ਮਾਨਸੂਨ ਦੀ ਵਾਪਸੀ ਦੇ ਨਾਲ ਹੀ ਦਿੱਲੀ-ਐੱਨਸੀਆਰ ਦੀ ਆਬੋ-ਹਵਾ ’ਚ ਜਿਸ ਤੇਜ਼ੀ ਨਾਲ ਬਦਲਾਅ ਦਿਸ ਰਿਹਾ ਹੈ, ਉਸ ’ਚ ਅਗਲੇ 25 ਦਿਨ ਕਾਫ਼ੀ ਅਹਿਮ ਹੋਣਗੇ। ਫਿਲਹਾਲ ਵਧਦੇ ਪ੍ਰਦੂਸ਼ਣ ਦੇ ਨਾਲ ਪਾਰਲੀ ਸਾੜਨ ਦੀਆਂ ਘਟਨਾਵਾਂ ’ਚ ਵਾਧੇ ਨੂੰ ਵੇਖ ਕੇ ਵਣ ਤੇ ਵਾਤਾਵਰਨ ਮੰਤਰਾਲੇ ਨੇ ਇਸ ਕੰਮ ’ਚ ਲੱਗੀਆਂ ਸਾਰੀਆਂ ਏਜੰਸੀਆਂ ਅਤੇ ਰਾਜ ਸਰਕਾਰਾਂ ਨੂੰ ਚੌਕਸ ਕਰ ਦਿੱਤਾ ਹੈ। ਨਾਲ ਹੀ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਰੋਕਥਾਮ ਲਈ ਗਠਿਤ ਟੀਮਾਂ ਨੂੰ ਮੈਦਾਨ ’ਚ ਗਸ਼ਤ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਉਂਜ ਵੀ ਪਿਛਲੇ ਸਾਲ ਪੰਜਾਬ ਅਤੇ ਹਰਿਆਣਾ ’ਚ ਪਰਾਲੀ ਸਾੜਨ ਦੀਆਂ ਸਭ ਤੋਂ ਵੱਧ ਘਟਨਾਵਾਂ 12 ਅਕਤੂਬਰ ਤੋਂ ਛੇ ਨਵੰਬਰ ਤਕ ਰਿਪੋਰਟ ਹੋਈਆਂ ਸਨ। ਮੰਤਰਾਲੇ ਨਾਲ ਜੁੜੇ ਅਧਿਕਾਰੀਆਂ ਅਨੁਸਾਰ, ਇਹ 25 ਦਿਨ ਇਸ ਲਈ ਅਹਿਮ ਹਨ ਕਿਉਂਕਿ ਇਹ ਪਰਾਲੀ ਸਾੜਨ ਦਾ ਸੀਜ਼ਨ ਹੈ ਅਤੇ ਦੀਵਾਲੀ ਵੀ ਹੈ। ਦੋਵਾਂ ਦੌਰਾਨ ਦਿੱਲੀ-ਐੱਨਸੀਆਰ ’ਚ ਪ੍ਰਦੂਸ਼ਣ ਦਾ ਪੱਧਰ ਸਭ ਤੋਂ ਵੱਧ ਰਹਿੰਦਾ ਹੈ। ਅਜਿਹੇ ’ਚ ਇਸ ਨੂੰ ਰੋਕਣ ਦੀ ਵੱਡੀ ਚੁਣੌਤੀ ਹੈ। ਹਾਲਾਂਕਿ ਪਰਾਲੀ ਸਾੜਨ ਦੇ ਪਿਛਲੇ ਸਾਲ ਦੇ ਅੰਕੜਿਆਂ ਨੂੰ ਵੇਖੀਏ ਤਾਂ ਦਾਅਵਿਆਂ ਦੇ ਉਲਟ ਪੰਜਾਬ ’ਚ ਪਰਾਲੀ ਖ਼ੂਬ ਸੜੀ।
ਕੇਂਦਰੀ ਮੰਤਰੀ ਦੀ ਬਰਖ਼ਾਸਤਗੀ ਦੀ ਮੰਗ ’ਤੇ ਮੌਨ ਧਰਨੇ ’ਤੇ ਬੈਠੀ ਪ੍ਰਿਅੰਕਾ, ਕਿਹਾ-ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲਣ ਤਕ ਜਾਰੀ ਰਹੇਗਾ ਸੱਤਿਆਗ੍ਰਹਿ
