ਪ੍ਰੋਵੀਡੈਂਟ ਫੰਡ (PF) ਲੈਣ ਵਾਲਿਆਂ ਨੂੰ ਕੇਂਦਰੀ ਬਜਟ 2022 (Union budget 2022-23) ’ਚ ਖ਼ੁਸ਼ਖ਼ਬਰੀ ਮਿਲ ਸਕਦੀ ਹੈ। ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਕੇਂਦਰੀ ਬਜਟ 2022-23 ’ਚ ਸਰਕਾਰ ਟੈਕਸ ਮੁਕਤ ਪੀਐੱਫ ਦੀ ਲਿਮਟ ਵਧਾ ਕੇ 5 ਲੱਖ ਰੁਪਏ ਤਕ ਕਰ ਸਕਦੀ ਹੈ। ਬਜਟ ’ਚ ਸਰਕਾਰ ਜੇਕਰ ਇਸ ਤਜਵੀਜ਼ ਨੂੰ ਲਾਗੂ ਕਰ ਦਿੰਦੀ ਹੈ, ਤਾਂ ਤਨਖ਼ਾਹ ਲੈਣ ਵਾਲੇ ਲੋਕ ਇਕ ਸਾਲ ’ਚ ਪੀਐੱਮ ’ਚ 5 ਲੱਖ ਰੁਪਏ ਤਕ ਦੀ ਜਮ੍ਹਾ ਰਾਸ਼ੀ ’ਤੇ ਟੈਕਸ ਛੋਟ ਲੈ ਸਕਦੇ ਹਨ। ਭਾਵ ਪੀਐੱਫ ’ਚ ਕੋਈ ਤਨਖ਼ਾਹਸ਼ੁਦਾ ਕਰਮਚਾਰੀ ਇਕ ਸਾਲ ’ਚ 5 ਲੱਖ ਰੁਪਏ ਤਕ ਜਮ੍ਹਾ ਕਰਦਾ ਹੈ, ਤਾਂ ਉਸ ’ਤੇ ਕੋਈ ਟੈਕਸ ਨਹੀਂ ਲੱਗੇਗਾ।
ਕੇਂਦਰੀ ਬਜਟ 2021-22 ’ਚ ਸਰਕਾਰ ਨੇ ਪੀਐੱਫ ਨੂੰ ਲੈ ਕੇ ਇਕ ਨਵਾਂ ਐਲਾਨ ਕੀਤਾ ਸੀ। ਸਰਕਾਰ ਨੇ ਪੀਐੱਫ ’ਚ ਜਮ੍ਹਾ ਪੈਸੇ ਅਤੇ ਉਸ ’ਤੇ ਟੈਕਸ ਛੋਟ ਨੂੰ ਲੈ ਕੇ ਨਵਾਂ ਨਿਯਮ ਲਾਗੂ ਕਰ ਦਿੱਤਾ ਸੀ। ਇਕ ਸਾਲ ’ਚ ਕੋਈ ਜਮ੍ਹਾਕਰਤਾ ਪੀਐੱਫ ’ਚ 2.5 ਲੱਖ ਰੁਪਏ ਤਕ ਜਮ੍ਹਾ ਕਰਾ ਹੈ, ਤਾਂ ਉਸ ਨੂੰ ਟੈਕਸ ਨਹੀਂ ਦੇਣਾ ਪਵੇਗਾ, ਪਰ ਜੇਕਰ ਪੈਸਾ 2.5 ਲੱਖ ਤੋਂ ਜ਼ਿਆਦਾ ਹੈ ਤਾਂ, ਉਸ ’ਤੇ ਟੈਕਸ ਦੇਣਾ ਪਵੇਗਾ। ਹਾਲਾਂਕਿ ਬਾਅਦ ’ਚ ਸਰਕਾਰ ਨੇ ਇਸ ਨਿਯਮ ’ਚ ਸੋਧ ਕੀਤੀ ਅਤੇ ਟੈਕਸ ਮੁਕਤ ਜਮ੍ਹਾ ਦੀ ਸ਼੍ਰੇਣੀ ’ਚ 5 ਲੱਖ ਰੁਪਏ ਦੀ ਜਮ੍ਹਾ ਰਾਸ਼ੀ ਸ਼ਾਮਲ ਕਰ ਦਿੱਤੀ। ਇਸ ਉਸ ਫੰਡ ਲਈ ਛੋਟ ਦਿੱਤੀ ਗਈ, ਜਿਸ ’ਚ ਕੰਪਨੀ ਵੱਲੋਂ ਕੋਈ ਰਾਸ਼ੀ ਜਮ੍ਹਾ ਨਹੀਂ ਕੀਤੀ ਜਾਂਦੀ। ਜੇਕਰ ਕੋਈ ਕਰਮਚਾਰੀ ਖ਼ੁਦ ਇੰਨਾ ਪੈਸਾ ਜਮ੍ਹਾ ਕਰਦਾ ਹੈ ਤਾਂ ਉਸ ’ਤੇ ਟੈਕਸ ਨਹੀਂ ਲੱਗੇਗਾ।
