ਦੇਸ਼ ਦੇ ਉੱਤਰੀ ਇਲਾਕਿਆਂ ਦੇ ਵਿੱਚ ਇਸ ਵੇਲੇ ਮੌਸਮ ਕਾਫੀ ਸਰਦ ਚੱਲ ਰਿਹਾ ਹੈ। ਠੰਢ ਆਪਣਾ ਪੂਰਾ ਜ਼ੋਰ ਫੜ੍ਹ ਚੁੱਕੀ ਹੈ ਅਤੇ ਲੋਕ ਆਪਣੇ ਘਰਾਂ ਅੰਦਰ ਰਹਿਣ ਲਈ ਮਜਬੂਰ ਹੋ ਗਏ ਹਨ। ਆਏ ਦਿਨ ਪਾਰੇ ਵਿੱਚ ਹੁੰਦੀ ਹੋਈ ਗਿਰਾਵਟ ਨਾਲ ਮੈਦਾਨੀ ਖੇਤਰਾਂ ਵਿਚ ਇਸ ਵਾਰ ਦਾ ਘੱਟ ਤੋਂ ਘੱਟ ਤਾਪਮਾਨ 1 ਡਿਗਰੀ ਦੇ ਨਜ਼ਦੀਕ ਪਹੁੰਚ ਚੁੱਕਾ ਹੈ।

ਹਾਲ ਹੀ ਦੇ ਦਿਨਾਂ ਦੌਰਾਨ ਹੋਈ ਹਲਕੀ ਤੋਂ ਭਾਰੀ ਬਾਰਿਸ਼ ਦੇ ਕਾਰਨ ਵੀ ਮੌਸਮ ਦੇ ਵਿੱਚ ਬਹੁਤ ਸਾਰੀ ਤਬਦੀਲੀ ਆਈ ਹੈ। ਮੌਸਮ ਵਿਭਾਗ ਦੇ ਮਾਹਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਹੋਰ ਗੰਭੀਰ ਹੋਣ ਵਾਲਾ ਹੈ।ਆਉਣ ਵਾਲੇ ਦਿਨਾਂ ਦੌਰਾਨ ਉਤਰੀ ਭਾਰਤ ਦੇ ਤਾਪਮਾਨ ਵਿਚ 3 ਤੋਂ 5 ਡਿਗਰੀ ਸੈਲਸੀਅਸ ਦੀ ਹੋਰ ਗਿਰਾਵਟ ਦੇਖੀ ਜਾ ਸਕਦੀ ਹੈ।

ਮੌਸਮ ਵਿਭਾਗ ਵੱਲੋਂ ਤਾਜ਼ਾ ਮਿਲੀ ਹੋਈ ਜਾਣਕਾਰੀ ਮੁਤਾਬਕ 3 ਜਨਵਰੀ ਦਿਨ ਐਤਵਾਰ ਨੂੰ ਉਤਰ ਭਾਰਤ ਦੇ ਦਿੱਲੀ-ਐਨਸੀਆਰ ਦੇ ਵੱਖ ਵੱਖ ਇਲਾਕਿਆਂ ਦੇ ਵਿਚ ਭਾਰੀ ਬਾਰਸ਼ ਹੋ ਸਕਦੀ ਹੈ। ਇਸ ਬਾਰਿਸ਼ ਦੇ ਨਾਲ ਗੜੇਮਾਰੀ ਹੋਣ ਦੇ ਆਸਾਰ ਵੀ ਜਤਾਏ ਜਾ ਰਹੇ ਹਨ। ਉੱਤਰ ਭਾਰਤ ਦੇ ਇਲਾਕੇ ਪੰਜਾਬ, ਦਿੱਲੀ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਉਤਰਾਖੰਡ ਵਿੱਚ ਵੀ 4 ਅਤੇ 5 ਜਨਵਰੀ ਨੂੰ ਭਾਰੀ ਬਾਰਸ਼ ਅਤੇ ਗੜ੍ਹੇਮਾਰੀ ਦੱਸੀ ਜਾ ਰਹੀ ਹੈ।

