ਪੰਜਾਬ ਅੰਦਰ ਦਸੰਬਰ ਮਹੀਨੇ ਦੀ ਸ਼ੁਰੂਆਤ ਤੋਂ ਹੀ ਸਰਦੀ ਦਾ ਆਗਾਜ਼ ਹੋ ਚੁੱਕਾ ਹੈ। ਇਸ ਦੇ ਨਾਲ ਹੀ ਠੰਡ ਨੇ ਆਪਣਾ ਜ਼ੋਰ ਵਿਖਾਉਣਾ ਵੀ ਸ਼ੁਰੂ ਕਰ ਦਿੱਤਾ ਹੈ। ਆਉਣ ਵਾਲੇ ਸਮੇਂ ਵਿੱਚ ਮੌਸਮ ਨੂੰ ਲੈ ਕੇ ਕਈ ਸਾਰੀਆਂ ਤਬਦੀਲੀਆਂ ਹੋ ਰਹੀਆਂ ਹਨ। ਜਿਨ੍ਹਾਂ ਬਾਰੇ ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ। ਇਥੇ ਹੀ ਮੌਸਮ ਵਿਭਾਗ ਵੱਲੋਂ ਇਕ ਹੋਰ ਜਾਣਕਾਰੀ ਪੰਜਾਬ ਅਤੇ ਇਸਦੇ ਨਾਲ ਰਹਿਣ ਵਾਲੇ ਗੁਆਂਢੀ ਸੂਬਿਆਂ ਦੇ ਲੋਕਾਂ ਲਈ ਧਿਆਨ ਵਿੱਚ ਲਿਆਂਦੀ ਜਾ ਰਹੀ ਹੈ।

ਪਹਾੜੀ ਇਲਾਕਿਆਂ ਦੇ ਵਿਚ ਲਗਾਤਾਰ ਹੋ ਰਹੀ ਬਰਫਬਾਰੀ ਨੂੰ ਦੇਖਦੇ ਹੋਏ ਪੰਜਾਬ ਦਾ ਮੌਸਮ ਪੂਰੀ ਤਰ੍ਹਾਂ ਬਦਲ ਰਿਹਾ ਹੈ। ਹੁਣ ਮੌਸਮ ਸਬੰਧੀ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪਹਾੜੀ ਖੇਤਰਾਂ ਵਿੱਚ ਲਗਾਤਾਰ ਹੋ ਰਹੀ ਬਰਫਬਾਰੀ ਕਾਰਨ ਇਸ ਦੇ ਅਸਰ ਨੂੰ ਮੈਦਾਨੀ ਖੇਤਰਾਂ ਵਿਚ ਵਧੇਰੇ ਦੇਖਿਆ ਜਾ ਰਿਹਾ ਹੈ। ਹੁਣ ਪੰਜਾਬ ਅੰਦਰ ਧੁੰਦ ਦਾ ਅਸਰ ਵੀ ਸਾਫ਼ ਦਿਖਾਈ ਦੇ ਰਿਹਾ ਹੈ।

ਇਸੇ ਸਬੰਧ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਡਾਕਟਰ ਪ੍ਰਭਜੋਤ ਕੌਰ ਸਿੱਧੂ ਨੇ ਦੱਸਿਆ ਹੈ ਕਿ ਇਨੀਂ ਦਿਨੀਂ ਪੈਣ ਵਾਲੀ ਧੁੰਦ ਕਾਰਨ ਵਿਜ਼ੀਬਿਲਟੀ ਵਿੱਚ ਕਮੀ ਆ ਜਾਵੇਗੀ। ਸਿੱਧੂ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਬਾਰਸ਼ ਤੇ ਬਰਫਬਾਰੀ ਕਾਰਨ ਸ਼ੀਤ ਲਹਿਰ ਚਲਣ ਨਾਲ ਪੰਜਾਬ ਵਿੱਚ ਠੰਢ ਵਧ ਜਾਵੇਗੀ। ਪੰਜਾਬ ਵਿਚ ਇਹਨੀਂ ਦਿਨੀਂ ਵਧੇਰੇ ਠੰਢ ਨਹੀਂ ਹੋ ਰਹੀ ਹੈ ਜਿੰਨੀ ਹੋਣੀ ਚਾਹੀਦੀ ਹੈ।