ਢਾਈ ਲੱਖ ਦੀ ਟੈਕਸ ਮੁਕਤ ਲਿਮਟ ਨੂੰ ਵਧਾ ਕੇ 5 ਲੱਖ ਰੁਪਏ ਕੀਤੇ ਜਾਣ ਦਾ ਫਾਇਦਾ ਬਹੁਤ ਘੱਟ ਲੋਕਾਂ ਨੂੰ ਮਿਲਿਆ। ਇਸ ’ਚ ਸਰਕਾਰ ਦੇ ਮੁੱਠੀ ਭਰ ਆਹਲਾ ਅਧਿਕਾਰੀ ਹੀ ਸ਼ਾਮਲ ਰਹੇ। ਉਹ ਅਜਿਹੇ ਅਧਿਕਾਰੀ ਹਨ ਜੋ ਜਨਰਲ ਪੀਐੱਫ ’ਚ ਆਪਣਾ ਵੱਧ ਤੋਂ ਵੱਧ ਪੈਸਾ ਜਮ੍ਹਾ ਕਰਦੇ ਹਨ। ਇਸ ਵਾਰ ਦੇ ਬਜਟ ’ਚ ਸਰਕਾਰ ਘੱਟ ਆਮਦਨੀ ਵਾਲੇ ਲੋਕਾਂ ਨੂੰ ਵੀ ਰਾਹਤ ਦੇ ਸਕਦੀ ਹੈ।
ਪਿਛਲੇ ਸਰਕਾਰ ਨੇ ਬਣਾਇਆ ਸੀ ਨਿਯਮ – ਪਿਛਲੇ ਸਾਲ ਸਰਕਾਰ ਨੇ ਢਾਈ ਲੱਖ ਰੁਪਏ ਤੋਂ 5 ਲੱਖ ਰੁਪਏ ਦੀ ਟੈਕਸ ਮੁਕਤ ਲਿਮਟ ਜਨਰਲ ਪੀਐੱਫ ਲਈ ਵਧਾਈ ਸੀ। ਜਨਰਲ ਪੀਐੱਫ ’ਚ ਨਿਯੋਕਤਾ ਵੱਲੋਂ ਪੈਸੇ ਜਮ੍ਹਾ ਨਹੀਂ ਹੁੰਦੇ ਅਤੇ ਕਰਮਚਾਰੀ ਆਪਣਾ ਪੈਸਾ ਜਮ੍ਹਾ ਕਰਦਾ ਹੈ। ਇਸ ਛੋਟ ਦਾ ਫਾਇਦਾ ਉਹੀ ਲੋਕ ਲੈ ਰਹੇ ਹਨ, ਜਿਨ੍ਹਾਂ ਦੀ ਮੋਟੀ ਤਨਖ਼ਾਹ ਹੈ ਅਤੇ ਹਿਯ ’ਚ ਵੱਡੀ ਤਨਖ਼ਾਹ ਵਾਲੇ ਸਰਕਾਰੀ ਅਧਿਕਾਰੀ ਆਉਂਦੇ ਹਨ।
ਪੰਜ ਲੱਖ ਟੈਕਸ ਮੁਕਤ ਪੀਐੱਫ ਲਿਮਟ ਸਿਰਫ਼ ਸਰਕਾਰੀ ਕਰਮਚਾਰੀਆਂ ਲਈ ਹੈ। ਇਯ ਵਾਰ ਇਸ ਨੂੰ ਤਨਖ਼ਾਹਦਾਰਾਂ ਲਈ ਵੀ ਲਾਗੂ ਕਰਨ ਦੀ ਮੰਗ ਹੋ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਕੋਈ ਪ੍ਰਾਈਵੇਟ ਕਰਮਚਾਰੀ ਵੀ ਆਪਣੇ ਨਿਯੋਕਤਾ ਨਾਲ ਪੀਐੱਫ ’ਚ 5 ਲੱਖ ਰੁਪਏ ਜਮ੍ਹਾ ਕਰੇ ਤਾਂ ਉਸ ’ਤੇ ਟੈਕਸ ਨਹੀਂ ਲੱਗੇਗਾ।
ਪ੍ਰੋਵੀਡੈਂਟ ਫੰਡ (PF) ਲੈਣ ਵਾਲਿਆਂ ਨੂੰ ਕੇਂਦਰੀ ਬਜਟ 2022 (Union budget 2022-23) ’ਚ ਖ਼ੁਸ਼ਖ਼ਬਰੀ ਮਿਲ ਸਕਦੀ ਹੈ। ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਕੇਂਦਰੀ ਬਜਟ 2022-23 ’ਚ ਸਰਕਾਰ ਟੈਕਸ …
Wosm News Punjab Latest News