ਉਥੇ ਹੀ ਜੇਕਰ ਉੱਤਰ ਭਾਰਤ ਦੇ ਵਿੱਚ ਪਹਾੜੀ ਖੇਤਰਾਂ ਦੀ ਗੱਲ ਕੀਤੀ ਜਾਵੇ ਤਾਂ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਵਿੱਚ ਪਾਰਾ ਜ਼ੀਰੋ ਡਿਗਰੀ ਤੋਂ ਥੱਲੇ ਨੋਟ ਕੀਤਾ ਗਿਆ ਹੈ। ਪਹਾੜੀ ਖੇਤਰਾਂ ਵਿੱਚ ਪੈ ਰਹੀ ਕੜਾਕੇ ਦੀ ਠੰਡ ਕਾਰਨ ਲੋਕ ਆਪਣੇ ਘਰਾਂ ਦੇ ਵਿੱਚ ਕੈਦ ਹੋ ਚੁੱਕੇ ਹਨ। ਸ਼ਨੀਵਾਰ ਨੂੰ ਸਥਾਨਕ ਡੱਲ ਝੀਲ ਸਮੇਤ ਹੋਰ ਕਈ ਪਾਣੀ ਦੇ ਸ੍ਰੋਤ ਜੰਮੇ ਰਹੇ। ਕਾਰਗਿਲ ਦੇ ਵਿੱਚ ਸ਼ੁੱਕਰਵਾਰ ਦੀ ਰਾਤ ਨੂੰ ਤਾਪਮਾਨ -20.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਉਥੇ ਹੀ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿਚ ਵੀ ਹਾਲ ਹੀ ਦਿਨਾਂ ਦੌਰਾਨ ਹੋਈ ਹਲਕੀ ਤੋਂ ਭਾਰੀ ਬਰਫ਼ਬਾਰੀ ਦੇ ਕਾਰਨ ਰੋਹਤਾਂਗ ਦੱਰੇ ਦੇ ਵਿੱਚ ਇੱਕ ਫੁੱਟ ਤੱਕ ਤਾਜ਼ਾ ਬਰਫ਼ ਜੰਮੀ ਹੋਈ ਪਾਈ ਗਈ। ਇਸ ਦੇ ਨਾਲ ਹੀ ਅਟਲ ਸੁਰੰਗ ਰੋਹਤਾਂਗ ਦੇ ਦੋਵਾਂ ਸਿਰਾਂ ਉਪਰ 5 ਇੰਚ ਬਰਫ ਦੀ ਪਰਤ ਪਾਈ ਗਈ ਹੈ। ਪਹਾੜੀ ਇਲਾਕਿਆਂ ਦੇ ਵਿਚ ਹੋ ਰਹੀ ਭਾਰੀ ਬਰਬਾਦੀ ਦੇ ਕਾਰਨ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
The post ਪੰਜਾਬ ਲਈ ਜ਼ਾਰੀ ਹੋਇਆ ਇਹ ਵੱਡਾ ਅਲਰਟ-ਇਹਨਾਂ ਦਿਨਾਂ ਚ’ ਪਾਈ ਸਕਦਾ ਹੈ ਭਾਰੀ ਮੀਂਹ ਤੇ ਗੜ੍ਹੇ-ਦੇਖੋ ਤਾਜ਼ਾ ਖ਼ਬਰ appeared first on Sanjhi Sath.
ਦੇਸ਼ ਦੇ ਉੱਤਰੀ ਇਲਾਕਿਆਂ ਦੇ ਵਿੱਚ ਇਸ ਵੇਲੇ ਮੌਸਮ ਕਾਫੀ ਸਰਦ ਚੱਲ ਰਿਹਾ ਹੈ। ਠੰਢ ਆਪਣਾ ਪੂਰਾ ਜ਼ੋਰ ਫੜ੍ਹ ਚੁੱਕੀ ਹੈ ਅਤੇ ਲੋਕ ਆਪਣੇ ਘਰਾਂ ਅੰਦਰ ਰਹਿਣ ਲਈ ਮਜਬੂਰ ਹੋ …
The post ਪੰਜਾਬ ਲਈ ਜ਼ਾਰੀ ਹੋਇਆ ਇਹ ਵੱਡਾ ਅਲਰਟ-ਇਹਨਾਂ ਦਿਨਾਂ ਚ’ ਪਾਈ ਸਕਦਾ ਹੈ ਭਾਰੀ ਮੀਂਹ ਤੇ ਗੜ੍ਹੇ-ਦੇਖੋ ਤਾਜ਼ਾ ਖ਼ਬਰ appeared first on Sanjhi Sath.
Wosm News Punjab Latest News