ਆਉਣ ਵਾਲੇ ਦਿਨਾਂ ਵਿਚ ਠੰਡ ਵਿੱਚ ਇਜ਼ਾਫਾ ਹੋ ਸਕਦਾ ਹੈ ਇਸ ਲਈ ਲੋਕਾਂ ਨੂੰ ਠੰਡ ਲਈ ਤਿਆਰ ਰਹਿਣਾ ਚਾਹੀਦਾ ਹੈ। ਡਾ. ਸਿੱਧੂ ਨੇ ਕਿਹਾ ਹੈ ਕਿ ਅਗਲੇ ਤਿੰਨ ਦਿਨਾਂ ਤੱਕ ਪੰਜਾਬ ਵਿੱਚ ਕੀਤੇ ਸੰਘਣੀ ਧੁੰਦ ਪਵੇਗੀ ਅਤੇ ਕੀਤੇ ਹਲਕੀ। ਇਸ ਧੁੰਦ ਦਾ ਫਸਲਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ।

ਉਨ੍ਹਾਂ ਨੇ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਨਾਲ ਜੁੜੇ ਹੋਏ ਕੁਝ ਅੰਕੜਿਆਂ ਨੂੰ ਪੇਸ਼ ਕੀਤਾ ਹੈ। ਜਿਸ ਵਿੱਚ ਉਨ੍ਹਾਂ ਆਖਿਆ ਹੈ ਕਿ ਤਿੰਨ ਦਿਨਾਂ ਵਿੱਚ ਮੌਸਮ ਵਿੱਚ ਤਬਦੀਲੀ ਆ ਜਾਵੇਗੀ। ਪੰਜਾਬ ਅੰਦਰ ਮੌਸਮ ਖੁਸ਼ਕ ਅਤੇ ਠੰਡਾ ਰਹੇਗਾ। ਪੱਛਮੀ ਪੌਣਾਂ ਸਰਗਰਮ ਹੋ ਕੇ 11 ਦਸੰਬਰ ਤੋਂ ਮੌਸਮ ਵਿੱਚ ਗੜਬੜੀ ਪੈਦਾ ਕਰ ਸਕਦੀਆਂ ਹਨ।ਇਸ ਦਾ ਅਸਰ ਪੰਜਾਬ ਵਿਚ ਨਹੀਂ ਹੋਵੇਗਾ, ਜੰਮੂ ਕਸ਼ਮੀਰ ਵਿਚ ਬਾਰਿਸ਼ ਤੇ ਬਰਫਬਾਰੀ ਹੋਵੇਗੀ।
The post ਪੰਜਾਬ ਦੇ ਮੌਸਮ ਬਾਰੇ ਆਈ ਵੱਡੀ ਖ਼ਬਰ-ਆਉਣ ਵਾਲੇ ਦਿਨਾਂ ਚ’ ਹੋਜੋ ਤਿਆਰੀ,ਦੇਖੋ ਪੂਰੀ ਜਾਣਕਾਰੀ appeared first on Sanjhi Sath.
ਪੰਜਾਬ ਅੰਦਰ ਦਸੰਬਰ ਮਹੀਨੇ ਦੀ ਸ਼ੁਰੂਆਤ ਤੋਂ ਹੀ ਸਰਦੀ ਦਾ ਆਗਾਜ਼ ਹੋ ਚੁੱਕਾ ਹੈ। ਇਸ ਦੇ ਨਾਲ ਹੀ ਠੰਡ ਨੇ ਆਪਣਾ ਜ਼ੋਰ ਵਿਖਾਉਣਾ ਵੀ ਸ਼ੁਰੂ ਕਰ ਦਿੱਤਾ ਹੈ। ਆਉਣ ਵਾਲੇ …
The post ਪੰਜਾਬ ਦੇ ਮੌਸਮ ਬਾਰੇ ਆਈ ਵੱਡੀ ਖ਼ਬਰ-ਆਉਣ ਵਾਲੇ ਦਿਨਾਂ ਚ’ ਹੋਜੋ ਤਿਆਰੀ,ਦੇਖੋ ਪੂਰੀ ਜਾਣਕਾਰੀ appeared first on Sanjhi Sath.
Wosm News Punjab Latest News