ਦੇਸ਼ ਵਿੱਚ ਕਰੋਨਾ ਕੇਸਾਂ ਦੇ ਵਿਚ ਕਮੀ ਨੂੰ ਵੇਖਦੇ ਹੋਏ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਸਰਦੀ ਵਧਣ ਦੇ ਨਾਲ ਹੀ ਕਰੋਨਾ ਕੇਸਾਂ ਵਿੱਚ ਫਿਰ ਤੋਂ ਉਛਾਲ ਦਰਜ ਕੀਤਾ ਗਿਆ ਹੈ।ਸਭ ਦੇਸ਼ਾਂ ਵਿੱਚ ਕਰੋਨਾ ਦੀ ਅਗਲੀ ਲਹਿਰ ਨੂੰ ਵੇਖਦੇ ਹੋਏ ਪਹਿਲਾਂ ਹੀ ਪੁਖਤਾ ਇੰਤਜਾਮ ਕੀਤੇ ਜਾ ਰਹੇ ਹਨ। ਪਹਿਲਾਂ ਵੀ ਕਰੋਨਾ ਕੇਸਾਂ ਦੇ ਵਾਧੇ ਨੂੰ ਦੇਖਦੇ ਹੋਏ ਹਵਾਈ ਆਵਾਜਾਈ ਤੇ ਰੋਕ ਲਗਾ ਦਿਤੀ ਗਈ ਸੀ। ਹੁਣ ਮੁੜ ਤੋਂ ਕਰੋਨਾ ਕੇਸਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ।

ਇਸ ਲਈ ਬਹੁਤ ਸਾਰੇ ਮੁਲਕਾਂ ਵੱਲੋਂ ਫਿਰ ਤੋਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਤਾਂ ਜੋ ਆਉਣ ਵਾਲੇ ਸਮੇਂ ਵਿਚ ਕਰੋਨਾ ਦੇ ਪ੍ਰਕੋਪ ਨੂੰ ਵਧਣ ਤੋਂ ਰੋਕਿਆ ਜਾ ਸਕੇ। ਕਰੋਨਾ ਦੀ ਅਗਲੀ ਲਹਿਰ ਨੂੰ ਵੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵਿੱਚ ਫਿਰ ਤੋਂ ਤਾਲਾਬੰਦੀ ਕੀਤੀ ਜਾ ਰਹੀ ਹੈ। ਭਾਰਤ ਵਿੱਚ ਵੀ ਬਹੁਤ ਸਾਰੇ ਸੂਬਿਆਂ ਵਿੱਚ ਰਾਤ ਦਾ ਕਰਫਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਵਿੱਚ 28 ਤੇ 29 ਦਸੰਬਰ ਲਈ ਇਕ ਵੱਡਾ ਐਲਾਨ ਕੀਤਾ ਗਿਆ ਹੈ।

ਕਰੋਨਾ ਦੇ ਖਾਤਮੇ ਲਈ ਸ਼ੁਰੂ ਕੀਤੇ ਗਏ ਉਦੇਸ਼ ਦੇ ਤਹਿਤ ਸਰਕਾਰ ਵੱਲੋਂ 28 ਅਤੇ 29 ਦਸੰਬਰ 2020 ਨੂੰ covid-19 ਦੇ ਟੀਕੇ ਮਸਨੂਈ ਅਭਿਆਸ ਸ਼ੁਰੂ ਕਰਨ ਲਈ ਪੰਜਾਬ ਸੂਬੇ ਨੂੰ ਚੁਣਿਆ ਗਿਆ ਹੈ। ਇਸ ਬਾਬਤ ਜਾਣਕਾਰੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਪ੍ਰੈਸ ਬਿਆਨ ਰਾਹੀਂ ਜਾਰੀ ਕੀਤੀ ਗਈ ਹੈ।ਇਸ ਦੇ ਨਾਲ ਹੀ ਪੰਜਾਬ ਦੇ ਦੋ ਉਨ੍ਹਾਂ ਜ਼ਿਲਿਆਂ ਦੀ ਚੋਣ ਕੀਤੀ ਗਈ ਹੈ। ਜਿੱਥੇ ਟੀਕੇ ਦੇ ਟ੍ਰਾਇਲ ਕੀਤੇ ਜਾਣਗੇ। ਇਹ ਦੋ ਜ਼ਿਲ੍ਹੇ ਲੁਧਿਆਣਾ ਅਤੇ ਭਗਤ ਸਿੰਘ ਨਗਰ ਹਨ।