ਮੰਤਰਾਲੇ ਦੀ ਇਕ ਰਿਪੋਰਟ ਅਨੁਸਾਰ, ਸੰਨ 2020 ’ਚ ਪੰਜਾਬ ’ਚ ਪੂਰੇ ਸੀਜ਼ਨ ’ਚ ਪਰਾਲੀ ਸਾੜਨ ਦੀਆਂ ਕੁੱਲ 76,590 ਘਟਨਾਵਾਂ ਰਿਪੋਰਟ ਹੋਈਆਂ ਸਨ, ਜੋ 2019 ਦੀ ਤੁਲਨਾ ’ਚ ਕਰੀਬ 45 ਫ਼ੀਸਦੀ ਜ਼ਿਆਦਾ ਸਨ। ਪੰਜਾਬ ’ਚ ਸੰਨ 2019 ’ਚ ਪਰਾਲੀ ਸਾੜਨ ਦੀਆਂ 52,991 ਘਟਨਾਵਾਂ ਦਰਜ ਹੋਈਆਂ ਸਨ। ਉੱਥੇ, ਹਰਿਆਣਾ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਕਮੀ ਦਰਜ ਹੋਈ ਸੀ। ਸੰਨ 2019 ’ਚ ਉੱਥੇ 6652 ਘਟਨਾਵਾਂ ਰਿਪੋਰਟ ਹੋਈਆਂ ਸਨ, ਜਦੋਂਕਿ ਸੰਨ 2020 ’ਚ ਕੁੱਲ 4675 ਘਟਨਾਵਾਂ ਰਿਪੋਰਟ ਹੋਈਆਂ।
ਖ਼ਾਸ ਗੱਲ ਇਹ ਹੈ ਕਿ ਪਰਾਲੀ ਸਾੜਨ ਦਾ ਸੀਜ਼ਨ ਉਂਜ ਤਾਂ 25 ਸਤੰਬਰ ਤੋਂ 22 ਨਵੰਬਰ ਤਕ ਰਹਿੰਦਾ ਹੈ, ਪਰ ਪਿਛਲੇ ਸਾਲ ਪਰਾਲੀ ਸਾੜਨ ਦੇ ਕਰੀਬ 80 ਫ਼ੀਸਦੀ ਮਾਮਲੇ ਸਿਰਫ਼ 12 ਅਕਤੂਬਰ ਤੋਂ ਛੇ ਨਵੰਬਰ ਤਕ ਰਿਪੋਰਟ ਕੀਤੇ ਗਏ ਸਨ। ਮੰਤਰਾਲੇ ਨਾਲ ਜੁੜੇ ਅਧਿਕਾਰੀਆਂ ਅਨੁਸਾਰ, ਪਰਾਲੀ ਦੇ ਨਾਲ ਦਿੱਲੀ-ਐੱਨਸੀਆਰ ਦੇ ਅੰਦਰੂਨੀ ਪ੍ਰਦੂਸ਼ਣ ’ਤੇ ਵੀ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ ਕਿਉਂਕਿ ਇਸ ਸੀਜ਼ਨ ’ਚ ਹੋਣ ਵਾਲੇ ਪ੍ਰਦੂਸ਼ਣ ’ਚ ਪਰਾਲੀ ਦੀ ਹਿੱਸੇਦਾਰੀ ਕਰੀਬ 40 ਫ਼ੀਸਦੀ ਤਕ ਹੁੰਦੀ ਹੈ।
