਕਮ ਟੈਕਸ ਦੀਆਂ ਦਰਾਂ ਜਾਂ ਸਲੈਬਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਇਨਕਮ ਟੈਕਸ ਸਲੈਬ ਪਹਿਲਾਂ ਵਾਂਗ ਹੀ ਰਹੇਗਾ। ਦੂਜੇ ਪਾਸੇ ਜਿੱਥੇ ਟੈਕਸ ਛੋਟ ਦੀ ਸੀਮਾ 2.5 ਲੱਖ ਤੋਂ ਉਪਰ ਹੋਣ ਦੀ ਉਮੀਦ ਸੀ, ਉੱਥੇ ਹੀ ਨਿਰਾਸ਼ਾ ਵੀ ਹੱਥ ਲੱਗੀ ਹੈ।

ਇਸ ਤੋਂ ਇਲਾਵਾ ਜੇਕਰ ITR ਭਰਨ ‘ਚ ਕੋਈ ਗਲਤੀ ਹੁੰਦੀ ਹੈ ਤਾਂ ਉਸ ਨੂੰ ਸੁਧਾਰਨ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਜੇਕਰ ਇਨਕਮ ਟੈਕਸ ਵਿਭਾਗ ਨੂੰ ਪਤਾ ਚੱਲਦਾ ਹੈ ਕਿ ਕਿਸੇ ਟੈਕਸ ਦਾਤਾ ਨੇ ਆਈ.ਟੀ.ਆਰ. ਫਾਈਲ ਨਹੀਂ ਕੀਤੀ ਹੈ, ਤਾਂ ਲੰਬੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਟੈਕਸ ਭਰਨ ‘ਚ ਹੋਈ ਗਲਤੀ ਨੂੰ ਸੁਧਾਰਨ ਦਾ ਮੌਕਾ ਦਿੱਤਾ ਜਾਵੇਗਾ। ਹੁਣ ਜੇਕਰ ITR ਭਰਨ ‘ਚ ਕੋਈ ਗਲਤੀ ਹੁੰਦੀ ਹੈ ਤਾਂ ਦੋ ਸਾਲ ਤੱਕ ਸੁਧਾਰ ਕਰਨ ਦਾ ਵੀ ਮੌਕਾ ਮਿਲੇਗਾ।

ਵਿੱਤ ਮੰਤਰੀ ਸੀਤਾਰਮਨ (FM Nirmala Sitharaman) ਨੇ ਅੱਜ ਚੌਥਾ ਬਜਟ ਪੇਸ਼ ਕੀਤਾ। ਅੱਜ ਦੇ ਬਜਟ ਵਿੱਚ ਕਈ ਵੱਡੇ ਐਲਾਨ ਕੀਤੇ ਗਏ ਹਨ। ਬਜਟ ਪੇਸ਼ ਹੋਣ ਤੋਂ ਬਾਅਦ ਕੁਝ ਚੀਜ਼ਾਂ ਮਹਿੰਗੀਆਂ …

Leave a Reply

Your email address will not be published. Required fields are marked *