ਇਨ੍ਹਾਂ ਜ਼ਿਲ੍ਹਿਆਂ ਵਿੱਚ ਪੰਜ ਥਾਵਾਂ ਦੀ ਚੋਣ ਕੀਤੀ ਜਾਵੇਗੀ ਜਿੱਥੇ covid-19 ਦੇ ਟੀਕੇ ਦੇ ਟਰਾਇਲ ਸ਼ੁਰੂ ਹੋਣਗੇ। ਇਹ ਅਭਿਆਸ ਇਸ ਲਈ ਕੀਤਾ ਜਾਵੇਗਾ ਤਾਂ ਜੋ ਅਭਿਆਸ ਦੀ ਸ਼ੁਰੂਆਤ ਤੋਂ ਪਹਿਲਾਂ ਕਿਸੇ ਵੀ ਘਾਟ, ਜਾਂ ਰੁਕਾਵਟ ਨੂੰ ਸਮੇਂ ਤੋਂ ਪਹਿਲਾ ਹੱਲ ਕੀਤਾ ਜਾ ਸਕੇ। ਇਸ ਅਭਿਆਸ ਵਿੱਚ ਐਡ ਟੂ ਐਡ ਟੈਸਟਿੰਗ ਨੂੰ ਯਕੀਨੀ ਬਣਾਇਆ ਜਾਵੇਗਾ।

ਜਿਸ ਵਿੱਚ ਇਲੈਕਟਰੋਨਿਕ ਐਪਲੀਕੇਸ਼ਨ ਕੋ-ਵਿੰਨ ਰਾਹੀਂ ਸਹਿਯੋਗੀ ਸਮੂਹ ਵੱਲੋਂ ਪਹਿਲਾਂ ਤੋਂ ਪਹਿਚਾਣੇ ਗਏ ਲਾਭਪਾਤਰੀਆਂ ਦਾ ਟੀਕਾਕਰਨ ਹੋਵੇਗਾ। ਟੈਸਟ ਕਰਨ ਦਾ ਇਹ ਅਭਿਆਸ ਆਂਧਰਾ ਪ੍ਰਦੇਸ਼ ,ਆਸਾਮ, ਗੁਜਰਾਤ ਅਤੇ ਪੰਜਾਬ ਵਿੱਚ ਕੀਤਾ ਜਾ ਰਿਹਾ ਹੈ। ਇਸ ਅਭਿਆਸ ਦਾ ਮਕਸਦ ਟੀਕਾਕਰਣ ਸ਼ੁਰੂ ਕਰਨ ਦੀ ਨਿਰਧਾਰਤ ਢੰਗ ਦੀ ਜਾਂਚ ਕਰਨਾ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਟੀਕਾਕਰਣ ਭਾਈਵਾਲ ਯੂ. ਐਨ. ਡੀ. ਪੀ. ਅਤੇ ਸੂਬਾ ਪੱਧਰ ਤੇ ਵਿਸ਼ਵ ਸਿਹਤ ਸੰਸਥਾ ਇਸ ਗਤੀਵਿਧੀ ਦਾ ਸਮਰਥਨ ਕਰਨਗੇ।
The post ਪੰਜਾਬ ਲਈ ਆਈ 28 ਅਤੇ 29 ਦਸੰਬਰ ਬਾਰੇ ਵੱਡੀ ਖਬਰ – ਹੋਇਆ ਇਹ ਐਲਾਨ,ਦੇਖੋ ਤਾਜ਼ਾ ਖ਼ਬਰ appeared first on Sanjhi Sath.
ਦੇਸ਼ ਵਿੱਚ ਕਰੋਨਾ ਕੇਸਾਂ ਦੇ ਵਿਚ ਕਮੀ ਨੂੰ ਵੇਖਦੇ ਹੋਏ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਸਰਦੀ ਵਧਣ ਦੇ ਨਾਲ ਹੀ ਕਰੋਨਾ ਕੇਸਾਂ ਵਿੱਚ ਫਿਰ ਤੋਂ …
The post ਪੰਜਾਬ ਲਈ ਆਈ 28 ਅਤੇ 29 ਦਸੰਬਰ ਬਾਰੇ ਵੱਡੀ ਖਬਰ – ਹੋਇਆ ਇਹ ਐਲਾਨ,ਦੇਖੋ ਤਾਜ਼ਾ ਖ਼ਬਰ appeared first on Sanjhi Sath.
Wosm News Punjab Latest News