ਬਾਕੀ ਪ੍ਰਦੂਸ਼ਣ ਦੇ ਪਿੱਛੇ ਅੰਦਰੂਨੀ ਕਾਰਨ ਜ਼ਿੰਮੇਵਾਰ ਹਨ। ਇਨ੍ਹਾਂ ’ਚ ਧੂੜ ਤੇ ਵਹਾਨਾਂ ’ਚੋਂ ਨਿਕਲਣ ਵਾਲਾ ਪ੍ਰਦੂਸ਼ਣ ਸਭ ਤੋਂ ਅਹਿਮ ਹੈ। ਫਿਲਹਾਲ ਪਰਾਲੀ ਸਾੜਨ ਦੇ ਹੁਣ ਤਕ ਦੇ ਮਾਮਲਿਆਂ ਨੂੰ ਵੇਖੀਏ ਤਾਂ ਪਿਛਲੇ ਸਾਲ ਦੇ ਮੁਕਾਬਲੇ ਹੁਣ ਤਕ ਤਾਂ ਇਨ੍ਹਾਂ ’ਚ ਕਮੀ ਦਿਸ ਰਹੀ ਹੈ, ਪਰ ਇਸ ਦਾ ਕਾਰਨ ਮੀਂਹ ਨੂੰ ਵੀ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਝੋਨੇ ਦੀ ਕਟਾਈ ਦੇਰੀ ਨਾਲ ਸ਼ੁਰੂ ਹੋਈ ਹੈ। ਰਿਪੋਰਟ ਅਨੁਸਾਰ, ਪਿਛਲੇ ਸਾਲ ਨੌਂ ਅਕਤੂਬਰ ਨੂੰ ਇਕੱਲੇ ਪੰਜਾਬ ’ਚੋਂ ਪਰਾਲੀ ਸਾੜਨ ਦੀਆਂ ਕਰੀਬ 200 ਘਟਨਾਵਾਂ ਦਰਜ ਹੋਈਆਂ ਸਨ, ਜਦੋਂਕਿ ਇਸ ਸਾਲ ਇਸ ਦਿਨ 114 ਘਟਨਾਵਾਂ ਰਿਪੋਰਟ ਹੋਈਆਂ।
ਪਿਛਲੇ ਸਾਲ 10 ਅਕਤੂਬਰ ਨੂੰ ਕਰੀਬ 270 ਘਟਨਾਵਾਂ ਰਿਪੋਰਟ ਦਰਜ ਹੋਈਆਂ ਹਨ। ਜੋ ਇਸ ਸਾਲ ਇਸ ਤਰੀਕ ’ਤੇ 150 ਹੀ ਰਿਪੋਰਟਾਂ ਦਰਜ ਹੋਈਆਂ ਹਨ। ਮੰਤਰਾਲੇ ਨੇ ਪਰਾਲੀ ਸਾੜਨ ਤੋਂ ਰੋਕਣ ਲਈ ਵੀ ਕੁਝ ਕਦਮ ਚੁੱਕੇ ਹਨ, ਜਿਸ ’ਚ ਝੋਨੇ ਦੀ ਅਜਿਹੀ ਪ੍ਰਜਾਤੀ ਦੀ ਬਿਜਾਈ ਕੀਤੀ ਗਈ ਹੈ, ਜਿਸ ’ਚ ਇਸ ਵਾਰ ਪਰਾਲੀ ਕਰੀਬ 13 ਫ਼ੀਸਦੀ ਘੱਟ ਨਿਕਲੇਗੀ। ਉੱਥੇ, ਦੂਜੀਆਂ ਫਸਲਾਂ ਦਾ ਬਦਲ ਮੁਹੱਈਆ ਕਰਵਾਏ ਜਾਣ ਤੋਂ ਬਾਅਦ ਝੋਨੇ ਦੀ ਬਿਜਾਈ ਦੇ ਰਕਬੇ ’ਚ ਵੀ ਕਰੀਬ ਅੱਠ ਫ਼ੀਸਦੀ ਦੀ ਕਮੀ ਹੋਈ ਹੈ। ਨਾਲ ਹੀ ਪਰਾਲੀ ਦਾ ਪਸ਼ੂ ਚਾਰੇ ਅਤੇ ਪਾਵਰ ਪਲਾਂਟ ’ਚ ਬਾਲਣ ਦੇ ਰੂਪ ’ਚ ਇਸਤੇਮਾਲ ਕਰਨ ਦੀ ਯੋਜਨਾ ਬਣੀ ਹੈ।
ਮਾਨਸੂਨ ਦੀ ਵਾਪਸੀ ਦੇ ਨਾਲ ਹੀ ਦਿੱਲੀ-ਐੱਨਸੀਆਰ ਦੀ ਆਬੋ-ਹਵਾ ’ਚ ਜਿਸ ਤੇਜ਼ੀ ਨਾਲ ਬਦਲਾਅ ਦਿਸ ਰਿਹਾ ਹੈ, ਉਸ ’ਚ ਅਗਲੇ 25 ਦਿਨ ਕਾਫ਼ੀ ਅਹਿਮ ਹੋਣਗੇ। ਫਿਲਹਾਲ ਵਧਦੇ ਪ੍ਰਦੂਸ਼ਣ ਦੇ ਨਾਲ …
Wosm News Punjab Latest News