Breaking News
Home / Punjab / ਫਾਸਟੈਗ ਵਾਲਿਆਂ ਲਈ ਆਈ ਬਹੁਤ ਚੰਗੀ ਖ਼ਬਰ-ਹੁਣ ਫ਼ਾਸਟੈਗ ਤੋਂ ਕਰ ਸਕੋਂਗੇ ਇਹ ਕੰਮ

ਫਾਸਟੈਗ ਵਾਲਿਆਂ ਲਈ ਆਈ ਬਹੁਤ ਚੰਗੀ ਖ਼ਬਰ-ਹੁਣ ਫ਼ਾਸਟੈਗ ਤੋਂ ਕਰ ਸਕੋਂਗੇ ਇਹ ਕੰਮ

ਹੁਣ ਤੁਹਾਡੇ ਫਾਸਟੈਗ ਦੀ ਵਰਤੋਂ ਵਾਹਨ ਦੀ ਟੈਂਕੀ ‘ਚ ਪੈਟਰੋਲ ਤੇ ਡੀਜ਼ਲ ਭਰਨ ਲਈ ਵੀ ਕੀਤੀ ਜਾਵੇਗੀ। ਪ੍ਰਾਈਵੇਟ ਸੈਕਟਰ IDFC ਫਸਟ ਬੈਂਕ (IDFC First Bank) ਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (HPCL) ਨੇ ਇਸ ਹਫਤੇ HPCL ਦੇ ਰਿਟੇਲ ਆਊਟਲੇਟਾਂ ‘ਤੇ ਬੈਂਕ ਦੇ FASTag ਦੀ ਵਰਤੋਂ ਕਰਦੇ ਹੋਏ ਈਂਧਨ ਭੁਗਤਾਨ ਦੀ ਸਹੂਲਤ ਲਈ ਇਕ ਸਮਝੌਤਾ ਕੀਤਾ ਹੈ। ਬੈਂਕ ਦਾ FASTag ਚੋਣਵੇਂ HPCL ਰਿਟੇਲ ਆਊਟਲੇਟਸ ਤੋਂ ਖਰੀਦਿਆ ਜਾ ਸਕਦਾ ਹੈ ਤੇ ਨਾਲ ਹੀ ਰੀਚਾਰਜ ਵੀ ਕੀਤਾ ਜਾ ਸਕਦਾ ਹੈ।

ਕੰਪਨੀ ਦੀ ਦਲੀਲ ਹੈ ਕਿ ਇਹ ਸਕੀਮ HPCL ਰਿਟੇਲ ਆਊਟਲੇਟਾਂ ‘ਤੇ IDFC ਫਸਟ ਬੈਂਕ FASTag ਦੀ ਵਰਤੋਂ ਕਰਨ ਵਾਲੇ 50 ਲੱਖ ਉਪਭੋਗਤਾਵਾਂ ਲਈ FASTag ਦੀ ਖਰੀਦ ਤੇ ਵਰਤੋਂ ਦੀ ਸਹੂਲਤ ਦਿੰਦੀ ਹੈ। ਐਚਪੀਸੀਐਲ ਤੇ ਆਈਡੀਐਫਸੀ ਫਸਟ ਬੈਂਕ ਦੇ ਸੀਨੀਅਰ ਪ੍ਰਬੰਧਨ ਦੁਆਰਾ ਮੁੰਬਈ ‘ਚ ਆਯੋਜਿਤ ਇਕ ਸਮਾਗਮ ‘ਚ ਸਮਝੌਤੇ ‘ਤੇ ਹਸਤਾਖਰ ਕੀਤੇ ਗਏ।

ਪਹਿਲਾਂ ਕਰਮਸ਼ੀਅਲ ਵਾਹਨਾਂ ‘ਤੇ ਸੀ ਸਹੂਲਤ – ਪਿਛਲੇ ਸਾਲ ਹੀ IDFC ਫਸਟ ਬੈਂਕ ਨੇ ‘ਡਰਾਈਵਟ੍ਰੈਕ ਪਲੱਸs’ POS ਟਰਮੀਨਲਾਂ ਰਾਹੀਂ HPCL ਆਊਟਲੇਟਾਂ ‘ਤੇ ਕਮਰਸ਼ੀਅਲ ਵਾਹਨਾਂ ਦੇ ਯੂਜ਼ਰਜ਼ ਲਈ FASTag ਬੈਲੇਂਸ ਦੀ ਵਰਤੋਂ ਕਰਦੇ ਹੋਏ ਈਂਧਨ ਦਾ ਭੁਗਤਾਨ ਸ਼ੁਰੂ ਕੀਤਾ ਸੀ। ਇਨ੍ਹਾਂ ਯੂਜ਼ਰਜ਼ ਤੋਂ ਮਿਲੇ ਸਕਾਰਾਤਮਕ ਹੁੰਗਾਰੇ ਨੇ ਬੈਂਕ ਨੂੰ ਪ੍ਰਾਈਵੇਟ ਵਾਹਨ ਯੂਜ਼ਰਜ਼ ਨੂੰ ਵੀ ਇਹ ਸਹੂਲਤ ਪ੍ਰਦਾਨ ਕਰਨ ਲਈ ਉਤਸ਼ਾਹਿਤ ਕੀਤਾ।

ਪ੍ਰਾਈਵੇਟ ਵਾਹਨ ਯੂਜ਼ਰਜ਼ ਹੁਣ HPCL ਰਿਟੇਲ ਆਊਟਲੇਟਾਂ ‘ਤੇ ਫਿਊਲ ਦੀ ਖਰੀਦ ਲਈ ਭੁਗਤਾਨ ਕਰਨ ਤੇ ਆਕਰਸ਼ਕ ਇਨਾਮ ਅੰਕ ਪ੍ਰਾਪਤ ਕਰਨ ਲਈ IDFC ਫਸਟ ਬੈਂਕ ਦੇ FASTag ਦੀ ਵਰਤੋਂ ਕਰ ਸਕਦੇ ਹਨ। ਹੁਣ FASTag ਨੂੰ ‘HP Pay’ ਮੋਬਾਈਲ ਐਪ ਨਾਲ ਲਿੰਕ ਕਰਕੇ FASTag ਬੈਲੇਂਸ ਦੀ ਵਰਤੋਂ ਕਰਕੇ ਭੁਗਤਾਨ ਕੀਤਾ ਜਾ ਸਕਦਾ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

ਹੁਣ ਤੁਹਾਡੇ ਫਾਸਟੈਗ ਦੀ ਵਰਤੋਂ ਵਾਹਨ ਦੀ ਟੈਂਕੀ ‘ਚ ਪੈਟਰੋਲ ਤੇ ਡੀਜ਼ਲ ਭਰਨ ਲਈ ਵੀ ਕੀਤੀ ਜਾਵੇਗੀ। ਪ੍ਰਾਈਵੇਟ ਸੈਕਟਰ IDFC ਫਸਟ ਬੈਂਕ (IDFC First Bank) ਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ …

Leave a Reply

Your email address will not be published. Required fields are marked *